ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਉੜੀਸਾ ਰੇਲ ਹਾਦਸੇ ਨੂੰ ਲੈ ਕੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹਹੋਈਆਂ। 2 ਜੂਨ ਦੀ ਸ਼ਾਮ 7 ਵਜੇ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਕੋਰੋਮੰਡਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਰੇਲ ਹਾਦਸੇ ਵਿੱਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਬਾਲਾਸੋਰ ਦੇ ਕੋਲ ਬਹਾਨਾਗਾ ਬਾਜ਼ਾਰ ਸਟੇਸ਼ਨ ਨੇੜੇ ਵਾਪਰੀ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਚਲਦੀ ਟ੍ਰੇਨ ਅੱਗੇ ਕਿਸੇ ਨੇ ਸੁੱਟਿਆ ਭਰਿਆ ਸਿਲੰਡਰ? ਜਾਣੋ ਇਸ ਵੀਡੀਓ ਦੀ ਸੱਚਾਈ
ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਧਮਾਕਾ ਕਰਕੇ ਟ੍ਰੇਨ ਪਲਟਾਉਣ ਦੀ ਨਿਅਤ ਨਾਲ ਕਿਸੇ ਸ਼ਰਾਰਤੀ ਅਨਸਰ ਨੇ ਚਲਦੀ ਟ੍ਰੇਨ ਅੱਗੇ ਸਿਲੰਡਰ ਸੁੱਟ ਦਿੱਤਾ। ਵਾਇਰਲ ਵੀਡੀਓ 1 ਸਾਲ ਪੁਰਾਣਾ ਹੈ। ਇਸ ਵੀਡੀਓ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਹਰਿਆਣਾ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੌਰਾਨ ਜਖਮੀ ਹੋਏ ਕਿਸਾਨ ਦੀ ਹੈ ਇਹ ਵਾਇਰਲ ਤਸਵੀਰ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਤਸਵੀਰ ਹਰਿਆਣਾ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੌਰਾਨ ਜਖਮੀ ਹੋਏ ਕਿਸਾਨ ਦੀ ਹੈ। ਇਹ ਦਾਅਵਾ ਗੁੰਮਰਾਹਕਰਨ ਹੈ। ਵਾਇਰਲ ਤਸਵੀਰ ਜੂਨ 2019 ਦੀ ਹੈ ਜਦੋਂ ਦਿੱਲੀ ਦੇ ਮੁਖਰਿਜੀ ਨਗਰ ਵਿਖੇ ਸਿੱਖ ਡਰਾਈਵਰ ਅਤੇ ਪੁਲਿਸ ਵਾਲਿਆਂ ਦੇ ਵਿਚ ਝੜਪ ਹੋ ਗਈ ਸੀ।

ਕੀ ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ਦੇ ਨੇੜੇ ਮਸਜਿਦ ਮੌਜੂਦ ਹੈ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਓਡੀਸ਼ਾ ਦੇ ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ਦੇ ਨੇੜੇ ਮਸਜਿਦ ਮੌਜੂਦ ਹੈ। ਵਾਇਰਲ ਹੋ ਰਿਹਾ ਇਹ ਦਾਅਵਾ ਗੁੰਮਰਾਹਕੁੰਨ ਹੈ। ਰੇਲ ਦੁਰਘਟਨਾ ਵਾਲੀ ਥਾਂ ਦੇ ਨੇੜੇ ਇਸਕੋਨ ਮੰਦਰ ਹੈ।

ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ 30 ਅਤੇ 60 ਕਰੋੜ ਰੁਪਏ ਦਾਨ ਕੀਤੇ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ 30 ਕਰੋੜ ਅਤੇ 60 ਕਰੋੜ ਰੁਪਏ ਦਾਨ ਕੀਤੇ। ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦੁਆਰਾ ਦਾਨ ਬਾਰੇ ਕੋਈ ਅਧਿਕਾਰਤ ਰਿਪੋਰਟ ਜਾਂ ਬਿਆਨ ਨਹੀਂ ਹਨ।

ਕੀ ਦਿੱਲੀ ਦੇ ਗੁਰਦੁਆਰਿਆਂ ਵਿੱਚ ਸਿੱਖ ਆਪਣੀ ਮਰਜ਼ੀ ਨਾਲ ਮੱਥਾ ਟੇਕਣ ਨਹੀਂ ਜਾ ਸਕਣਗੇ? ਫਰਜ਼ੀ ਦਾਅਵਾ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਗੁਰਦੁਆਰਿਆਂ ਵਿੱਚ ਸਿੱਖ ਆਪਣੀ ਮਰਜ਼ੀ ਨਾਲ ਮੱਥਾ ਟੇਕਣ ਨਹੀਂ ਜਾ ਸਕਣਗੇ ਕਿਓਂਕਿ ਆਪ ਸਰਕਾਰ ਨੇ ਦਰਸ਼ਨਾਂ ਲਈ ਟਾਈਮ ਟੇਬਲ ਜਾਰੀ ਕੀਤਾ ਹੈ। ਵਾਇਰਲ ਗ੍ਰਾਫਿਕ ਫਰਜ਼ੀ ਹੈ। ਆਪ ਸਰਕਾਰ ਵਲੋਂ ਕੋਈ ਟਾਈਮ ਟੇਬਲ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਕੋਈ ਪਾਬੰਦੀ ਲਗਾਈ ਗਈ ਹੈ।

ਹਿੰਦੂ ਸੰਗਠਨ ਦੇ ਮੈਂਬਰ ਘਰੋਂ ਬੰਬ ਹੋਏ ਬਰਾਮਦ? 5 ਸਾਲ ਪੁਰਾਣੀ ਖਬਰ ਵਾਇਰਲ
ਏਬੀਪੀ ਨਿਊਜ਼ ਦੀ ਕਲਿਪਿੰਗ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਸੰਸਥਾ ਸੰਗਠਨ ਦੇ ਮੈਂਬਰ ਘਰੋਂ 8 ਬੰਬ ਬਰਾਮਦ ਹੋਏ। ਵਾਇਰਲ ਨਿਊਜ਼ ਸਾਲ 2018 ਦੀ ਹੈ ਅੱਤਵਾਦ ਵਿਰੋਧੀ ਦਸਤੇ ਨੇ ਨਾਲਾਸੋਪਾਰਾ ‘ਚ ਸਨਾਤਨ ਸੰਸਥਾ ਨਾਲ ਸਬੰਧਤ ਵੈਭਵ ਰੋਤ ਦੇ ਘਰੋਂ ਬੰਬ ਅਤੇ ਬੰਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਸੀ।

ਕੀ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਹੈ ਇਹ ਵਾਇਰਲ ਤਸਵੀਰ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਹੈ। ਵਾਇਰਲ ਹੋ ਰਹੀ ਤਸਵੀਰ ਤਕਰੀਬਨ 2 ਸਾਲ ਪੁਰਾਣੀ ਹੈ ਜਦੋਂ ਹਤੀਆ-ਰੂਰਕੇਲਾ ਰੇਲਵੇ ਲਾਈਨ ‘ਤੇ ਦੋ ਮਾਲ ਗੱਡੀਆਂ ਇਕ-ਦੂਜੇ ਨਾਲ ਟਕਰਾ ਗਈਆਂ ਸਨ।

Sweden ਨੇ ਸੈਕਸ ਨੂੰ ਖੇਡ ਵਜੋਂ ਦਿੱਤੀ ਮਾਨਤਾ? ਫਰਜ਼ੀ ਦਾਅਵਾ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਸਵੀਡਨ ਨੇ ਸੈਕਸ ਨੂੰ ਇੱਕ ਖੇਡ ਵਜੋਂ ਮਾਨਤਾ ਦਿੱਤੀ ਹੈ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਸਵੀਡਨ ਵਿੱਚ ਸੈਕਸ ਨੂੰ ਖੇਡ ਵਜੋਂ ਮਾਨਤਾ ਨਹੀਂ ਮਿਲੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ