Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਬੀਜੇਪੀ ਦੇ ਦਿੱਗਜ ਨੇਤਾਵਾਂ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਦਿਖਾਈ ਦੇ ਰਹੇ ਹਨ ਪਰ ਤਸਵੀਰ ਵਿੱਚ ਬੀਜੇਪੀ ਨੇਤਾ ਇਸ ਤਰ੍ਹਾਂ ਕਰਦੇ ਨਹੀਂ ਦਿਖਾਈ ਦੇ ਰਹੇ।
ਗੌਰਤਲਬ ਹੈ ਕਿ ਕਿਸਾਨ ਆਰਡਨੈਂਸ ਬਿੱਲ ਤੇ ਦਸਤਖਤ ਕਰਨ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਇਨ੍ਹਾਂ ਤਸਵੀਰਾਂ ਨੂੰ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਪੋਸਟ ਦੇ ਵਿੱਚ ਤਿੰਨ ਤਸਵੀਰਾਂ ਦਾ ਇੱਕ ਕਲਾਜ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮਨਾਥ ਕੋਵਿੰਦ ਬੀਜੇਪੀ ਦੇ ਨੇਤਾਵਾਂ ਦੇ ਸਾਹਮਣੇ ਮਜ਼ਬੂਰ ਹਨ।
ਇਨ੍ਹਾਂ ਤਸਵੀਰਾਂ ਦੇ ਵਿੱਚ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦੇ ਸਾਹਮਣੇ ਹੱਥ ਜੋੜਕੇ ਨਮਸਕਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪੋਸਟ ਦੇ ਕੈਪਸ਼ਨ ਵਿਚ ਲਿਖਿਆ ਹੈ,“ਰਾਸ਼ਟਰਪਤੀ ਦੀ ਇਹ ਹਾਲਤ ਹੈ ਅਤੇ ਤੁਸੀਂ ਇਸ ਤੋਂ ਆਸ ਰੱਖਦੇ ਹੋ”।
ਅਸੀਂ ਪਾਇਆ ਕਿ ਇਸ ਪੋਸਟ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ੇਅਰ ਕੀਤਾ ਜਾ ਚੁੱਕਾ ਹੈ।ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਇੱਕ ਇੱਕ ਕਰਕੇ ਜਾਂਚ ਸ਼ੁਰੂ ਕੀਤੀ।
ਇਸ ਤਸਵੀਰ ਨੂੰ ਦੇਖਣ ਤੋਂ ਲੱਗ ਰਿਹਾ ਹੈ ਕਿ ਰਾਮਨਾਥ ਕੋਵਿੰਦ ਨਰਿੰਦਰ ਮੋਦੀ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹਨ ਜਦਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਅਣਦੇਖੀ ਕਰ ਰਹੇ ਹਨ। ਤਸਵੀਰ ਨੂੰ ਰਿਵਰਸ ਦਰਜ ਕਰਨ ਤੋਂ ਪਤਾ ਚੱਲਿਆ ਕਿ ਇਹ ਤਸਵੀਰ 30 ਜਨਵਰੀ 2018 ਨੂੰ ਦਿੱਲੀ ਸਥਿਤ ਰਾਜਘਾਟ ਤੇ ਮਹਾਤਮਾ ਗਾਂਧੀ ਦੀ 70ਵੀਂ ਵਰ੍ਹੇਗੰਡ ਦੇ ਮੌਕੇ ਤੇ ਖਿੱਚੀ ਗਈ ਸੀ।
ਸਾਨੂੰ ਇਸ ਦਿਨ ਦੇ ਕੁਝ ਵੀਡੀਓ ਵੀ ਮਿਲੀ ਜਿਸ ਵਿੱਚ ਰਾਮ ਨਾਥ ਕੋਵਿੰਦ ਸ਼ਰਧਾਂਜਲੀ ਦੇਣ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਤੋਂ ਅਭਿਵਾਦਨ ਸਵੀਕਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਇੱਕ ਜਗਾ ਅਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਮੋਦੀ ਵੀ ਹੱਥ ਜੋੜਕੇ ਕੋਵਿੰਦ ਨੂੰ ਨਮਸਕਾਰ ਕਰ ਰਹੇ ਹਨ।
ਵਾਇਰਲ ਤਸਵੀਰ ਨੂੰ ਉਸ ਵੇਲੇ ਲਿਆ ਗਿਆ ਜਦੋਂ ਮੋਦੀ ਆਪਣੇ ਹੱਥ ਜੋੜ ਕੇ ਨੀਚੇ ਕਰ ਲੈਂਦੇ ਹਨ ਅਤੇ ਕੋਵਿੰਦ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਭਿਵਾਦਨ ਸਵੀਕਾਰ ਕਰਨ ਲੱਗਦੇ ਹਨ। ਵੀਡੀਓ ਦੇ ਵਿੱਚ ਮੋਦੀ ਨੂੰ ਕੋਵਿੰਦ ਦੇ ਪਿੱਛੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਤਸਵੀਰ ਦੇ ਵਿੱਚ ਰਾਮਨਾਥ ਕੋਵਿੰਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁੱਕ ਕੇ ਨਮਸਕਾਰ ਕਰਦੇ ਦਿਖਾਈ ਦੇ ਰਹੇ ਹਨ।ਪੜਤਾਲ ਦੇ ਦੌਰਾਨ ਸਾਨੂੰ ਇਹ ਤਸਵੀਰ The New Indian Express ਦੇ ਲੇਖ ਵਿੱਚ ਮਿਲੀ। ਇਸ ਤਸਵੀਰ ਨੂੰ 20 ਜੁਲਾਈ 2017 ਨੂੰ ਦਿੱਲੀ ਸਥਿਤ ਬੀਜੇਪੀ ਦੇ ਮੁੱਖ ਦਫ਼ਤਰ ਵਿੱਚ ਖਿੱਚਿਆ ਗਿਆ ਸੀ ਇਸ ਦਿਨ ਕੋਵਿੰਦ ਨਦੇਸ਼ ਦੇ ਰਾਸ਼ਟਰਪਤੀ ਵੱਜੋਂ ਘੋਸ਼ਿਤ ਕੀਤਾ ਗਿਆ ਸੀ।ਸਾਨੂੰ ਇਸ ਦਿਨ ਦੀ ਇੱਕ ਹੋਰ ਤਸਵੀਰ ਮਿਲੀ ਜਿਸ ਵਿੱਚ ਅਮਿਤ ਸ਼ਾਹ ਵੀ ਰਾਮਨਾਥ ਕੋਵਿੰਦ ਦਾ ਹੱਥ ਜੋੜ ਕੇ ਅਭਿਵਾਦਨ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਰਾਮਨਾਥ ਕੋਵਿੰਦ NDA ਦੀ ਤਰਫ਼ ਤੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਸਨ ਅਤੇ ਇਸ ਕਾਰਨ ਅਮਿਤ ਸ਼ਾਹ ਸਮੇਤ NDA ਦੇ ਕਈ ਵੱਡੇ ਨੇਤਾ ਕੋਵਿੰਦ ਨੂੰ ਵਧਾਈ ਦੇਣ ਪਹੁੰਚੇ ਸਨ।
ਇਸ ਤਸਵੀਰ ਦੇ ਵਿੱਚ ਇੱਕ ਹੋਰ ਗੌਰ ਕਰਨ ਵਾਲੀ ਗੱਲ ਹੈ।ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਅਧੂਰੀ ਹੈ।ਸਰਚ ਦੇ ਦੌਰਾਨ ਸਾਨੂੰ ਇਸ ਦੀ ਅਸਲ ਤਸਵੀਰ ਵੀ ਮਿਲੀ ਜਿਸ ਵਿਚ ਕੋਵਿੰਦ ਦੇ ਸਾਹਮਣੇ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਹੱਥ ਫੜਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਤਸਵੀਰ ਦੇ ਵਿੱਚ ਰਾਮਨਾਥ ਕੋਵਿੰਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਤੋਂ ਹੱਥ ਫੜ ਕੇ ਅਭਿਵਾਦਨ ਕਰਦੇ ਹੋਏ ਨਜ਼ਰ ਆ ਰਹੇ ਹਨ।ਅਸੀਂ ਪਾਇਆ ਕਿ ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਰਾਮਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਨਹੀਂ ਬਣੇ ਸਨ। ਸਾਨੂੰ ਇਹ ਤਸਵੀਰ The Indian Express ਦੇ ਇਕ ਆਰਟੀਕਲ ਵਿੱਚ ਮਿਲੀ।ਆਰਟੀਕਲ ਦੇ ਮੁਤਾਬਕ ਇਹ ਤਸਵੀਰ 23 ਜੂਨ 2017 ਦੀ ਹੈ ਜਦੋਂ ਰਾਮਨਾਥ ਕੋਵਿੰਦ NDA ਦੀ ਤਰਫ਼ ਤੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਸਨ ਅਤੇ ਆਪਣਾ ਨਾਮਕ ਦਾਖਿਲ ਕਰਨ ਦਿੱਲੀ ਪਹੁੰਚੇ ਸਨ।
ਨਾਮਕਰਨ ਭਰਵਾਉਣ ਦੇ ਲਈ ਉਨ੍ਹਾਂ ਦੇ ਨਾਲ ਨਰਿੰਦਰ ਮੋਦੀ ਸਮੇਤ ਦੇ ਕਈ ਨੇਤਾ ਮੌਜੂਦ ਸਨ ਇਸ ਦੌਰਾਨ ਕੋਵਿੰਦ ਨੇ ਯੋਗੀ ਆਦਿਤਿਆਨਾਥ ਸਮੇਤ ਬਾਕੀ ਨੇਤਾਵਾਂ ਦਾ ਰਾਜਨੀਤਿਕ ਸ਼ਿਸ਼ਟਾਚਾਰ ਦੇ ਲਿਹਾਜ਼ ਨਾਲ ਆਭਾਰ ਪ੍ਰਗਟ ਕੀਤਾ।ਇਸ ਸਮੇਂ ਤੱਕ ਰਾਮਨਾਥ ਕੋਵਿੰਦ ਬਿਹਾਰ ਦੇ ਰਾਜਪਾਲ ਪਦ ਤੋਂ ਵੀ ਅਸਤੀਫਾ ਦੇ ਚੁੱਕੇ ਸਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਤਸਵੀਰਾਂ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
https://www.youtube.com/watch?v=zrRsgMl1BmM&feature=youtu.be&t=309
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
July 1, 2025
Shaminder Singh
April 4, 2025
Shaminder Singh
March 18, 2025