ਸ਼ਨੀਵਾਰ, ਜੁਲਾਈ 27, 2024
ਸ਼ਨੀਵਾਰ, ਜੁਲਾਈ 27, 2024

HomeFact Checkਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਉਣ 'ਤੇ ਕੀਤਾ ਚਲਾਨ? ਵਾਇਰਲ ਵੀਡੀਓ ਸਕ੍ਰਿਪਟਿਡ...

ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਉਣ ‘ਤੇ ਕੀਤਾ ਚਲਾਨ? ਵਾਇਰਲ ਵੀਡੀਓ ਸਕ੍ਰਿਪਟਿਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਗੱਡੀ ਦਾ ਚਲਾਨ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਇੱਕ ਗੱਡੀ ‘ਤੇ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਫੋਟੋ ਲੱਗੇ ਹੋਣ ਕਾਰਨ ਚਲਾਨ ਕਰ ਦਿੱਤਾ।

ਫੇਸਬੁੱਕ ਯੂਜ਼ਰ ‘ਰਾਜਵਿੰਦਰ ਸਿੰਘ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਗੱਡੀ ਤੇ ਪਿੱਛੇ ਲੱਗੇ ਸ਼ਹੀਦ ਭਗਤ ਸਿੰਘ ਜੀ ਦੀ( ਫੋਟੋ ਸਟਿੱਕਰ ਤੇ ਇਨਕਲਾਬ ਜਿੰਦਾਬਾਦ) ਦਾ ਚਲਾਨ ਕੱਟਿਆ 2500 ਰੁਪਏ ਦਾ ਹਰਿਆਣਾ ਪੁਲਿਸ ਨੇ”

ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਉਣ 'ਤੇ ਕੀਤਾ ਚਲਾਨ? ਵਾਇਰਲ ਵੀਡੀਓ ਸਕ੍ਰਿਪਟਿਡ ਹੈ

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਵਾਇਰਲ ਵੀਡੀਓ Monty Deepak Sharma ਦੇ YouTube ਅਕਾਊਂਟ ਤੇ ਅਪਲੋਡ ਮਿਲਿਆ। ਇਸ ਵੀਡੀਓ 23 ਜਨਵਰੀ 2024 ਨੂੰ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ,”ਭਗਤ ਸਿੰਘ ਦੀ ਤਸਵੀਰ ਤੇ ਬਵਾਲ।” ਅਸੀਂ ਪਾਇਆ ਕਿ ਇਹ ਅਕਾਊਂਟ ਟ੍ਰੈਫਿਕ ਨਾਲ ਸਬੰਧਿਤ ਜਾਗਰੂਕਤਾ ਵਾਲੇ ਵੀਡੀਓ ਸ਼ੇਅਰ ਕਰਦਾ ਹੈ।

ਅਸੀਂ ਇਸ ਅਕਾਊਂਟ ਤੇ ਹੋਰ ਵੀਡੀਓਜ਼ ਵੀ ਦੇਖੀਆਂ। ਦੂਜੀਆਂ ਵੀਡੀਓ ਵਿੱਚ ਵੀ ਹੁਬੂਹੁ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ।

ਅਸੀਂ ਇਸ ਅਕਾਊਂਟ ਦੇ ਐਡਮਿਨ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਜਾਗਰੂਕਤਾ ਵਾਸਤੇ ਬਣਾਇਆ ਗਿਆ ਹੈ।

Result: Missing Context

Sources

Video uploaded on YouTube account Monty Deepak Sharma, Dated May 11, 2024
Facebook Page of Monty Deepak Sharma

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular