Claim
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਸੜਕ ਦੇ ਵਿਚਕਾਰ ਟੋਏ ਵਿੱਚ ਡਿਗ ਜਾਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਯੁੱਧਿਆ ਦਾ ਹੈ । ਅਯੁੱਧਿਆ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਵੀ ਸ਼ੇਅਰ ਕਰ ਰਹੇ ਹਨ ।


Fact Check/Verification
ਦੇਸ਼ ਵਿੱਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰਨ ਅਤੇ ਹੜ੍ਹ ਵਰਗੇ ਹਾਲਾਤ ਹਨ। ਯੂਪੀ ਦੀ ਗੱਲ ਕਰੀਏ ਤਾਂ ਅਯੁੱਧਿਆ ਵਿੱਚ ਹਾਲ ਹੀ ਵਿੱਚ ਹੋਈ ਬਾਰਸ਼ ਤੋਂ ਬਾਅਦ ਰਾਮਪਥ ਉੱਤੇ ਭਾਰੀ ਪਾਣੀ ਭਰ ਗਿਆ ਸੀ। ਇਸ ਤੋਂ ਇਲਾਵਾ ਰਾਮ ਮੰਦਰ ਦੀ ਛੱਤ ਲੀਕ ਹੋਣ ਦੀ ਖਬਰ ਵੀ ਸੁਰਖੀਆਂ ‘ਚ ਰਹੀ ਸੀ। ਇਸ ਦੌਰਾਨ, ਸਰਕਾਰ ਨੇ ਰਾਮਪਥ ਪਾਣੀ ਭਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਅਤੇ 6 ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਸੜਕ ਦੇ ਵਿਚਕਾਰ ਟੋਏ ਵਿੱਚ ਡਿਗ ਜਾਂਦੀ ਹੈ। ਇਸ ਵੀਡੀਓ ਨੂੰ ਅਯੁੱਧਿਆ ਅਤੇ ਗੁਜਰਾਤ ਦਾ ਦੱਸ ਕੇ ਭਾਜਪਾ ਦੀਆਂ ਸੂਬਾ ਸਰਕਾਰਾਂ ਤੇ ਤੰਜ ਕੱਸਿਆ ਜਾ ਰਿਹਾ ਹੈ। ਅਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜ੍ਹਤਾਲ ਸ਼ੁਰੂ ਕੀਤੀ। ਅਸੀ ਸਭ ਤੋਂ ਪਹਿਲਾ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਲਿਆ। ਸਾਨੂੰ ਇਹ ਵੀਡੀਓ 3 ਜੂਨ, 2022 ਨੂੰ ਬ੍ਰਾਜ਼ੀਲ ਦੇ ਮੀਡਿਆ ਅਦਾਰਾ SBT ਨਿਊਜ਼ ਦੇ YouTube ਚੈਨਲ ‘ਤੇ ਮਿਲਿਆ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਬ੍ਰਾਜ਼ੀਲ ਦੀ ਹੈ, ਜਿੱਥੇ ਇਕ ਔਰਤ ਸੜਕ ‘ਤੇ ਖੱਡ ‘ਚ ਡਿੱਗ ਗਈ ਸੀ।
ਜਾਂਚ ਦੇ ਦੌਰਾਨ, ਸਾਨੂੰ ਇਹ ਵੀਡੀਓ ਬ੍ਰਾਜ਼ੀਲ ਦੀ ਇੱਕ ਮਨੋਰੰਜਨ ਵੈਬਸਾਈਟ ਹਿਊਗੋ ਗਲੋਸ ਦੇ ਐਕਸ ਹੈਂਡਲ ‘ਤੇ ਵੀ ਮਿਲਿਆ ਜੋ ਸਾਲ 2022 ਵਿੱਚ ਪੋਸਟ ਕੀਤਾ ਗਿਆ ਸੀ। ਇਸ ਪੋਸਟ ‘ਚ ਮੌਜੂਦ ਵੈੱਬਸਾਈਟ ਦਾ ਲਿੰਕ ਖੋਲ੍ਹਣ ‘ਤੇ ਪਤਾ ਲੱਗਾ ਕਿ ਸੜਕ ‘ਤੇ ਖੱਡ ‘ਚ ਡਿੱਗਣ ਵਾਲੀ ਔਰਤ ਦਾ ਨਾਂ ਮਾਰੀਆ ਹੈ, ਜਿਸ ਨੂੰ ਉਥੇ ਮੌਜੂਦ ਤਿੰਨ ਲੋਕਾਂ ਨੇ ਸਮੇਂ ਸਿਰ ਬਚਾਅ ਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਵੀਡੀਓ Jornal da Record ਨਾਮਕ YouTube ਚੈਨਲ ‘ਤੇ ਵੀ ਮਿਲਿਆ। ਇੱਥੇ ਵੀ ਇਹ ਵੀਡੀਓ ਸਾਲ 2022 ਦੀ ਅਪਲੋਡ ਕੀਤੀ ਗਈ ਹੈ ਅਤੇ ਇਹ ਬ੍ਰਾਜ਼ੀਲ ਦੀ ਦੱਸੀ ਜਾ ਰਹੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਘਟਨਾ ਬ੍ਰਾਜ਼ੀਲ ਦੇ ਫੋਰਟਾਲੇਜ਼ਾ ਸੂਬੇ ਦੇ ਕੈਸਕਵੇਲ ‘ਚ ਵਾਪਰੀ ਹੈ ਜਿੱਥੇ ਇਕ ਔਰਤ ਸੜਕ ‘ਤੇ ਖੱਡ ‘ਚ ਡਿੱਗ ਗਈ ਸੀ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਅਯੁੱਧਿਆ ਜਾਂ ਗੁਜਰਾਤ ਦਾ ਨਹੀਂ ਹੈ, ਬਲਕਿ ਬ੍ਰਾਜ਼ੀਲ ਦਾ ਹੈ ਅਤੇ ਲਗਭਗ ਦੋ ਸਾਲ ਪੁਰਾਣਾ ਹੈ।
Result– False
Sources
Report hugoglos Published on June 3, 2022
Report SBT news Published on June 3, 2022
Report Jornal da Record Published on June 4, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।