Sunday, March 30, 2025

Fact Check

ਕੀ ਰਾਖਵਾਂਕਰਨ ਦੇ ਮੁੱਦੇ ਤੇ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ ਸੀ ਇਹ ਬਿਆਨ?

Written By Shaminder Singh
Jul 28, 2022
banner_image

ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ ਚੇਅਰਮੈਨ ਡਾ. ਭੀਮ ਰਾਓ ਅੰਬੇਡਕਰ ਨੇ ਕਿਸੀ ਆਦਿਵਾਸੀ ਮਹਿਲਾ ਦੇ ਰਾਸ਼ਟਰਪਤੀ ਬਣਨ ਤੇ ਰਾਖਵਾਂਕਰਨ (ਰਿਜ਼ਰਵੇਸ਼ਨ) ਖਤਮ ਕਰ ਦੇਣ ਦੀ ਗੱਲ ਕਹੀ ਸੀ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਰਾਖਵਾਂਕਰਨ ਦੇ ਮੁੱਦੇ ਤੇ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ ਸੀ ਇਹ ਬਿਆਨ
Courtesy: Facebook/RadioSpice

21 ਜੁਲਾਈ ਨੂੰ ਐਲਾਨੇ ਗਏ ਰਾਸ਼ਟਰਪਤੀ ਪਦ ਨਤੀਜਿਆਂ ਵਿੱਚ ਐੱਨਡੀਏ ਦੀ ਉਮੀਦਵਾਰ ਦਰੌਪਦੀ ਮੁਰਮੂ ਨੇ ਜਿੱਤ ਹਾਸਲ ਕੀਤੀ ਸੀ। ਦੇਸ਼ ਦੇ 15ਵੇ ਰਾਸ਼ਟਰਪਤੀ ਦੀ ਚੋਣਾਂ ਦੇ ਲਈ ਕੁੱਲ 4754 ਵੋਟ ਪਏ ਜਿਨ੍ਹਾਂ ਵਿੱਚੋਂ 53 ਅਵੈਧ ਸਨ। ਐਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੂੰ 2824 ਵੋਟ ਪ੍ਰਾਪਤ ਹੋਏ ਜਦੋਂਕਿ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਨੂੰ 1877 ਵੋਟ ਮਿਲੇ।

ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਬਰਾਬਰੀ ਲਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਸੀ। ਕਿਉਂਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਆਦਿਵਾਸੀ ਸਮਾਜ ਤੋਂ ਆਉਂਦੇ ਹਨ, ਇਸ ਕਾਰਨ ਉਨ੍ਹਾਂ ਦੀ ਜਿੱਤ ਤੋਂ ਬਾਅਦ ਸਮਾਜ ‘ਤੇ ਇਸ ਦੇ ਪ੍ਰਭਾਵ ਦੀ ਵੀ ਚਰਚਾ ਹੋ ਰਹੀ ਹੈ। ਇੱਕ ਪਾਸੇ ਜਿੱਥੇ ਲੋਕ ਇਸ ਨੂੰ ਸਿਰਫ਼ ਪ੍ਰਤੀਕਾਤਮਕ ਸਨਮਾਨ ਦੱਸ ਰਹੇ ਹਨ, ਉੱਥੇ ਹੀ ਇੱਕ ਵਰਗ ਦ੍ਰੋਪਦੀ ਮੁਰਮੂ ਦੀ ਚੋਣ ਨੂੰ ਆਦਿਵਾਸੀਆਂ ਅਤੇ ਵੰਚਿਤ ਵਰਗਾਂ ਲਈ ਮਾਣ ਅਤੇ ਸਨਮਾਨ ਦਾ ਵਿਸ਼ਾ ਦੱਸ ਰਿਹਾ ਹੈ।

ਰਾਖਵਾਂਕਰਨ ਦੇ ਮੁੱਦੇ ਤੇ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ ਸੀ ਇਹ ਬਿਆਨ
Courtesy: Facebook/KamalGarg

ਇਸੇ ਸਿਲਸਿਲੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਨੇ ਦਾਅਵਾ ਕੀਤਾ ਕਿ ਡਾ: ਭੀਮ ਰਾਓ ਅੰਬੇਡਕਰ ਨੇ ਆਦਿਵਾਸੀ ਔਰਤ ਦੇ ਰਾਸ਼ਟਰਪਤੀ ਬਣਨ ‘ਤੇ ਰਾਖਵਾਂਕਰਨ ਖ਼ਤਮ ਕਰਨ ਦੀ ਗੱਲ ਕਹੀ ਸੀ।

ਰਾਖਵਾਂਕਰਨ ਦੇ ਮੁੱਦੇ ਤੇ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ ਸੀ ਇਹ ਬਿਆਨ
Courtesy: Facebook/KiwiTV

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਡਾ: ਭੀਮ ਰਾਓ ਅੰਬੇਡਕਰ ਦੁਆਰਾ ਆਦਿਵਾਸੀ ਔਰਤ ਦੇ ਰਾਸ਼ਟਰਪਤੀ ਬਣਨ ‘ਤੇ ਰਾਖਵਾਂਕਰਨ ਖਤਮ ਕਰਨ ਦੇ ਨਾਮ ‘ਤੇ ਸਾਂਝੇ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਲਈ ਅਸੀਂ ਗੂਗਲ ‘ਤੇ ਕੁਝ ਕੀ ਵਰਡ ਦੀ ਮੱਦਦ ਨਾਲ ਸਰਚ ਕੀਤਾ। ਹਾਲਾਂਕਿ, ਇਸ ਪ੍ਰਕਿਰਿਆ ਦੌਰਾਨ ਸਾਨੂੰ ਇੱਕ ਵੀ ਮੀਡੀਆ ਰਿਪੋਰਟ ਪ੍ਰਾਪਤ ਨਹੀਂ ਹੋਈ ਜਿਸ ਨਾਲ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ।

ਇਸ ਤੋਂ ਬਾਅਦ ਅਸੀਂ ਡਾ: ਭੀਮ ਰਾਓ ਅੰਬੇਡਕਰ ਦੀ ਮਸ਼ਹੂਰ ਪੁਸਤਕ ‘Annihilation of Caste‘, ਉਨ੍ਹਾਂ ਬਾਰੇ ਪ੍ਰਕਾਸ਼ਿਤ ਹੋਰ ਦਸਤਾਵੇਜ਼ਾਂ ਅਤੇ ਸੰਵਿਧਾਨ ਸਭਾ ਦੀ ਕਾਰਵਾਈ (1, 2, 3, 4) ਦੀ ਖੋਜ ਕੀਤੀ, ਪਰ ਇਸ ਸਾਰੀ ਪ੍ਰਕਿਰਿਆ ਦੌਰਾਨ ਸਾਨੂੰ ਅਜਿਹਾ ਕੁਝ ਨਹੀਂ ਮਿਲਿਆ ਜਿਸ ਨਾਲ ਵਾਇਰਲ ਦਾਅਵੇ ਦੀ ਪੁਸ਼ਟੀ ਕੀਤੀ ਜਾ ਸਕੇ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵਾਇਰਲ ਦਾਅਵੇ ਬਾਰੇ ਵਧੇਰੀ ਜਾਣਕਾਰੀ ਲਈ, ਅਸੀਂ ਸੁਨੀਲ ਕਦਮ ਨਾਲ ਗੱਲ ਕੀਤੀ, ਜੋ ਇੱਕ ਦਲਿਤ ਵਿਚਾਰਕ, ਚਿੰਤਕ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਲੰਬੇ ਸਮੇਂ ਤੋਂ ਵਿਦਿਆਰਥੀ ਹਨ। ਸੁਨੀਲ ਕਦਮ ਨੇ Newschecker ਨੂੰ ਦੱਸਿਆ, “ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੇ ਅਜਿਹੀ ਕੋਈ ਗੱਲ ਨਹੀਂ ਕਹੀ। ਹਾਂ, ਉਨ੍ਹਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਜਦੋਂ ਵਾਂਝੇ ਅਤੇ ਸ਼ੋਸ਼ਿਤ ਵਰਗ ਦੀਆਂ ਔਰਤਾਂ ਉੱਚ ਅਹੁਦਿਆਂ ‘ਤੇ ਪਹੁੰਚ ਜਾਣਗੀਆਂ ਤਾਂ ਸਮਾਜ ‘ਤੇ ਇਸ ਦਾ ਸਾਕਾਰਾਤਮਕ ਪ੍ਰਭਾਵ ਪਵੇਗਾ ਅਤੇ ਵਾਂਝੇ ਵਰਗਾਂ ਦਾ ਜੀਵਨ ਸੁਧਰੇਗਾ। ਪਰ ਉਨ੍ਹਾਂ ਨੇ ਇਹ ਕਦੇ ਨਹੀਂ ਕਿਹਾ ਕਿ ਜੇਕਰ ਕੋਈ ਆਦਿਵਾਸੀ ਔਰਤ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਰਿਜ਼ਰਵੇਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਡਾ: ਭੀਮ ਰਾਓ ਅੰਬੇਡਕਰ ਵੱਲੋਂ ਕਿਸੀ ਆਦਿਵਾਸੀ ਮਹਿਲਾ ਦੇ ਰਾਸ਼ਟਰਪਤੀ ਬਣਨ ਤੇ ਰਾਖਵਾਂਕਰਨ (ਰਿਜ਼ਰਵੇਸ਼ਨ) ਖ਼ਤਮ ਕਰਨ ਦੀ ਗੱਲ ਕਹੇ ਜਾਣ ਦੇ ਨਾਮ ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਅਸਲ ਵਿਚ ਉਨ੍ਹਾਂ ਨੇ ਨਾ ਤਾਂ ਅਜਿਹੀ ਕੋਈ ਗੱਲ ਕਹੀ ਸੀ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਰਚਨਾ ਵਿਚ ਅਜਿਹੇ ਕਿਸੇ ਬਿਆਨ ਦਾ ਜ਼ਿਕਰ ਹੈ।

Result: False

Our Sources

Newschecker’s telephonic conversation with Sunil Kadam, Dalit Right Activist, and Thinker
Newschecker Analysis


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,571

Fact checks done

FOLLOW US
imageimageimageimageimageimageimage