Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਇਹ ਅਸ਼ਲੀਲ ਤਸਵੀਰਾਂ ਮੋਹਿਤ ਪਾਂਡੇ ਦੀਆਂ ਹਨ ਜਿਹਨਾਂ ਨੂੰ ਰਾਮ ਮੰਦਰ ਦਾ ਪੁਜਾਰੀ ਚੁਣਿਆ ਗਿਆ ਹੈ।
Fact
ਇਹ ਤਸਵੀਰ ਨਾ ਤਾਂ ਮੋਹਿਤ ਪਾਂਡੇ ਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਰਾਮ ਮੰਦਰ ਦਾ ਪੁਜਾਰੀ ਬਣਾਇਆ ਗਿਆ ਹੈ।
ਅਯੁੱਧਿਆ ‘ਚ ਨਿਰਮਾਣ ਅਧੀਨ ਰਾਮ ਮੰਦਰ ਨੂੰ ਲੈ ਕੇ ਕਈ ਮੀਡੀਆ ਆਉਟਲੈਟਸ ਨੇ ਦਾਅਵਾ ਕੀਤਾ ਸੀ ਕਿ ਮੋਹਿਤ ਪਾਂਡੇ ਨਾਂ ਦੇ ਵਿਅਕਤੀ ਨੂੰ ਰਾਮ ਮੰਦਰ ਦਾ ਮੁੱਖ ਪੁਜਾਰੀ ਨਿਯੁਕਤ ਕੀਤਾ ਗਿਆ ਹੈ। ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਇਤਰਾਜ਼ਯੋਗ ਤਸਵੀਰ ਵਾਇਰਲ ਹੋਣ ਲੱਗੀ, ਜਿਸ ‘ਚ ਮੱਥੇ ‘ਤੇ ਤਿਲਕ ਅਤੇ ਚੰਦਨ ਦੀ ਲੱਕੜੀ ਲਗਾਏ ਵਿਅਕਤੀ ਨੂੰ ਔਰਤ ਨਾਲ ਇਤਰਾਜ਼ਯੋਗ ਸਥਿਤੀ ਵਿਚ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੋਹਿਤ ਪਾਂਡੇ ਦੀ ਤਸਵੀਰ ਹੈ, ਜਿਨ੍ਹਾਂ ਨੂੰ ਅਯੁੱਧਿਆ ‘ਚ ਰਾਮ ਮੰਦਰ ਦਾ ਮੁੱਖ ਪੁਜਾਰੀ ਨਿਯੁਕਤ ਕੀਤਾ ਗਿਆ ਹੈ।
ਮੋਹਿਤ ਪਾਂਡੇ ਨੂੰ ਰਾਮ ਮੰਦਰ ਦਾ ਮੁੱਖ ਪੁਜਾਰੀ ਬਣਾਉਣ ਦਾ ਵਾਇਰਲ ਦਾਅਵਾ ਇੰਡੀਆ ਟੀਵੀ ਨੇ ਆਪਣੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇਕ ਖਬਰ ‘ਚ ਵੀ ਕੀਤਾ ਸੀ। ਇਸ ਦੇ ਨਾਲ ਹੀ ਏਬੀਪੀ ਨਿਊਜ਼ ਨੇ ਆਪਣੇ ਯੂਟਿਊਬ ਚੈਨਲ ਤੋਂ ਸ਼ੇਅਰ ਕੀਤੀ ਇੱਕ ਵੀਡੀਓ ਰਿਪੋਰਟ ਵਿੱਚ ਵੀ ਇਹ ਵਾਇਰਲ ਦਾਅਵਾ ਕੀਤਾ ਹੈ।
ਵਾਇਰਲ ਇਤਰਾਜ਼ਯੋਗ ਤਸਵੀਰ ਨੂੰ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਅਨੁਸੂਚਿਤ ਫਰੰਟ ਦੇ ਪ੍ਰਧਾਨ ਹਿਤੇਂਦਰ ਪਿਥਾਡੀਆ ਸਮੇਤ ਕਈ ਹੋਰ ਐਕਸ ਹੈਂਡਲਜ਼ ਦੁਆਰਾ ਵੀ ਸ਼ੇਅਰ ਕੀਤੀ ਗਈ ਵਾਇਰਲ ਦਾਅਵੇ ਨਾਲ ਸਾਂਝਾ ਕੀਤਾ ਗਿਆ ਸੀ। ਹਾਲਾਂਕਿ ਬਾਅਦ ‘ਚ ਜ਼ਿਆਦਾਤਰ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਦਾਅਵੇ ਨੂੰ ਲੈ ਕੇ ਸਭ ਤੋਂ ਪਹਿਲਾਂ ਮੋਹਿਤ ਪਾਂਡੇ ਦੇ ਰਾਮ ਮੰਦਰ ਦਾ ਮੁੱਖ ਪੁਜਾਰੀ ਜਾਂ ਪੁਜਾਰੀ ਚੁਣੇ ਜਾਣ ਦੀ ਜਾਂਚ ਕੀਤੀ। ਅਸੀਂ ਸਬੰਧਿਤ ਕੀਵਰਡਸ ਦੀ ਮਦਦ ਨਾਲ ਸਰਚ ਕੀਤੀ। ਇਸ ਦੌਰਾਨ ਸਾਨੂੰ ABP ਨਿਊਜ਼ ਵੈੱਬਸਾਈਟ ‘ਤੇ 6 ਦਸੰਬਰ , 2023 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ।
ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਮ ਜਨਮ ਭੂਮੀ ਟਰੱਸਟ ਨੇ ਹਾਲ ਹੀ ਵਿੱਚ ਅਰਚਕਾਂ (ਪੁਜਾਰੀਆਂ) ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ। ਇਸ ਲਈ ਕਰੀਬ 3000 ਲੋਕਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ 200 ਦੇ ਕਰੀਬ ਉਮੀਦਵਾਰਾਂ ਦੀ ਇੰਟਰਵਿਊ ਲਈ ਚੋਣ ਕੀਤੀ ਗਈ ਸੀ। ਇੰਟਰਵਿਊ ਤੋਂ ਬਾਅਦ 20 ਦੇ ਕਰੀਬ ਬਿਨੈਕਾਰਾਂ ਨੂੰ ਅਰਚਕਾਂ ਦੀ ਸਿਖਲਾਈ ਲਈ ਚੁਣਿਆ ਗਿਆ। ਹੁਣ ਇਨ੍ਹਾਂ ਬਿਨੈਕਾਰਾਂ ਵਿੱਚੋਂ, ਜਿਨ੍ਹਾਂ ਨੇ ਸਫਲਤਾਪੂਰਵਕ ਸਿਖਲਾਈ ਪੂਰੀ ਕੀਤੀ ਹੈ, ਉਨ੍ਹਾਂ ਨੂੰ ਆਰਚਕ ਦੇ ਅਹੁਦੇ ਲਈ ਚੁਣਿਆ ਜਾਵੇਗਾ। ਰਿਪੋਰਟ ਵਿੱਚ ਟਰੱਸਟ ਦੇ ਖਜ਼ਾਨਚੀ ਗੋਵਿੰਦ ਦੇਵ ਗਿਰੀ ਦਾ ਬਿਆਨ ਵੀ ਸ਼ਾਮਲ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ “ਸਿਖਲਾਈ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਪੁਜਾਰੀ ਵਜੋਂ ਨਿਯੁਕਤ ਕੀਤਾ ਜਾਵੇਗਾ।”
ਜਾਂਚ ਦੌਰਾਨ ਸਾਨੂੰ 12 ਦਸੰਬਰ, 2023 ਨੂੰ ETV ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਵੀ ਮਿਲੀ। ਇਸ ਰਿਪੋਰਟ ‘ਚ ਰਾਮ ਜਨਮ ਭੂਮੀ ਟਰੱਸਟ ਦੇ ਹਵਾਲੇ ਨਾਲ ਮੋਹਿਤ ਪਾਂਡੇ ਨਾਂ ਦੇ ਵਿਅਕਤੀ ਨੂੰ ਰਾਮ ਮੰਦਰ ਦਾ ਪੁਜਾਰੀ ਜਾਂ ਮੁੱਖ ਪੁਜਾਰੀ ਚੁਣੇ ਜਾਣ ਦੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
ਈਟੀਵੀ ਦੀ ਰਿਪੋਰਟ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਦਫਤਰ ਇੰਚਾਰਜ ਪ੍ਰਕਾਸ਼ ਗੁਪਤਾ ਦਾ ਬਿਆਨ ਮੌਜੂਦ ਹੈ। ਪ੍ਰਕਾਸ਼ ਗੁਪਤਾ ਨੇ ਕਿਹਾ ਕਿ ‘ਮੋਹਿਤ ਪਾਂਡੇ ਨਾਂ ਦੇ ਵਿਅਕਤੀ ਨੂੰ ਪੁਜਾਰੀ ਬਣਾਏ ਜਾਣ ਦਾ ਦਾਅਵਾ ਬਿਲਕੁਲ ਗਲਤ ਹੈ। ਅਜੇ ਤੱਕ ਕੋਈ ਪੁਜਾਰੀ ਨਿਯੁਕਤ ਨਹੀਂ ਕੀਤਾ ਗਿਆ ਹੈ। ਮੰਦਰ ਦੇ ਪੁਜਾਰੀ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਕਰੀਬ 3000 ਲੋਕਾਂ ਨੇ ਅਪਲਾਈ ਕੀਤਾ ਸੀ। ਜਿਸ ਵਿੱਚੋਂ 300 ਦੇ ਕਰੀਬ ਲੋਕਾਂ ਦੀ ਇੰਟਰਵਿਊ ਲਈ ਗਈ ਅਤੇ ਕਰੀਬ 21 ਲੋਕਾਂ ਦੀ ਚੋਣ ਕੀਤੀ ਗਈ। ਇਨ੍ਹਾਂ ਚੁਣੇ ਗਏ ਵਿਅਕਤੀਆਂ ਨੂੰ 6 ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਤੋਂ ਬਾਅਦ, ਪ੍ਰੀਖਿਆ ਵੀ ਲਈ ਜਾਵੇਗੀ ਅਤੇ ਸਿਰਫ ਉਨ੍ਹਾਂ ਨੂੰ ਹੀ ਮੰਦਰ ਦੇ ਆਰਚਕ ਦੇ ਅਹੁਦੇ ‘ਤੇ ਤਾਇਨਾਤ ਕੀਤਾ ਜਾਵੇਗਾ ਜੋ ਚੰਗਾ ਪ੍ਰਦਰਸ਼ਨ ਕਰਨਗੇ। ਪ੍ਰਕਾਸ਼ ਗੁਪਤਾ ਨੇ ਇਹ ਵੀ ਦੱਸਿਆ ਕਿ ਸਿਖਲਾਈ ਲਈ ਚੁਣੇ ਗਏ ਉਮੀਦਵਾਰਾਂ ਵਿੱਚ ਮੋਹਿਤ ਪਾਂਡੇ ਦਾ ਨਾਂ ਵੀ ਸ਼ਾਮਲ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਗਾਜ਼ੀਆਬਾਦ ਵਿੱਚ ਵੇਦ ਵਿਦਿਆਲਿਆ ਦੇ ਪ੍ਰਿੰਸੀਪਲ ਨਾਲ ਵੀ ਸੰਪਰਕ ਕੀਤਾ ਜਿੱਥੋਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਵਿਮਲੇਂਦਰ ਮੋਹਨ ਮਿਸ਼ਰਾ ਅਤੇ ਮੋਹਿਤ ਪਾਂਡੇ ਨੇ ਸਿੱਖਿਆ ਪ੍ਰਾਪਤ ਕੀਤੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਵਿਮਲੇਂਦਰ ਮੋਹਨ ਮਿਸ਼ਰਾ ਨੇ ਸਾਨੂੰ ਦੱਸਿਆ ਕਿ “ਅਜੇ ਤੱਕ ਕਿਸੇ ਵਿਅਕਤੀ ਨੂੰ ਰਾਮ ਮੰਦਰ ਦਾ ਮੁੱਖ ਪੁਜਾਰੀ ਨਹੀਂ ਚੁਣਿਆ ਗਿਆ ਹੈ। ਸ਼੍ਰੀ ਸਤੇਂਦਰ ਮਹਾਰਾਜ ਇਸ ਸਮੇਂ ਰਾਮ ਮੰਦਰ ਦੇ ਮੁੱਖ ਪੁਜਾਰੀ ਹਨ। ਹਾਲ ਹੀ ਵਿੱਚ ਟਰੱਸਟ ਵੱਲੋਂ ਪੁਜਾਰੀ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਕਰੀਬ 3000 ਬਿਨੈਕਾਰਾਂ ਵਿੱਚੋਂ 300 ਲੋਕਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੂੰ ਇੰਟਰਵਿਊ ਤੋਂ ਬਾਅਦ ਸਿਖਲਾਈ ਲਈ ਚੁਣਿਆ ਗਿਆ ਹੈ। ਇਨ੍ਹਾਂ ਚੁਣੇ ਹੋਏ ਲੋਕਾਂ ਵਿੱਚੋਂ ਹੀ ਹੋਰ ਪੁਜਾਰੀ ਨਿਯੁਕਤ ਕੀਤੇ ਜਾਣਗੇ।”
ਇਸ ਦੇ ਨਾਲ ਹੀ ਗਾਜ਼ੀਆਬਾਦ ਦੇ ਦੁੱਧੇਸ਼ਵਰ ਨਾਥ ਸਥਿਤ ਵੇਦ ਵਿਦਿਆਲਿਆ ਦੇ ਪ੍ਰਿੰਸੀਪਲ ਤਵਰਾਜ ਨੇ ਵੀ ਸਾਨੂੰ ਦੱਸਿਆ ਕਿ ਮੋਹਿਤ ਪਾਂਡੇ ਨੂੰ ਹੁਣੇ ਹੀ ਸਿਖਲਾਈ ਲਈ ਚੁਣਿਆ ਗਿਆ ਹੈ। ਸਿਖਲਾਈ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ ਪੁਜਾਰੀ ਦੀ ਭੂਮਿਕਾ ਕੌਣ ਨਿਭਾਏਗਾ। ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਮੋਹਿਤ ਪਾਂਡੇ ਨੇ 7 ਸਾਲ ਤੱਕ ਆਪਣੇ ਸਕੂਲ ਤੋਂ ਵੇਦਾਂ ਅਤੇ ਸੰਸਕਾਰਾਂ ਦੀ ਸਿੱਖਿਆ ਲਈ ਸੀ। ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਤਿਰੂਪਤੀ ਚਲਾ ਗਿਆ ਸੀ। ਤਿਰੂਪਤੀ ਵਿੱਚ ਪੜ੍ਹਦਿਆਂ, ਉਸਨੇ ਪੁਜਾਰੀ ਦੇ ਅਹੁਦੇ ਲਈ ਅਰਜ਼ੀ ਦਿੱਤੀ ਸੀ ਅਤੇ ਉਸ ਦੀ ਯੋਗਤਾ ਦੇ ਕਾਰਨ, ਉਸ ਨੂੰ ਪੁਜਾਰੀ ਸਿਖਲਾਈ ਲਈ ਚੁਣਿਆ ਗਿਆ ਹੈ।
ਸਾਡੀ ਜਾਂਚ ਵਿੱਚ ਮਿਲੇ ਸਬੂਤਾਂ ਤੋਂ ਸਪਸ਼ਟ ਹੈ ਕਿ ਮੋਹਿਤ ਪਾਂਡੇ ਨੂੰ ਰਾਮ ਮੰਦਰ ਦਾ ਪੁਜਾਰੀ ਜਾਂ ਮੁੱਖ ਪੁਜਾਰੀ ਚੁਣੇ ਜਾਣ ਦਾ ਵਾਇਰਲ ਦਾਅਵਾ ਫਰਜ਼ੀ ਹੈ।
ਇਸ ਤੋਂ ਬਾਅਦ, ਅਸੀਂ ਉਪਰੋਕਤ ਵਾਇਰਲ ਇਤਰਾਜ਼ਯੋਗ ਤਸਵੀਰ ਦੀ ਜਾਂਚ ਕੀਤੀ। ਇਹ ਤਸਵੀਰ ਸਾਨੂੰ ਕਈ ਪੋਰਨ ਵੈੱਬਸਾਈਟਾਂ ‘ਤੇ ਮਿਲੀ। ਇਨ੍ਹਾਂ ਵੈੱਬਸਾਈਟਾਂ ‘ਤੇ ਉਕਤ ਵਿਅਕਤੀ ਨੂੰ ਤੇਲਗੂ ਦਾ ਪੁਜਾਰੀ ਦੱਸਿਆ ਗਿਆ ਹੈ। ਹਾਲਾਂਕਿ, ਅਸੀਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ ਹਾਂ। (ਵੈਬਸਾਈਟ ‘ਤੇ ਅਸ਼ਲੀਲ ਸਮੱਗਰੀ ਦੀ ਮੌਜੂਦਗੀ ਦੇ ਕਾਰਨ ਅਸੀਂ ਵੈੱਬਸਾਈਟਾਂ ਦਾ ਜ਼ਿਕਰ ਨਹੀਂ ਕੀਤਾ ਹੈ। )
ਹੁਣ ਅਸੀਂ ਵੀਡੀਓ ਵਿੱਚ ਮੌਜੂਦ ਵਿਅਕਤੀ ਦੇ ਚਿਹਰੇ ਨੂੰ ਮੋਹਿਤ ਪਾਂਡੇ ਦੀ ਅਸਲੀ ਫੋਟੋ ਨਾਲ ਮਿਲਾਇਆ ਪਰ ਤਸਵੀਰਾਂ ਵਿੱਚ ਸਾਨੂੰ ਕੋਈ ਸਮਾਨਤਾ ਨਹੀਂ ਦਿਖਾਈ ਦਿੱਤੀ।
ਅਸੀਂ ਕਈ ਅਜਿਹੀਆਂ ਵੈੱਬਸਾਈਟਾਂ ਵੀ ਮਦਦ ਲਈ ਗਈ ਜੋ ਤਸਵੀਰਾਂ ‘ਚ ਦਿਖਾਏ ਗਏ ਚਿਹਰਿਆਂ ‘ਚ ਸਮਾਨਤਾ ਦਾ ਪ੍ਰਤੀਸ਼ਤ ਦਰਸਾਉਂਦੀਆਂ ਹਨ ਪਰ ਇਹਨਾਂ ਵੈਬਸਾਈਟ ਵਿੱਚੋਂ ਕਿਸੇ ਵੈਬਸਾਈਟ ਨੇ ਦੋਵਾਂ ਚਿਹਰਿਆਂ ਨੂੰ ਇੱਕ ਨਹੀਂ ਦੱਸਿਆ।
ਮੋਹਿਤ ਪਾਂਡੇ ਦੇ ਸਕੂਲ ਦੇ ਪ੍ਰਿੰਸੀਪਲ ਤਵਰਾਜ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਇਤਰਾਜ਼ਯੋਗ ਤਸਵੀਰ ਮੋਹਿਤ ਦੀ ਨਹੀਂ ਹੈ।
ਸਾਡੀ ਜਾਂਚ ਵਿੱਚ ਮਿਲੇ ਸਬੂਤਾਂ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਦਾਅਵੇ ਗੁੰਮਰਾਹਕੁੰਨ ਹਨ। ਅਯੁੱਧਿਆ ਵਿੱਚ ਰਾਮ ਮੰਦਰ ਲਈ ਕਿਸੇ ਵੀ ਵਿਅਕਤੀ ਨੂੰ ਮੁੱਖ ਪੁਜਾਰੀ ਜਾਂ ਪੁਜਾਰੀ ਨਹੀਂ ਚੁਣਿਆ ਗਿਆ ਹੈ ਅਤੇ ਵਾਇਰਲ ਹੋਈ ਇਤਰਾਜ਼ਯੋਗ ਤਸਵੀਰ ਮੋਹਿਤ ਪਾਂਡੇ ਦੀ ਨਹੀਂ ਹੈ।
Our Sources
Article Published by ABP News on 6th Dec 2023
Article Published by ETV Bharat on 12th Dec 2023
Telephonic Conversation with Vimlendra mohan pratap mishra, Member Shri Ram Janmabhoomi Teerth Kshetra
Telephonic conversation with Dudheshwar Nath Ved Vidyalay Prinicpal Twaraj
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।