Fact Check
ਹਸਪਤਾਲ ਦੇ ਬੈਡ ‘ਤੇ ਪਿਆ ਇਹ ਵਿਅਕਤੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੈ? ਫਰਜ਼ੀ ਦਾਅਵਾ ਵਾਇਰਲ
Claim
ਹਸਪਤਾਲ ਦੇ ਬੈਡ ਤੇ ਪਿਆ ਵਿਅਕਤੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੈ
Fact
ਵਾਇਰਲ ਹੋ ਰਹੀ ਵੀਡੀਓ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਹੀਂ ਹਨ।
ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬਦੀ ਦੇ ਵਿੱਚ 27 ਸਤੰਬਰ 2025 ਨੂੰ ਸੜਕ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ। ਰਾਜਵੀਰ ਜਵੰਦਾ ਇਸ ਵੇਲੇ ਮੋਹਾਲੀ ਦੇ ਫੋਰਸ ਹਸਪਤਾਲ ਵਿੱਚ ਇਲਾਜ ਅਧੀਨ ਹਨ ਜਿੱਥੇ ਡਾਕਟਰਾਂ ਦੇ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਵਿਚਾਲੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਸਪਤਾਲ ਦੇ ਬੈਡ ਤੇ ਪਏ ਇੱਕ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ। ਵਿਅਕਤੀ ਦੇ ਆਲੇ ਦੁਆਲੇ ਦੋ ਵਿਅਕਤੀ ਖੜੇ ਹਨ ਜੋ ਬੈਡ ਤੇ ਪਏ ਵਿਅਕਤੀ ਨੂੰ ਚੈਕ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰਾਜਵੀਰ ਜਵੰਦਾ ਦੀ ਹੈ।

ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਨੂੰ ਵੀ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਵੀ ਰਾਜਵੀਰ ਜਵੰਦਾ ਦੀ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਫਾਰਮ ਫੇਸਬੁੱਕ ਅਤੇ ਇੰਸਟਾਗਰਾਮ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਆਪਣੀ ਜਾਂਚ ਦੇ ਦੌਰਾਨ ਵਾਇਰਲ ਹੋ ਰਹੀ ਦੋਵੇਂ ਵੀਡੀਓ ਇੰਸਟਾਗਰਾਮ ਯੂਜਰ ਰਣਜੀਤ ਸਿੰਘ ਦੁਆਰਾ 19 ਸਤੰਬਰ 2025 ਅਤੇ 20 ਸਤੰਬਰ 2025 ਨੂੰ ਅਪਲੋਡ ਮਿਲੀਆਂ। ਗੋਰਤਲਬ ਹੈ ਕਿ ਰਾਜਵੀਰ ਜਵੰਦਾ ਦਾ ਸੜਕ ਹਾਦਸਾ 27 ਸਤੰਬਰ 2025 ਨੂੰ ਹੋਇਆ ਸੀ।


ਸਾਨੂੰ ਆਪਣੀ ਜਾਂਚ ਦੇ ਦੌਰਾਨ ਰਣਜੀਤ ਸਿੰਘ ਦੁਆਰਾ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਇੱਕ ਵੀਡੀਓ ਸਪਸ਼ਟੀਕਰਨ ਮਿਲਿਆ। ਉਹਨਾਂ ਨੇ ਵੀਡੀਓ ਦੇ ਵਿੱਚ ਦੱਸਿਆ ਕਿ ਉਹ ਇੱਕ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧਿਤ ਹਨ ਅਤੇ ਉਹ ਆਪਣੇ ਮਰੀਜ਼ਾਂ ਦੀਆਂ ਵੀਡਿਓ ਅਪਲੋਡ ਕਰਦੇ ਹਨ। ਉਹਨਾਂ ਨੇ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਉਹ ਖੁਦ ਤਾਂ ਮੌਜੂਦ ਹਨ ਪਰ ਬੈਡ ਤੇ ਪਿਆ ਮਰੀਜ਼ ਰਾਜਵੀਰ ਜਵੰਦਾ ਨਹੀਂ ਹਨ।

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਡਾਕਟਰ ਰਣਜੀਤ ਸਿੰਘ ਨੂੰ ਸੰਪਰਕ ਕੀਤਾ। ਨਿਊਜ਼ਚੈਕਰ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਆਮ ਤੌਰ ਤੇ ਆਪਣੇ ਮਰੀਜ਼ਾਂ ਦੀਆਂ ਵੀਡੀਓ ਨੂੰ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਅਪਲੋਡ ਕਰਦੇ ਰਹਿੰਦੇ ਹਨ। ਉਹਨਾਂ ਨੇ ਦੱਸਿਆ ਕਿ ਵਾਇਰਲ ਹੋ ਰਹੀਆਂ ਵੀਡੀਓ ਦੇ ਵਿਚ ਰਾਜਵੀਰ ਜਵੰਦਾ ਨਹੀਂ ਹਨ ਤੇ ਵੀਡੀਓ ਨੂੰ ਐਡਿਟ ਕਰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਹੀਂ ਹਨ। ਹਾਲਾਂਕਿ, ਅਸੀਂ ਇਹ ਨਹੀਂ ਸਪਸ਼ਟ ਕਰ ਸਕੇ ਹਾਂ ਕਿ ਵੀਡੀਓ ਵਿੱਚ ਹਸਪਤਾਲ ਦੇ ਬੈਡ ਤੇ ਪਿਆ ਵਿਅਕਤੀ ਕੌਣ ਹੈ ਅਤੇ ਇਹ ਵੀਡੀਓ ਕਿਥੇ ਰਿਕਾਰਡ ਕੀਤੀ ਗਈ ਸੀ।
Our Sources
Instagram video uploaded by ranjit_singh1309, Dated September 19, 2025
Instagram video uploaded by ranjit_singh1309, Dated September 20, 2025
Telephonic conversation with Ranjit Singh