ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਦੇ ਮੰਡਪ ਵਿੱਚ ਲਾੜੀ ਨੇ ਲਾੜੇ ਨੂੰ ਥੱਪੜ ਜੜ ਦਿੱਤੇ ਕਿਉਂਕਿ ਲਾੜਾ ਮੰਡਪ ਦੇ ਵਿੱਚ ਗੁਟਖਾ ਖਾ ਰਿਹਾ ਸੀ।
ਪੰਜਾਬ ਦੀ ਨਾਮਵਰ ਮੀਡੀਆ ਏਜੰਸੀ ਜਗ ਬਾਣੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੰਡਪ ਵਿੱਚ ਗੁਟਕਾ ਖਾ ਰਿਹਾ ਸੀ ਲਾੜਾ,ਲਾੜੀ ਨੇ ਲਾੜੇ ਨੂੰ ਜੜੇ ਥੱਪੜ।’ ਇਸ ਵੀਡੀਓ ਨੂੰ ਹੁਣ ਤੱਕ 1.50 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਇਸ ਦੇ ਨਾਲ ਹੀ ਦੇਸ਼ ਦੇ ਕਈ ਹੋਰ ਨਾਮਵਰ ਮੀਡੀਆ ਏਜੰਸੀਆਂ ਜਿਨ੍ਹਾਂ ਵਿਚ ਟਾਈਮਜ਼ ਨਾਓ,ਤੇਜ਼ ਟੀਵੀ , ਐੱਨਡੀਟੀਵੀ, ਨਿਊਜ਼ 18 ਅਤੇ ਆਜ ਤਕ ਨੇ ਵੀ ਇਸ ਵੀਡੀਓ ਨੂੰ ਪ੍ਰਕਾਸ਼ਿਤ ਕੀਤਾ। ਹਾਲਾਂਕਿ ਆਜ ਤਕ ਨੇ ਬਾਅਦ ਵਿਚ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿਚ ਕੁਝ ਕੀ ਵਰਡ ਦੇ ਜ਼ਰੀਏ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਯੂ ਟਿਊਬ ਤੇ ਇਕ ਅਧਿਕਾਰਿਕ ਚੈਨਲ ‘ਚੰਦਨ ਮਿਸ਼ਰਾ’ ਦੁਆਰਾ 4 ਐਪ੍ਰਲ 2020 ਨੂੰ ਅਪਲੋਡ ਮਿਲੀ। ਵੀਡੀਓ ਵਿੱਚ ਸਾਫ ਤੌਰ ਤੇ ਦੱਸਿਆ ਗਿਆ ਹੈ ਕਿ ਇਹ ਇਕ ਕਾਮੇਡੀ ਸਕਿੱਟ ਹੈ। ਕਾਮੇਡੀ ਸਕਿੱਟ ਮੈਥਿਲੀ ਭਾਸ਼ਾ ਦੇ ਵਿੱਚ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ 7 ਮਿੰਟ 20 ਸਕਿੰਟ ਤੋਂ ਦੇਖਿਆ ਜਾ ਸਕਦਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਅਸੀਂ ਪਾਇਆ ਕਿ ਚੰਦਨ ਮਿਸ਼ਰਾ ਨੇ ਆਪਣੇ ਯੂਟਿਊਬ ਚੈਨਲ ਤੇ ਕਈ ਹੋਰ ਕਾਮੇਡੀ ਸਕਿੱਟਾਂ ਨੂੰ ਵੀ ਅਪਲੋਡ ਕੀਤਾ ਹੈ। ਇਨ੍ਹਾਂ ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ‘ਚ ਦਿਖਾਈ ਦੇ ਰਹੇ ਲਾੜੇ ਨੂੰ ਦੇਖਿਆ ਜਾ ਸਕਦਾ ਹੈ।
ਸਰਚ ਦੇ ਦੌਰਾਨ ਸਾਨੂੰ ਰਾਮਲਾਲ ਮੈਥਿਲੀ ਨਾਮ ਦਾ ਇੱਕ ਫੇਸਬੁੱਕ ਪੇਜ ਮਿਲਿਆ ਜਿਸ ਨੇ ਇਨ੍ਹਾਂ ਕਾਮੇਡੀ ਵੀਡੀਓ ਨੂੰ ਸ਼ੇਅਰ ਕੀਤਾ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਅਸਲ ਦੇ ਵਿੱਚ ਇੱਕ ਕਾਮੇਡੀ ਸਕਿੱਟ ਹੈ। ਕਾਮੇਡੀ ਸਕਿੱਟ ਦੀ ਵੀਡੀਓ ਨੂੰ ਕਈ ਮੀਡੀਆ ਏਜੰਸੀਆਂ ਦੁਆਰਾ ਅਸਲ ਘਟਨਾ ਦੱਸ ਕੇ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ।
Result: False
Sources
https://www.youtube.com/watch?v=WDU2Q-B9blc
https://www.facebook.com/RamlalMaithiliComedy/?ref=page_internal
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ