Authors
Claim
ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ਦੇ ਨੇੜੇ ਮਸਜਿਦ ਮੌਜੂਦ ਹੈ।
Fact
ਇਹ ਦਾਅਵਾ ਗੁੰਮਰਾਹਕੁੰਨ ਹੈ। ਰੇਲ ਦੁਰਘਟਨਾ ਵਾਲੀ ਥਾਂ ਦੇ ਨੇੜੇ ਇਸਕੋਨ ਮੰਦਰ ਹੈ।
ਉੜੀਸਾ ਦੇ ਬਾਲਾਸੋਰ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਹਾਦਸੇ ਵਾਲੀ ਥਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਰੇਲ ਹਾਦਸਾ ਵਾਪਰਿਆ ਸੀ, ਉਥੇ ਇਕ ਮਸਜਿਦ ਮੌਜੂਦ ਹੈ।
2 ਜੂਨ ਦੀ ਸ਼ਾਮ 7 ਵਜੇ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਕੋਰੋਮੰਡਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਰੇਲ ਹਾਦਸੇ ਵਿੱਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਬਾਲਾਸੋਰ ਦੇ ਕੋਲ ਬਹਾਨਾਗਾ ਬਾਜ਼ਾਰ ਸਟੇਸ਼ਨ ਨੇੜੇ ਵਾਪਰੀ। ਇਸ ਵਿੱਚ ਕੋਰੋਮੰਡਲ ਐਕਸਪ੍ਰੈਸ, ਸਰ ਐਮ ਵਿਸ਼ਵੇਸ਼ਵਰਯਾ-ਹਾਵੜਾ ਸੁਪਰਫਾਸਟ ਐਕਸਪ੍ਰੈਸ ਦੇ ਕੁੱਲ 17 ਡੱਬੇ ਪਟੜੀ ਤੋਂ ਉਤਰ ਗਏ, ਜਦੋਂ ਕਿ ਰੇਲਵੇ ਸਟੇਸ਼ਨ ਉੱਤੇ ਖੜੀ ਇੱਕ ਮਾਲ ਗੱਡੀ ਵੀ ਹਾਦਸੇ ਦੀ ਲਪੇਟ ਵਿੱਚ ਆ ਗਈ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਰੇਲਵੇ ਨੇ ਕਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।
Fact Check/Verification
ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜ ਕੀਤੀ। ਸਾਨੂੰ ਰਾਇਟਰਜ਼ ਅਤੇ ਐਸੋਸੀਏਟਿਡ ਪ੍ਰੈਸ ਨੂੰ ਕ੍ਰੈਡਿਟ ਦੇ ਕੇ ਇਸ ਰੇਲ ਹਾਦਸੇ ਨਾਲ ਸਬੰਧਤ ਤਸਵੀਰਾਂ ਲੱਭੀਆਂ। ਇਨ੍ਹਾਂ ਤਸਵੀਰਾਂ ਵਿਚ ਸਾਨੂੰ ਘਟਨਾ ਸਥਾਨ ਦੇ ਨੇੜੇ ਵਾਇਰਲ ਤਸਵੀਰ ਮਿਲੀ, ਜਿਸ ਦੇ ਉੱਪਰਲੇ ਹਿੱਸੇ ਨੂੰ ਧਿਆਨ ਨਾਲ ਦੇਖਣ ‘ਤੇ ਇਕ ‘ਚੋਟੀ’ ਦਿਖਾਈ ਦੇ ਰਹੀ ਸੀ। ਇਹ ਮੰਦਰ ਦਾ ਸਭ ਤੋਂ ਉੱਚਾ ਹਿੱਸਾ ਹੁੰਦਾ ਹੈ। ਇਸ ਤੋਂ ਜਾਪਦਾ ਹੈ ਕਿ ਹਾਦਸੇ ਵਾਲੀ ਥਾਂ ਦੇ ਨੇੜੇ ਇਹ ਢਾਂਚਾ ਕਿਸੇ ਮੰਦਰ ਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਅਸੀਂ ਹਾਦਸੇ ਵਾਲੀ ਥਾਂ ‘ਤੇ ਮੌਜੂਦ ਨਿਊਜ਼ ਏਜੰਸੀ ਪੀਟੀਆਈ ਦੇ ਪੱਤਰਕਾਰ ਸੂਫੀਆਨ ਨਾਲ ਸੰਪਰਕ ਕੀਤਾ। ਵਾਇਰਲ ਤਸਵੀਰ ਦੇਖ ਕੇ ਉਹਨਾਂ ਨੇ ਸਾਨੂੰ ਦੱਸਿਆ, “ਇਹ ਬਾਲਾਸੌਰ ਦੇ ਬਹਿੰਗਾ ਬਾਜ਼ਾਰ ‘ਚ ਸਥਿਤ ਇਸਕੋਨ ਮੰਦਰ ਹੈ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਗੂਗਲ ਮੈਪ ‘ਤੇ ਬਹਿੰਗਾ ਬਾਜ਼ਾਰ ਸਥਿਤ ਇਸਕੋਨ ਮੰਦਰ ਨੂੰ ਸਰਚ ਕੀਤਾ। ਅਸੀਂ ਗੂਗਲ ਮੈਪਸ ‘ਤੇ ਇਸਕੋਨ ਮੰਦਿਰ ਅਤੇ ਦੁਰਘਟਨਾ ਵਾਲੀ ਥਾਂ ਦੇ ਵਿਚਕਾਰ ਦੀ ਦੂਰੀ ਅਤੇ ਵਾਇਰਲ ਤਸਵੀਰ ਦਾ ਵਿਸ਼ਲੇਸ਼ਣ ਕੀਤਾ ਜਿਸਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਅਸੀਂ ਸੰਜੀਬ ਨਾਲ ਵੀ ਸੰਪਰਕ ਕੀਤਾ, ਜੋ ਕਿ ਬਹਿਨਗਾ ਮਾਰਕੀਟ ਵਿੱਚ ਮੋਬਾਈਲ ਰਿਪੇਅਰ ਦੀ ਦੁਕਾਨ ਚਲਾਉਂਦੇ ਹਨ। ਅਸੀਂ ਉਸ ਨੂੰ ਵਾਇਰਲ ਤਸਵੀਰ ਭੇਜੀ। ਉਹਨਾਂ ਨੇ ਵੀ ਵਾਇਰਲ ਦਾਅਵੇ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ, “ਇਹ ਇਸਕਾਨ ਮੰਦਰ ਦੀ ਤਸਵੀਰ ਹੈ। ਇਹ ਸਾਡੀ ਦੁਕਾਨ ਤੋਂ 50 ਮੀਟਰ ਦੀ ਦੂਰੀ ‘ਤੇ ਹੈ। ਇਸ ਮੰਦਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਮੰਦਰ ਹਾਦਸੇ ਵਾਲੀ ਥਾਂ ਤੋਂ ਕਰੀਬ 50-100 ਮੀਟਰ ਦੀ ਦੂਰੀ ‘ਤੇ ਹੈ।” ਉਹਨਾਂ ਨੇ ਸਾਨੂੰ ਇਸਕਾਨ ਮੰਦਰ ਦੀਆਂ ਕੁਝ ਤਸਵੀਰਾਂ ਵੀ ਭੇਜੀਆਂ।
ਜਾਂਚ ਦੌਰਾਨ ਅਸੀਂ ਬਹਿੰਗਾ ਸਥਿਤ ਇਸਕੋਨ ਮੰਦਰ ਨਾਲ ਵੀ ਸੰਪਰਕ ਕੀਤਾ। ਅਸੀਂ ਵਟਸਐਪ ‘ਤੇ ਵਾਇਰਲ ਹੋਇਆ ਦਾਅਵਾ ਵੀ ਮੰਦਰ ਪ੍ਰਸ਼ਾਸਨ ਨੂੰ ਭੇਜਿਆ। ਉਨ੍ਹਾਂ ਨੇ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਇਸਕਾਨ ਮੰਦਰ ਦੀ ਤਸਵੀਰ ਹੈ।
ਗੌਰਤਲਬ ਹੈ ਕਿ ਸੋਸ਼ਲ ਮੀਡੀਆ ‘ਤੇ ਬਾਲਾਸੋਰ ‘ਚ ਰੇਲ ਹਾਦਸੇ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। 04 ਜੂਨ ਨੂੰ ਓਡੀਸ਼ਾ ਪੁਲਿਸ ਨੇ ਅਫਵਾਹ ਫੈਲਾਉਣ ਅਤੇ ਘਟਨਾ ਨੂੰ ਫਿਰਕੂ ਰੰਗ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਬਾਰੇ ਵੀ ਟਵੀਟ ਕੀਤਾ ਸੀ।
Conclusion
ਕੁਲ ਮਿਲਾ ਕੇ ਇਹ ਸਿੱਟਾ ਨਿਕਲਦਾ ਹੈ ਕਿ ਉੜੀਸਾ ਦੇ ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ਦੇ ਨੇੜੇ ਸਥਿਤ ਇਸਕੋਨ ਮੰਦਰ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Result: False
Our Sources
Image Published by Reuters and Associated Press on June 3, 2023
Telephonic Conversation with PTI Correspondent Suffian
Telephonic Conversation with Balasore local Mobile repair shop owner Sanjib
Conversation with Balasore Iskcon Temple Administration
Google Map
Odisha Police Tweet on June 4, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ