Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਵਾਰਾਣਸੀ ਵਿੱਚ ਹੋਇਆ ਰੋਪਵੇਅ ਹਾਦਸਾ
ਨਹੀਂ, ਇਹ ਵੀਡੀਓ ਛੱਤੀਸਗੜ੍ਹ ਵਿੱਚ ਹੋਏ ਰੋਪਵੇਅ ਹਾਦਸੇ ਦਾ ਹੈ
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਰਾਣਸੀ ਵਿੱਚ ਇੱਕ ਰੋਪਵੇਅ ਹਾਦਸਾ ਹੋਇਆ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਰਾਣਸੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇੱਕ ਰੋਪਵੇਅ ਗੱਡੀ ਟੁੱਟ ਕੇ ਹੇਠਾਂ ਡਿੱਗ ਗਈ, ਜਿਸ ਨਾਲ ਕਈ ਭਾਜਪਾ ਨੇਤਾ ਜ਼ਖਮੀ ਹੋ ਗਏ।
ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਮੋਦੀ ਜੀ ਨੇ ਵਾਰਾਣਸੀ ਵਿੱਚ 800 ਕਰੋੜ ਦੀ ਲਾਗਤ ਨਾਲ 4 ਕਿਲੋਮੀਟਰ ਦਾ ਰੋਪਵੇਅ ਬਣਾਇਆ। ਜਿਵੇਂ ਹੀ ਉਦਘਾਟਨ ਹੋਇਆ, ਗੱਡੀ ਟੁੱਟ ਗਈ ਅਤੇ ਡਿੱਗ ਗਈ – ਅਤੇ ਦਿਲਚਸਪ ਗੱਲ ਇਹ ਹੈ ਕਿ ਇੱਕ ਭਾਜਪਾ ਨੇਤਾ ਵੀ ਇਸ ਗੱਡੀ ਵਿੱਚ ਬੈਠਾ ਸੀ। ਇੰਨੀ ਕੀਮਤ ਅਤੇ ਨਤੀਜਾ – ਜ਼ਮੀਨ ‘ਤੇ ਧੜਾਮ” ਪੋਸਟ ਦਾ ਆਰਕਾਈਵ ਇਥੇ ਦੇਖੋ। ਅਜਿਹੀਆਂ ਹੋਰ ਪੋਸਟਾਂ ਇੱਥੇ ਅਤੇ ਇੱਥੇ ਦੇਖੋ।

ਵਾਰਾਣਸੀ ਵਿੱਚ ਰੋਪਵੇਅ ਹਾਦਸੇ ਦਾ ਦਾਅਵਾ ਕਰਨ ਵਾਲੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਕੀ ਫ੍ਰੇਮਾਂ ਦੀ ਰਿਵਰਸ ਇਮੇਜ ਸਰਚ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ 25 ਅਪ੍ਰੈਲ, 2025 ਨੂੰ ਅਮਰ ਉਜਾਲਾ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਵਿੱਚ ਵਾਇਰਲ ਵੀਡੀਓ ਦੀ ਫੁਟੇਜ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਰਾਜਨੰਦਗਾਓਂ ਵਿੱਚ ਮਾਂ ਬਮਲੇਸ਼ਵਰੀ ਮੰਦਰ ਦੀ ਪਹਾੜੀ ‘ਤੇ ਇੱਕ ਰੋਪਵੇਅ ਟਰਾਲੀ ਟੁੱਟ ਕੇ ਡਿੱਗ ਗਈ। ਇਸ ਹਾਦਸੇ ਵਿੱਚ ਭਾਜਪਾ ਨੇਤਾ ਰਾਮਸੇਵਕ ਪੈਕਰਾ ਅਤੇ ਭਰਤ ਵਰਮਾ ਜ਼ਖਮੀ ਹੋ ਗਏ। ਮੰਦਰ ਟਰੱਸਟ ਦੇ ਪ੍ਰਧਾਨ ਸਮੇਤ ਕਈ ਹੋਰ ਭਾਜਪਾ ਨੇਤਾ ਵੀ ਹਾਦਸੇ ਵਾਲੀ ਟਰਾਲੀ ਵਿੱਚ ਬੈਠੇ ਸਨ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਸਾਨੂੰ ਇਸ ਘਟਨਾ ਬਾਰੇ 25 ਅਪ੍ਰੈਲ, 2025 ਨੂੰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਛੱਤੀਸਗੜ੍ਹ ਦੇ ਡੋਂਗਰਗੜ੍ਹ ਵਿੱਚ ਮਾਂ ਬਮਲੇਸ਼ਵਰੀ ਮੰਦਰ ਦੀ ਪਹਾੜੀ ‘ਤੇ ਰੱਸੀ ਟੁੱਟਣ ਕਾਰਨ ਰੋਪਵੇਅ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਈ ਭਾਜਪਾ ਨੇਤਾ ਜ਼ਖਮੀ ਹੋ ਗਏ। ਰਿਪੋਰਟ ਵਿੱਚ ਵਾਇਰਲ ਕਲਿੱਪ ਦੀ ਫੁਟੇਜ ਵੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਵਾਰਾਣਸੀ ਦਾ ਨਹੀਂ, ਸਗੋਂ ਛੱਤੀਸਗੜ੍ਹ ਦਾ ਹੈ।

ਆਪਣੀ ਜਾਂਚ ਦੌਰਾਨ ਸਾਨੂੰ 28 ਸਤੰਬਰ ਨੂੰ ਡੀਸੀਪੀ ਕਾਸ਼ੀ ਦੇ ਐਕਸ ਹੈਂਡਲ ਤੋਂ ਇੱਕ ਪੋਸਟ ਮਿਲੀ। ਇਸ ਪੋਸਟ ਵਿੱਚ ਪੁਲਿਸ ਨੇ ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਕਿਹ, “ਵਾਰਾਣਸੀ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਅਤੇ ਅਫਵਾਹਾਂ ਫੈਲਾਉ ਰਹੇ ਹੈਂਡਲ ਵਿਰੁੱਧ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।”

ਵਾਰਾਣਸੀ ਪੁਲਿਸ ਕਮਿਸ਼ਨਰੇਟ ਦੇ X ਹੈਂਡਲ ਨੇ ਵੀ 28 ਸਤੰਬਰ ਨੂੰ ਇੱਕ ਪੋਸਟ ਵਿੱਚ ਵਾਇਰਲ ਦਾਅਵੇ ਦਾ ਖੰਡਨ ਕੀਤਾ। ਪੁਲਿਸ ਨੇ ਲਿਖਿਆ, “ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਰਾਣਸੀ ਰੋਪਵੇਅ ਦੀ ਇੱਕ ਗੱਡੀ ਟੁੱਟ ਕੇ ਡਿੱਗ ਗਈ ਹੈ। ਵਾਰਾਣਸੀ ਪੁਲਿਸ ਕਮਿਸ਼ਨਰੇਟ ਇਸ ਵੀਡੀਓ ਦਾ ਖੰਡਨ ਕਰਦੀ ਹੈ।”
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਰਾਣਸੀ ਵਿੱਚ ਰੋਪਵੇਅ ਹਾਦਸੇ ਦਾ ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਛੱਤੀਸਗੜ੍ਹ ਦਾ ਹੈ।
Sources
Report Amar Ujala On April 25, 2025
Report Dainik Bhaskar On April 25, 2025
X Post DCP Kashi On Sep 28, 2025
X Post Police Commissionerate Varanasi On Sep 28, 2025
Neelam Chauhan
October 10, 2025
Neelam Chauhan
September 8, 2025
Shaminder Singh
August 19, 2025