ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਸਕੂਟਰ ਦੀ Battery ਫਟਣ ਕਾਰਨ ਹਾਦਸੇ ਵਿੱਚ ਪਿਓ-ਪੁੱਤ ਦੀ ਹੋਈ ਮੌਤ?

ਕੀ ਸਕੂਟਰ ਦੀ Battery ਫਟਣ ਕਾਰਨ ਹਾਦਸੇ ਵਿੱਚ ਪਿਓ-ਪੁੱਤ ਦੀ ਹੋਈ ਮੌਤ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਪੰਜਾਬੀ ਮੀਡੀਆ ਅਦਾਰੇ ਪੀਟੀਸੀ ਨਿਊਜ਼ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ‘ਚ CCTV ਫੁਟੇਜ ਦੇਖੀ ਜਾ ਸਕਦੀ ਹੈ ਜਿਸ ਵਿੱਚ ਇੱਕ ਵਾਹਨ ‘ਤੇ ਧਮਾਕਾ ਹੁੰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧਮਾਕਾ ਸਕੂਟਰ ਦੀ Battery ਫਟਣ ਕਾਰਨ ਹੋਇਆ ਹੈ।

ਫੇਸਬੁੱਕ ਯੂਜ਼ਰ “Amrik Lopon” ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਬੈਟਰੀ ਵਾਲ਼ੀ ਐਕਟਿਵਾ ਦੂਸਰਿਆਂ ਨੂੰ ਵੀ ਲੈ ਬੈਠਣਾ ਇਹਨਾਂ ਨੇ।’

ਸਕੂਟਰ ਦੀ Battery ਫਟਣ ਕਾਰਨ ਹਾਦਸੇ ਵਿੱਚ ਪਿਓ-ਪੁੱਤ ਦੀ ਹੋਈ ਮੌਤ
Courtesy: Facebook/Amrik Lopon

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਕੂਟਰ ਦੀ Battery ਫਟਣ ਕਾਰਨ ਹਾਦਸੇ ਵਿੱਚ ਪਿਓ-ਪੁੱਤ ਦੀ ਹੋਈ ਮੌਤ
Courtesy: Facebook/Preet Doraha

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਿਆ। ਸਰਚ ਦੇ ਦੌਰਾਨ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ।

ਸਰਚ ਦੇ ਦੌਰਾਨ ਸਾਨੂੰ ‘The New Indian Express’ ਦੁਆਰਾ ਇਸ ਮਾਮਲੇ ਨੂੰ ਲੈ ਕੇ ਆਰਟੀਕਲ ਮਿਲਿਆ। The New Indian Express ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਤਮਿਲ ਨਾਡੂ ਦੇ ਪੁਡੂਚੇਰੀ ਦੀ ਹੈ ਜਿਥੇ ਦੀਵਾਲੀ ਵਾਲੇ ਦਿਨ ਇੱਕ ਵਿਅਕਤੀ ਆਪਣੇ ਸਪੁੱਤਰ ਨਾਲ ਸਥਾਨਕ ਪਟਾਕਿਆਂ ਨੂੰ ਆਪਣੇ ਵਾਹਨ ‘ਤੇ ਲੈ ਕੇ ਜਾ ਰਿਹਾ ਸੀ ਅਤੇ ਇਸ ਦੌਰਾਨ ਅਚਾਨਕ ਵਿਸਫੋਟ ਹੋਣ ਤੇ ਪਿਓ-ਪੁੱਤ ਦੀ ਹਾਦਸੇ ਵਿੱਚ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। The New Indian Express ਨੇ ਇਸ ਮਾਮਲੇ ਤੇ ਪੁਲਿਸ ਅਧਿਕਾਰੀ ਦਾ ਬਿਆਨ ਵੀ ਲਿਆ ਜਿਸਨੇ ਦੱਸਿਆ ਕਿ ਉਹਨਾਂ ਦੀ ਛਾਣਬੀਣ ਦੇ ਮੁਤਾਬਿਕ ਵਾਹਨ ਦੀ ਰਗੜ ਦੇ ਕਾਰਨ ਸਥਾਨਕ ਪਟਾਖਿਆਂ ਵਿੱਚ ਵਿਸਫੋਟ ਹੋ ਗਿਆ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

ਸਕੂਟਰ ਦੀ Battery ਫਟਣ ਕਾਰਨ ਹਾਦਸੇ ਵਿੱਚ ਪਿਓ-ਪੁੱਤ ਦੀ ਹੋਈ ਮੌਤ
Courtesy: The New Indian Express

ਸਰਚ ਦੇ ਦੌਰਾਨ ਘਟਨਾ ਨੂੰ ਲੈ ਕੇ Mirror Now ਦੀ ਵੀਡੀਓ ਰਿਪੋਰਟ ਮਿਲੀ ਜਿਸ ਵਿਚ ਸੰਵਾਦਦਾਤਾ ਨੇ ਮੌਕੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ। ਸੰਵਾਦਦਾਤਾ ਨੇ ਦੱਸਿਆ ਕਿ ਪੁਲਿਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਵਾਹਨ ਵਿੱਚ ਧਮਾਕਾ ਸਥਾਨਕ ਪਟਾਖਿਆਂ ਦੇ ਕਾਰਨ ਹੋਇਆ ਜਿਸ ਵਿੱਚ 35 ਸਾਲਾ Kalainesan ਅਤੇ ਉਸਦੇ 7 ਸਾਲਾ ਸਪੁੱਤਰ Pradesh ਦੀ ਮੌਤ ਹੋ ਗਈ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ The New Indian Express ਦੇ ਪੱਤਰਕਾਰ Bagalavan Perier B ਨੂੰ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਹਾਦਸਾ ਸਥਾਨਕ ਪਟਾਖਿਆਂ ਦੇ ਕਾਰਨ ਹੋਇਆ ਜਦੋਂ ਦੋਵੇਂ ਪਿਓ-ਪੁੱਤ ਦੀਵਾਲੀ ਵਾਲੇ ਦਿਨ ਸਥਾਨਕ ਪਟਾਖਿਆਂ ਨੂੰ ਖਰੀਦਣ ਤੋਂ ਬਾਅਦ ਆਪਣੇ ਘਰ ਵਾਪਿਸ ਪਰਤ ਰਹੇ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਯਾਮਹਾ ਫਾਸਕੀਨੋ ਚਲਾ ਰਹੇ ਸਨ ਨਾ ਕਿ ਕਿ ਬੈਟਰੀ ਵਾਲਾ ਸਕੂਟਰ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਕੂਟਰ ਦੀ Battery ਫਟਣ ਕਾਰਨ ਨਹੀਂ ਵਾਪਰਿਆ ਹਾਦਸਾ

ਅਸੀਂ ਅੱਗੇ ਵਧਦੇ ਹੋਏ ਇਸ ਘਟਨਾ ਦੇ ਜਾਂਚ ਅਧਿਕਾਰੀ ਸਾਰਵਾਨਨ ਨੂੰ ਸੰਪਰਕ ਕੀਤਾ। ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੋਵੇਂ ਪਿਓ-ਪੁੱਤ ਆਪਣੇ ਸਕੂਟਰ ‘ਤੇ ਪਟਾਕੇ ਲੈ ਕੇ ਜਾ ਰਹੇ ਸਨ, ਜਿਸ ‘ਚ ਧਮਾਕਾ ਹੋ ਗਿਆ। ਉਹਨਾਂ ਨੇ ਦੱਸਿਆ ਕਿ ਇਹ ਘਟਨਾ ਪਟਾਖਿਆਂ ਦੇ ਧਮਾਕੇ ਕਾਰਨ ਵਾਪਰੀ। ਉਹਨਾਂ ਨੇ ਵਾਇਰਲ ਹੀ ਰਹੇ ਦਾਅਵੇ ਨੂੰ ਖਾਰਿਜ਼ ਕਰਦਿਆਂ ਕਿਹਾ ਕਿ ਉਹ ਇਲੈਕਟ੍ਰਿਕ (ਬੈਟਰੀ) ਵਾਲੇ ਸਕੂਟਰ ਤੇ ਸਵਾਰ ਨਹੀਂ ਸਨ। ਉਹ ਯਾਮਾਹਾ ਫੈਸੀਨੋ ਮਾਡਲ ਤੇ ਸਵਾਰ ਸਨ।

ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਮੀਡਿਆ ਅਦਾਰੇ PTC News ਦੀ ਵੀਡੀਓ ਕਲਿਪ ਮਿਲੀ। ਪੀਟੀਸੀ ਦੁਆਰਾ 6 ਨਵੰਬਰ, 2021 ਨੂੰ ਅਪਲੋਡ ਕੀਤੀ ਗਈ ਵੀਡੀਓ ਦੇ ਕੈਪਸ਼ਨ ਮੁਤਾਬਕ, ਪਟਾਕਿਆਂ ਨੇ ਲਿਆਂਦੀ ਪਿਓ-ਪੁੱਤ ਦੀ ਖੌਫਨਾਕ ਮੌਤ, ਹੋਇਆ ਜ਼ਬਰਦਸਤ ਧਮਾਕਾ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਤਮਿਲ ਨਾਡੂ ਦਾ ਹੈ ਜਿਥੇ ਪਟਾਕਿਆਂ ਨੂੰ ਲੈ ਕੇ ਜਾ ਰਹੇ ਵਾਹਨ ਵਿਚ ਧਮਾਕਾ ਹੋ ਗਿਆ ਜਿਸੁ ਵਿੱਚ ਦੋਵੇਂ ਪਿਓ-ਪੁੱਤ ਦੀ ਮੌਤ ਹੋ ਗਈ। ਇਸ ਧਮਾਕੇ ਦਾ ਕਾਰਣ ਵਾਹਨ ਦੀ ਬੈਟਰੀ ਨਹੀਂ ਹੈ।

Result: Misleading

Sources

The New Indian Express: https://www.newindianexpress.com/states/tamil-nadu/2021/nov/05/father-son-killed-as-crackers-laden-scooter-bursts-into-flames-in-tamil-nadu-2379881.html

Mirror Now: https://twitter.com/MirrorNow/status/1456509054692458500

Direct Contact


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular