Claim
ਸੋਸ਼ਲ ਮੀਡੀਆ ‘ਤੇ ਪੰਛੀ ਦੀ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੀਵ ਅਸਲੀ ਹੈ। ਵੀਡੀਓ ਨੂੰ ਅਸਲ ਦੱਸਦਿਆਂ ਕਈ ਸੋਸ਼ਲ ਮੀਡਿਆ ਯੂਜ਼ਰ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ।

Fact Check
ਅਸੀਂ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੌਰਾਨ ਸਾਨੂ ਹੁਬੂਹੁ ਵੀਡੀਓ ਇੰਸਟਾਗ੍ਰਾਮ ਅਕਾਊਂਟ Cuteaivideos’ ਤੇ ਅਪਲੋਡ ਮਿਲੀ। ਇਹ ਅਕਾਊਂਟ ਵਾਇਰਲ ਹੋ ਰਹੇ AI ਵੀਡੀਓ ਆਪਣੇ ਅਕਾਊਂਟ ਤੇ ਅਪਲੋਡ ਕਰਦਾ ਹੈ।
ਅਸੀਂ ਵਾਇਰਲ ਹੋ ਰਹੀ ਇਸ ਵੀਡੀਓ ਨੂੰ hive moderation ਟੂਲ ‘ਤੇ ਅਪਲੋਡ ਕੀਤਾ ਅਤੇ ਪਾਇਆ ਕਿ ਇਸ ਵੀਡੀਓ ਦੇ ਆਰਟੀਫੇਸ਼ੀਅਲ ਇੰਟੇਲਿਜੇੰਸ ਤੋਂ ਬਣਾਏ ਜਾਣ ਦੀ ਸੰਭਾਵਨਾ 99 ਫੀਸਦੀ ਨਿਕਲੀ।

ਅਸੀਂ ਇਸ ਵੀਡੀਓ ਨੂੰ ਇੱਕ ਹੋਰ ਟੂਲ wasitai ਤੇ ਸਰਚ ਕੀਤਾ। ਇਸ ਟੂਲ ਦੇ ਮੁਤਾਬਕ ਵੀ ਵਾਇਰਲ ਹੋ ਰਹੀ ਪੰਛੀ ਦੀ ਤਸਵੀਰ ਏਆਈ ਦੁਆਰਾ ਬਣਾਈ ਗਈ ਹੈ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ AI ਦੁਆਰਾ ਬਣਾਇਆ ਗਿਆ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਪੰਛੀ ਅਸਲ ਨਹੀਂ ਹੈ।
Our Sources
Hive Moderation Tool
Wasit AI Tool