ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਸੰਸਦ ਮੈਂਬਰ Bhagwant Mann ਦੀ ਗੱਡੀ ਦਾ ਹੋਇਆ ਐਕਸੀਡੈਂਟ?

ਕੀ ਸੰਸਦ ਮੈਂਬਰ Bhagwant Mann ਦੀ ਗੱਡੀ ਦਾ ਹੋਇਆ ਐਕਸੀਡੈਂਟ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਪੋਸਟ ਅਤੇ ਅਖ਼ਬਾਰ ਦੀ ਕਲਿਪਿੰਗ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ Bhagwant Mann ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ। ਵਾਇਰਲ ਹੋ ਰਹੀ ਪੋਸਟ ਦੇ ਮੁਤਾਬਕ ਗੱਡੀ ਦੇ ਵਿੱਚ ਭਗਵੰਤ ਮਾਨ ਸਮੇਤ ਸਵਾਰ ਵਲੰਟੀਅਰ ਨਸ਼ੇ ਵਿੱਚ ਧੁੱਤ ਸਨ। ਹਾਲਾਂਕਿ, ਐਕਸੀਡੈਂਟ ਦੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ, ਸਾਰੇ ਠੀਕ ਹਨ। 

ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਤੋਂ ਸ਼ੇਅਰ ਕੀਤੀ ਜਾ ਰਹੀ ਹੈ। ਅਖ਼ਬਾਰ ਦੀ ਕਲਿਪਿੰਗ ਤੇ ਮਿਤੀ 11 ਜਨਵਰੀ 2022 ਲਿਖੀ ਹੋਈ ਹੈ। 

ਸ਼੍ਰੋਮਣੀ ਅਕਾਲੀ ਦਲ , ਭਾਜਪਾ ਅਤੇ ਕਾਂਗਰਸ ਨਾਲ ਸਬੰਧਤ ਕਈ ਸੋਸ਼ਲ ਮੀਡੀਆ ਯੂਜ਼ਰ ਇਸ ਦਾਅਵੇ ਨੂੰ ਸ਼ੇਅਰ ਕਰ ਰਹੇ ਹਨ।

ਸੰਸਦ ਮੈਂਬਰ Bhagwant Mann ਦੀ ਗੱਡੀ ਦਾ ਹੋਇਆ ਐਕਸੀਡੈਂਟ
Courtesy: Facebook/JagseerSidhu


ਫੇਸਬੁੱਕ ਯੂਜ਼ਰ ਗੁਰਭੇਜ ਨੇ ਵਾਇਰਲ ਹੋ ਰਹੀ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਸਤਿਕਾਰ ਯੋਗ ਸੀਐਮ ਭਗਵੰਤ ਮਾਨ ਜੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਵੈਸੇ ਸਾਰੇ ਠੀਕ ਠਾਕ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਭਗਵੰਤ ਮਾਨ ਜੀ ਸਮੇਤ ਸਾਰੇ ਵਲੰਟੀਅਰ ਸ਼ਰਾਬ ਨਾਲ ਰੱਜੇ ਹੋਏ ਸੀ।’

ਸੰਸਦ ਮੈਂਬਰ Bhagwant Mann ਦੀ ਗੱਡੀ ਦਾ ਹੋਇਆ ਐਕਸੀਡੈਂਟ
Courtesy: Facebook/Gurbhij

ਇਸ ਦੇ ਨਾਲ ਹੀ ਫੇਸਬੁੱਕ ਪੇਜ ਸਿੱਖ ਵੋਈਸ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੁੱਖ ਮੰਤਰੀ ਜਾਂਦਾ ਲੱਗਾ ਸੀ।’ ਇਸ ਪੋਸਟ ਨੂੰ ਹੁਣ ਤਕ 140 ਤੋਂ ਵੱਧ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

ਸੰਸਦ ਮੈਂਬਰ Bhagwant Mann ਦੀ ਗੱਡੀ ਦਾ ਹੋਇਆ ਐਕਸੀਡੈਂਟ
Courtesy: Facebook/SikhVoice

Crowd tangle ਦੇ ਡਾਟਾ ਦੇ ਮੁਤਾਬਕ ਵੀ ਸੋਸ਼ਲ ਮੀਡੀਆ ਤੇ ਕਈ ਯੂਜ਼ਰ ਇਸ ਪੋਸਟ ਤੇ ਬਾਰੇ ਵੀ ਚਰਚਾ ਕਰ ਰਹੇ ਹਨ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੁਲਸ ਅਤੇ ਅਖ਼ਬਾਰ ਦੀ ਕਲਿਪਿੰਗ ਦੀ ਸੱਚਾਈ ਜਾਣਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਭਗਵੰਤ ਮਾਨ ਦੇ ਐਕਸੀਡੈਂਟ ਦੇ ਬਾਰੇ ਵਿਚ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੋ ਰਹੀ ਪੋਸਟ ਤੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਕਈ ਸੋਸ਼ਲ ਮੀਡੀਆ ਯੂਜ਼ਰ ਦੇ ਕਮੈਂਟ ਮਿਲੇ ਜਿਨ੍ਹਾਂ ਨਹੀਂ ਵਾਇਰਲ ਹੋਈ ਪੋਸਟ ਨੂੰ ਫ਼ਰਜ਼ੀ ਦੱਸਿਆ। 

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਵਾਇਰਲ ਪੋਸਟ ਤੇ ਕੁਮੈਂਟ ਕਰਦਿਆਂ ਲਿਖਿਆ ਕਿ ਵਾਇਰਲ ਹੋ ਰਹੀ ਗੱਡੀ ਆਮ ਆਦਮੀ ਪਾਰਟੀ ਦੇ ਲਹਿਰਾਗਾਗਾ ਤੋਂ ਆਗੂ ਜਸਵੀਰ ਸਿੰਘ ਕੁਦਨੀ ਦੀ ਹੈ ਜਿਸ ਤੋਂ ਬਾਅਦ ਅਸੀਂ ਫੇਸਬੁੱਕ ਤੇ ਜਸਵੀਰ ਸਿੰਘ ਕੁਦਨੀ ਦੇ ਪੇਜ ਨੂੰ ਖੰਗਾਲਿਆ। 

ਇਸ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਦਿਖਾਈ ਦੇ ਰਹੀ ਗੱਡੀ ਜਸਬੀਰ ਸਿੰਘ ਕੁਦਨੀ ਦੁਆਰਾ 9 ਜਨਵਰੀ 2021 ਨੂੰ ਇੱਕ ਪੋਸਟ ਵਿੱਚ ਅਪਲੋਡ ਮਿਲੀ। ਇਸ ਤਸਵੀਰ ਨੂੰ ਅਪਲੋਡ ਕਰਦਿਆਂ ਜਸਬੀਰ ਸਿੰਘ ਕੁਦਨੀ ਨੇ ਲਿਖਿਆ ਕਿ ਉਹ ਅੱਜ ਭੁਟਾਲ ਕਲਾਂ ਤੋਂ ਭੁਟਾਲ ਖੁਰਦ ਪਾਰਟੀ ਦੇ ਪ੍ਰਚਾਰ ਵਿੱਚ ਵਿੱਚ ਰਹੇ ਸਨ ਜਿੱਥੇ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ।

ਸੰਸਦ ਮੈਂਬਰ Bhagwant Mann ਦੀ ਗੱਡੀ ਦਾ ਹੋਇਆ ਐਕਸੀਡੈਂਟ
Courtesy: Facebook/JasvirSinghKudni

ਇਸ ਤੋਂ ਬਾਅਦ ਅਸੀਂ ਜਸਵੀਰ ਸਿੰਘ ਕੁਦਨੀ ਨੂੰ ਸੰਪਰਕ ਕੀਤਾ। ਜਸਵੀਰ ਸਿੰਘ ਕੁਦਨੀ ਨੇ Newschecker ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਭੁਟਾਲ ਕਲਾਂ ਤੋਂ ਭੁਟਾਲ ਖੁਰਦ ਇੱਕ ਭੋਗ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਜਿੱਥੇ ਮੋੜ ਤੇ ਚਿੱਕੜ ਹੋਣ ਕਾਰਨ ਉਨ੍ਹਾਂ ਦੀ ਗੱਡੀ ਦਾ ਟਾਇਰ ਫਿਸਲ ਗਿਆ ਅਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਜਸਬੀਰ ਸਿੰਘ ਕੁਦਨੀ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੈਠੇ ਹੋਏ ਸਨ। ਹਾਲਾਂਕਿ, ਐਕਸੀਡੈਂਟ ਦੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਫਰਜ਼ੀ ਦੱਸਿਆ। 

ਇਸ ਤੋਂ ਬਾਅਦ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦਿਆਂ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਦੇ ਬਾਰੇ ਵਿੱਚ ਖੰਗਾਲਣਾ ਸ਼ੁਰੂ ਕੀਤਾ।

 
ਅਸੀਂ ਪੰਜਾਬੀ ਟ੍ਰਿਬਿਊਨ ਦੀ ਵੈਬਸਾਈਟ ਤੇ ਇਸ ਖ਼ਬਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬੀ ਟ੍ਰਿਬਿਊਨ ਦੀ ਵੈੱਬਸਾਈਟ ਤੇ 11 ਜਨਵਰੀ 2022 ਦੇ ਈ ਪੇਪਰ ਤੇ ਸਾਨੂੰ ਇਸ ਤਰ੍ਹਾਂ ਦੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਮਿਲੀ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੰਜਾਬੀ ਟ੍ਰਿਬਿਊਨ ਦੀ ਕਲਿਪਿੰਗ ਨੂੰ ਲੈ ਕੇ ਅਸੀਂ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵਿੱਚ ਸੰਪਰਕ ਕੀਤਾ। ਹਾਲਾਂਕਿ ਸਾਡਾ ਉਨ੍ਹਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਪੰਜਾਬੀ ਟ੍ਰਿਬਿਊਨ ਦੁਆਰਾ ਸਪੱਸ਼ਟੀਕਰਨ ਮਿਲਣ ਤੇ ਅਸੀਂ ਆਪਣੀ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

 
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਅਤੇ ਅਖ਼ਬਾਰ ਦੀ ਕਲਿਪਿੰਗ ਫਰਜ਼ੀ ਅਤੇ ਗੁੰਮਰਾਹਕੁਨ ਹੈ। ਵਾਇਰਲ ਪੋਸਟ ਵਿੱਚ ਦਿਖਾਈ ਦੇ ਰਹੀ ਗੱਡੀ ਲਹਿਰਾਗਾਗਾ ਤੋਂ ਆਪ ਆਗੂ ਜਸਵੀਰ ਸਿੰਘ ਕੁਦਨੀ ਦੀ ਹੈ ਜਿਨ੍ਹਾਂ ਦਾ ਬੀਤੇ ਹਫ਼ਤੇ ਐਕਸੀਡੈਂਟ ਹੋ ਗਿਆ ਸੀ ਜਦਕਿ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਐਡੀਟਡ ਹੈ। ਇਨ੍ਹਾਂ ਵਾਇਰਲ ਪੋਸਟ ਅਤੇ ਅਖ਼ਬਾਰ ਦੀ ਕਲਿਪਿੰਗ ਦਾ ਭਗਵੰਤ ਮਾਨ ਦੇ ਨਾਲ ਕੋਈ ਸਬੰਧ ਨਹੀਂ ਹੈ। 

Result: Misleading/Partly False

Our Sources

Facebook/JasvirKudni: https://www.facebook.com/jasvirkudnilehra/posts/1738416003028612


Punjabi Tribune: https://epaper.punjabitribuneonline.com/


Direct Contact


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular