ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਤਾਮਿਲਨਾਡੂ ‘ਚ ਬਿਹਾਰੀਆਂ ਨਾਲ ਕਥਿਤ ਵਿਤਕਰੇ ਬਾਰੇ ਦੱਸ ਕੇ ਸੋਸ਼ਲ ਮੀਡੀਆ ‘ਤੇ ਕਈ ਫਰਜ਼ੀ ਪੋਸਟਾਂ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਭਗਵੰਤ ਮਾਨ ਅਤੇ ਰਾਜਾ ਵੜਿੰਗ ਦੀ ਪੁਰਾਣੀ ਤਸਵੀਰ ਹੋਈ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹ ਤਸਵੀਰ ਹਾਲੀਆ ਹੈ। ਭਗਵੰਤ ਮਾਨ ਅਤੇ ਰਾਜਾ ਵੜਿੰਗ ਦੀ ਵਾਇਰਲ ਹੋ ਰਹੀ ਤਸਵੀਰ ਪਿਛਲੇ ਸਾਲ ਮਾਰਚ ਦੀ ਹੈ ਜਦੋਂ ਰਾਜਾ ਵੜਿੰਗ ਨੇ ਮਾਨ ਨੂੰ ਮਿਲਕੇ ਆਮ ਆਦਮੀ ਪਾਰਟੀ ਦੀ ਜਿੱਤ ਤੇ ਵਧਾਈ ਦਿੱਤੀ ਸੀ।

ਦੁਕਾਨ ਨੂੰ ਅੱਗ ਲਾਉਣ ਦਾ ਵਾਇਰਲ ਹੋ ਰਿਹਾ ਵੀਡੀਓ ਕੇਰਲ ਦਾ ਹੈ
ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ‘ਚ ਇੱਕ ਬਿਹਾਰੀ ਪ੍ਰਵਾਸੀ ਦੀ ਦੁਕਾਨ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ। ਵੀਡੀਓ 3 ਮਾਰਚ 2023 ਦਾ ਅਤੇ ਕੇਰਲ ਦੇ ਤ੍ਰਿਪੁਨੀਥੁਰਾ ਦਾ ਹੈ ਜਿਥੇ ਇੱਕ ਵਿਅਕਤੀ ਦੁਆਰਾ ਲਾਟਰੀ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ ਸੀ।

ਕੀ ਸ਼ਾਰਕ ਨੇ ਵਿਅਕਤੀ ਨੂੰ ਨਿਗਲ ਲਿਆ? ਫਿਲਮ ਦਾ ਦ੍ਰਿਸ਼ ਹੋਇਆ ਵਾਇਰਲ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿਸ਼ਾਰਕ ਨੇ ਵਿਅਕਤੀ ਨੂੰ ਨਿਗਲ ਲਿਆ। ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਫਿਲਮ ‘Deep Blue Sea 3’ ਦਾ ਦ੍ਰਿਸ਼ ਹੈ। ਵੀਡੀਓ ਨੂੰ ਅਸਲ ਘਟਨਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਤਾਮਿਲਨਾਡੂ ਵਿੱਚ ਬਿਹਾਰ ਵਾਸੀਆਂ ਨਾਲ ਕੁੱਟਮਾਰ ਦੇ ਨਾਮ ਤੇ ਰਾਜਸਥਾਨ ਦੀ ਵੀਡੀਓ ਵਾਇਰਲ
ਵਾਇਰਲ ਵੀਡੀਓ ਨੂੰ ਸ਼ੇਅਰ ਕਰਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਵਿੱਚ ਬਿਹਾਰ ਵਾਸੀਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੀ ਹੈ ਜਿਥੇ ਪੁਰਾਣੇ ਵਿਵਾਦ ਦੇ ਚੱਲਦਿਆਂ ਦੋ ਵਿਅਕਤੀਆਂ ਨੇ ਵਕੀਲ ਜੁਗਰਾਜ ਚੋਹਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਐਮ ਕੇ ਸਟਾਲਿਨ ਅਤੇ ਯੋਗੀ ਆਦਿਤਿਆਨਾਥ ਨੇ ਹਿੰਦੀ ਬੋਲਣ ਵਾਲਿਆਂ ਬਾਰੇ ਇਹ ਬਿਆਨ ਦਿੱਤੇ?
ਵਾਇਰਲ ਪੋਸਟ ਦੇ ਮੁਤਾਬਕ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਕਿਹਾ ਹੈ ਕਿ ਹਿੰਦੀ ਭਾਸ਼ੀ ਲੋਕ ਤਾਮਿਲਨਾਡੂ ਛੱਡ ਦੇਣ ਨਹੀਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ ਅਤੇ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ