Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨਾਂ ਨੂੰ ਮੋਟਰਸਾਈਕਲ ਤੇ ਜਾ ਰਹੇ ਪੁਲਿਸ ਵਾਲਿਆਂ ਨੂੰ ਘੇਰਦਿਆ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ਜਾਗਦਾ ਦੀਪ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੇਖੋ ਮੁੰਡਿਆਂ ਨੇ ਰਲ ਕੇ ਘੇਰ ਲਏ ਪੁਲਿਸ ਵਾਲੇ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਕੀ ਵਰਡ ਸਰਚ ਦੇ ਜਰੀਏ ਖਬਰਾਂ ਨੂੰ ਲੱਭਿਆ। ਸਾਨੂੰ ਇਹ ਵਾਇਰਲ ਹੋ ਰਿਹਾ ਵੀਡੀਓ ਕਈ ਪੁਰਾਣੇ ਪੋਸਟਾਂ ‘ਤੇ ਅਪਲੋਡ ਮਿਲਿਆ। ਫੇਸਬੁੱਕ ਯੂਜ਼ਰ “Deepa Mallhi” ਨੇ 10 ਸਿਤੰਬਰ 2021 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਪੁਲਿਸ ਨੇ ਕੱਟਿਆ ਸੀ ਨੋਜਵਾਨ ਦਾ ਚਲਾਨ, ਅਗਲੇ ਦਿਨ ਨੋਜਵਾਨ ਨੇ ਘੇਰਿਆ ਚਲਾਨ ਕੱਟਣ ਵਾਲੇ ਮੁਲਾਜ਼ਮ ਬਿਨਾਂ ਹੈਲਮੇਟ ਤੋਂ, ਦੇਖੋ ਸ਼ੇਅਰ ਜਰੂਰ ਕਰੋ”
ਦੱਸ ਦਈਏ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਮੁੰਡਾ ਲੁਧਿਆਣਾ ਤੋਂ ਆਗੂ ਅਤੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦਾ ਬੇਟਾ ਅਜੇਪ੍ਰੀਤ ਸਿੰਘ ਬੈਂਸ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
PTC News Crime Beat ਨੇ 17 ਮਾਰਚ 2017 ਨੂੰ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, “ਵਿਧਾਇਕ ਸਿਮਰਜੀਤ ਸਿੰਘ ਦੇ ਪੁੱਤਰ ਅਜੇਪ੍ਰੀਤ ਸਿੰਘ ਬੈਂਸ ਵੱਲੋਂ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਦੇ ਨਾਲ ਦੁਰਵਿਵਹਾਰ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ, ਮਾਡਲ ਟਾਊਨ ਵਿਚ ਕੁੜੀਆਂ ਦੇ ਕਾਲਜ ਰੋਡ ਤੇ ਆਪਣੀ ਗੱਡੀ ਤੇ ਗੇੜੀਆਂ ਮਾਰਦੇ ਸਮੇ ਟ੍ਰੈਫਿਕ ਪੁਲਿਸ ਨੇ ਕੀਤਾ ਚਲਾਨ”
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਮੁਲਾਜ਼ਮ ਨੂੰ ਰੋਕ ਕੇ ਖੜੇ ਨੌਜਵਾਨਾਂ ਦਾ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ 2017 ਤੋਂ ਇੰਟਰਨੇਟ ਤੇ ਮੌਜੂਦ ਹੈ। ਵੀਡੀਓ ਵਿੱਚ ਦਿਖਾਈ ਏ ਰਿਹਾ ਮੁੰਡਾ ਲੁਧਿਆਣਾ ਤੋਂ ਆਗੂ ਸਿਮਰਨਜੀਤ ਸਿੰਘ ਬੈਂਸ ਦਾ ਬੇਟਾ ਅਜੇਪ੍ਰੀਤ ਸਿੰਘ ਬੈਂਸ ਹੈ।
Our Sources
Media report published by PTC Crime Beat on March 17, 2017
Video uploaded by Deepa Malhi on September 10, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
March 6, 2025
Shaminder Singh
July 24, 2024
Shaminder Singh
November 3, 2023