ਕਾਂਗਰਸ ਹਾਈ ਕਮਾਂਡ ਨੇ ਜਿਸ ਤਰ੍ਹਾਂ ਹੀ ਚਮਕੌਰ ਸਾਹਿਬ ਤੋਂ ਵਿਧਾਇਕ ਅਤੇ ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਦਾ ਨਾਮ ਮੁੱਖ ਮੰਤਰੀ ਵਜੋਂ ਐਲਾਨਿਆ ਉਸ ਤੋਂ ਬਾਅਦ ਹੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਫੇਕ ਅਕਾਊਂਟ, ਚਰਨਜੀਤ ਚੰਨੀ ਤੇ ਮਹਿਲਾ ਆਈਏਐਸ ਅਫ਼ਸਰ ਵੱਲੋਂ ਲਗਾਏ ਗਏ #MeToo ਦੇ ਆਰੋਪ ਅਤੇ ਉਨ੍ਹਾਂ ਦੇ ਪੁਰਾਣੇ ਕਿੱਸੇ ਵਾਇਰਲ ਹੋ ਰਹੇ ਹਨ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਗਾਇਕ ਚਰਨਜੀਤ ਚੰਨੀ ਦੀ ਫੋਟੋ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੈ।

ਸੋਸ਼ਲ ਮੀਡੀਆ ਦੇ ਵੱਖ ਵੱਖ ਫੇਸਬੁੱਕ ਪੇਜ ਅਤੇ ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਨੂੰ ਖੂਬ ਸ਼ੇਅਰ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਿਤ ਫੇਸਬੁੱਕ ਪੇਜ ‘We support Sukhbir Singh Badal’ ਨੇ ਇਸ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਗਾਇਕੀ ਤੋਂ ਸਿੱਧੀ ਛਾਲ ਕੁਰਸੀ ਤਕ।’

ਗੂਗਲ ਟ੍ਰੈਂਡਸ ਦੀ ਰਿਪੋਰਟ ਦੇ ਮੁਤਾਬਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਤੋਂ ਬਾਅਦ ਗੂਗਲ ਤੇ ਚਰਨਜੀਤ ਸਿੰਘ ਚੰਨੀ ਦੀ ਇਸ ਤਸਵੀਰ ਦੇ ਬਾਰੇ ਵਿਚ ਖੂਬ ਸਰਚ ਕੀਤਾ ਜਾ ਰਿਹਾ ਹੈ।
Crowdtangle ਦੇ ਡਾਟਾ ਦੇ ਮੁਤਾਬਕ ਫੇਸਬੁੱਕ ਤੇ 22,771 ਤੋਂ ਵੱਧ ਲੋਕ ਇਸ ਤਸਵੀਰ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਬਾਰੇ ਵਿੱਚ ਅਭੀ ਜਾਂਚ ਸ਼ੁਰੂ ਕੀਤੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਨੂੰ ਖੰਗਾਲਣ ਤੇ ਇਕ ਪੋਸਟ ‘ਚ ਸਾਨੂੰ ਇੱਕ ਵਿਅਕਤੀ- ਕਮਲ ਰਾਣਾ ਦਾ ਫੋਨ ਨੰਬਰ ਮਿਲਿਆ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਮਲ ਰਾਣਾ ਨੂੰ ਸੰਪਰਕ ਕੀਤਾ। ਕਮਲ ਰਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਉਹ ਆਪਣੇ ਯੂ ਟਿਊਬ ਚੈਨਲ ਤੇ ਪੁਰਾਣੇ ਗਾਣੇ ਅਪਲੋਡ ਕਰਦੇ ਹਨ। ਹਾਲਾਂਕਿ, ਗੱਲਬਾਤ ਦੇ ਦੌਰਾਨ ਕਮਲ ਰਾਣਾ ਨੇ ਵਾਇਰਲ ਹੋ ਰਹੀ ਤਸਵੀਰ ਵਿੱਚ ਦਿਖਾਈ ਦੇ ਰਹੀ ਗਾਇਕ ਦੀ ਪੁਸ਼ਟੀ ਨਹੀਂ ਕੀਤੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਯੂ ਟਿਊਬ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ ਸਰਦ ਦੌਰਾਨ ਸਾਨੂੰ ਗਾਇਕ ਚਰਨਜੀਤ ਚੰਨੀ ਦਾ ਪੰਜਾਬੀ ਮੀਡੀਆ ਚੈਨਲ ‘Newsnumber’ ਨੂੰ ਦਿੱਤਾ ਇਕ ਇੰਟਰਵਿਊ ਮਿਲਿਆ। ‘Newsnumber’ ਨੂੰ ਦਿੱਤੇ ਇੰਟਰਵਿਊ ਵਿਚ ਗਾਇਕ ਚਰਨਜੀਤ ਚੰਨੀ ਨੇ ਵਾਇਰਲ ਤਸਵੀਰ ਵਿਚ ਦਿੱਤੇ ਗਏ ਐਲਬਮ ਦਾ ਨਾਮ ਲੈਂਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਐਲਬਮ ਅਤੇ ਗਾਣਾ ਕਾਫ਼ੀ ਹਿੱਟ ਹੋਇਆ ਸੀ।
ਅਸੀਂ ਅੱਗੇ ਵੱਧਦੇ ਹੋਏ ਚਰਨਜੀਤ ਚੰਨੀ ਦੁਆਰਾ ਗਾਏ ਹੋਏ ਹੋਰ ਗਾਣਿਆਂ ਨੂੰ ਖੰਗਾਲਿਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਉਨ੍ਹਾਂ ਦੇ ਜ਼ਿਆਦਾਤਰ ਗਾਣੇ ‘ਪਰਲਸ ਮਿਊਜ਼ਿਕ’ ਦੁਆਰਾ ਰਿਲੀਜ਼ ਕੀਤੇ ਗਏ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਨ ਦੇ ਲਈ ‘ਪਰਲਸ ਮਿਊਜ਼ਿਕ’ ਦੇ ਡਾਇਰੈਕਟਰ ਸੰਜੀਵ ਸੂਦ ਦੇ ਨਾਲ ਗੱਲ ਕੀਤੀ। ਸੰਜੀਵ ਸੂਦ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਾਇਕ ਚਰਨਜੀਤ ਚੰਨੀ ਏਦਾਂ ਨਕੋਦਰ ਦੇ ਰਹਿਣ ਵਾਲੇ ਹਨ ਅਤੇ ਇਸ ਵੇਲੇ ਫਿਲੀਪੀਨਜ਼ ਵਿਚ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਾਇਕ ਚਰਨਜੀਤ ਚੰਨੀ 1990 ਤੋਂ ਗਾਇਕੀ ਦੇ ਸਫਰ ਵਿਚ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗਾਣੇ ਹਿੱਟ ਹੋਏ ਹਨ।
ਸੰਜੀਵ ਸੂਦ ਨੇ ਸਾਡੇ ਨਾਲ ਚਰਨਜੀਤ ਚੰਨੀ ਦਾ ਨੰਬਰ ਸ਼ੇਅਰ ਕੀਤਾ ਜਿਸ ਤੋਂ ਬਾਅਦ ਅਸੀਂ ਗਾਇਕ ਚਰਨਜੀਤ ਚੰਨੀ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਚਰਨਜੀਤ ਚੰਨੀ ਨੇ ਕਿਹਾ,’ ਵਾਇਰਲ ਤਸਵੀਰ ਵਿਚ ਦਿਖਾਈ ਦੇ ਰਿਹਾ ਗਾਇਕ ਮੈਂ ਹਾਂ ਨਾ ਕਿ ਪੰਜਾਬ ਦੇ ਹਾਲੀਆ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ।’
ਉਨ੍ਹਾਂ ਨੇ ਦੱਸਿਆ ਕਿ,’ਇਹ ਐਲਬਮ ਅੱਜ ਤੋਂ 30 ਸਾਲ ਪਹਿਲਾਂ 1990 ਵਿਚ ਆਈ ਸੀ ਅਤੇ ਹੁਣ ਲੋਕ ਇਸ ਐਲਬਮ ਦੇ ਪੋਸਟਰ ਨੂੰ ਗਲਤ ਦਾਅਵੇ ਦੇ ਨਾਲ ਵਾਇਰਲ ਕਰ ਰਹੇ ਹਨ। ਉਨ੍ਹਾਂ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਬਹੁਤ ਖੁਸ਼ਨਸੀਬ ਹਨ ਕਿ ਉਨ੍ਹਾਂ ਦੀ ਸ਼ਕਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੇਲ ਖਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਫੋਟੋ ਲੁਧਿਆਣੇ ਦੇ ਮਿਲੰਦ ਸਟੂਡੀਓ ਵਿਖੇ ਖਿੱਚੀ ਗਈ ਸੀ।
ਗਾਇਕ ਚਰਨਜੀਤ ਚੰਨੀ ਨੇ ਦੱਸਿਆ ਕਿ ਉਹ ਇਸ ਸਮੇਂ ਫਿਲੀਪਿੰਸ ਵਿਚ ਰਹਿੰਦੇ ਹਨ ਅਤੇ 2008 ਵਿਚ ਉਹ ਓਥੇ ਵਸ ਗਏ ਸਨ ਅਤੇ ਗਾਇਕੀ ਤੋਂ ਹੁਣ ਥੋੜੀ ਦੂਰੀ ਬਣਾ ਕੇ ਉਹ ਆਪਣਾ ਵਪਾਰ ਫਿਲੀਪਿੰਸ ਵਿਚ ਕਰ ਰਹੇ ਹਨ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਗਾਇਕ ਚਰਨਜੀਤ ਚੰਨੀ ਦੀ ਹੈ ਜੋ ਇਸ ਵੇਲੇ ਫਿਲੀਪਿੰਸ ਵਿਖੇ ਰਹਿੰਦੇ ਹਨ।
Result: Misplaced Context
Sources
https://www.youtube.com/watch?v=xqbMzaxW990
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044