ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਇੱਕ ਬੱਚਾ ਚੋਰੀ ਹੋ ਗਿਆ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਦਿਨ-ਦਿਹਾੜੇ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ।

ਵਾਇਰਲ ਵੀਡੀਓ ਵਿੱਚ ਪੀਲੇ ਰੰਗ ਦੀ ਹੂਡੀ ਪਹਿਨੇ ਇੱਕ ਵਿਅਕਤੀ ਨੂੰ ਇੱਕ ਬੱਚੇ ਨਾਲ ਮੈਟਰੋ ਸਟੇਸ਼ਨ ‘ਤੇ ਫ਼ੋਨ ‘ਤੇ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਆਦਮੀ ਦੇ ਕੋਲ ਦੋ ਹੋਰ ਨੌਜਵਾਨ ਖੜ੍ਹੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਨੇ ਕਮੀਜ਼ ਪਾਈ ਹੋਈ ਹੈ ਅਤੇ ਦੂਜੇ ਨੇ ਕਾਲੀ ਟੀ-ਸ਼ਰਟ ਪਾਈ ਹੋਈ ਹੈ ਅਤੇ ਇੱਕ ਆਪਣੇ ਪਿੱਛੇ ਬੈਗ ਲੈ ਕੇ ਜਾ ਰਿਹਾ ਹੈ। ਉਸਦੇ ਚਿਹਰੇ ‘ਤੇ ਮਾਸਕ ਵੀ ਹੈ।
ਥੋੜ੍ਹੀ ਦੇਰ ਬਾਅਦ ਵਿਅਕਤੀ ਜਿਸਨੇ ਕਮੀਜ਼ ਪਹਿਨੀ ਹੋਈ ਹੈ ਉਹ ਹੂਡੀ ਪਹਿਨੇ ਹੋਏ ਵਿਅਕਤੀ ਕੋਲ ਆਉਂਦਾ ਹੈ, ਆਪਣਾ ਫ਼ੋਨ ਕੱਢਦਾ ਹੈ ਅਤੇ ਉਸ ਤੋਂ ਕੁਝ ਪੁੱਛਣਾ ਸ਼ੁਰੂ ਕਰ ਦਿੰਦਾ ਹੈ ਤੇ ਜਿਵੇਂ ਹੀ ਹੂਡੀ ਵਾਲੇ ਵਿਅਕਤੀ ਦਾ ਧਿਆਨ ਭਟਕਦਾ ਹੈ, ਵਿਅਕਤੀ ਜਿਸਨੇ ਚਿਹਰੇ ‘ਤੇ ਮਾਸਕ ਪਾਇਆ ਹੈ, ਉਹ ਵਿਅਕਤੀ ਮੌਕਾ ਸੰਭਾਲਦਾ ਹੈ ਅਤੇ ਬੱਚੇ ਦੇ ਮੂੰਹ ਨੂੰ ਆਪਣੇ ਹੱਥਾਂ ਨਾਲ ਢੱਕ ਲੈਂਦਾ ਹੈ ਅਤੇ ਉਸਨੂੰ ਉੱਥੋਂ ਲੈ ਜਾਂਦਾ ਹੈ। ਇਸ ਤੋਂ ਬਾਅਦ ਹੂਡੀ ਪਹਿਨੇ ਹੋਏ ਆਦਮੀ ਨੂੰ ਅਹਿਸਾਸ ਹੁੰਦਾ ਹੈ ਕਿ ਉਸਦਾ ਬੱਚਾ ਉਸਦੇ ਨਾਲ ਨਹੀਂ ਹੈ ਅਤੇ ਉਹ ਉਸਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ।
Fact Check/Verification
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਸਭ ਪਹਿਲਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਅਜਿਹੀ ਘਟਨਾ ਸੱਚਮੁੱਚ ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਵਾਪਰੀ ਸੀ? ਇਸ ਲਈ ਅਸੀਂ ਗੂਗਲ ‘ਤੇ ‘ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਬੱਚੇ ਦੀ ਚੋਰੀ ਦੀ ਘਟਨਾ‘ ਕੀ ਵਰਡ ਸਰਚ ਕੀਤਾ ਪਰ ਸਾਨੂੰ ਮੈਟਰੋ ਸਟੇਸ਼ਨ ਤੋਂ ਬੱਚੇ ਦੀ ਚੋਰੀ ਸੰਬੰਧੀ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਲੈਂਸ ਦੀ ਮਦਦ ਨਾਲ ਵੀਡੀਓ ਦੇ ਇੱਕ ਫਰੇਮ ਦੀ ਖੋਜ ਕੀਤੀ। ਇਸ ਸਮੇਂ ਦੌਰਾਨ ਸਾਨੂੰ ਬਹੁਤ ਸਾਰੇ ਅਜਿਹੇ ਯੂਟਿਊਬ ਵੀਡੀਓ ਅਤੇ ਸ਼ਾਰਟਸ ਮਿਲੇ ਜੋ ਇਸੇ ਦਾਅਵੇ ਨਾਲ ਸਾਂਝੇ ਕੀਤੇ ਗਏ ਸਨ, ਜੋ ਇੱਥੇ , ਇੱਥੇ ਅਤੇ ਇੱਥੇ ਦੇਖੇ ਜਾ ਸਕਦੇ ਹਨ ।
23 ਮਾਰਚ, 2025 ਨੂੰ ਆਫੀਸ਼ੀਅਲ ਰਾਜ ਠਾਕੁਰ ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਉਹੀ ਵੀਡੀਓ ਹੈ ਜੋ ਸੋਸ਼ਲ ਮੀਡੀਆ ‘ਤੇ ਬੱਚੇ ਦੀ ਚੋਰੀ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, ‘ਦਿੱਲੀ ਮੈਟਰੋ ਰਾਜੀਵ ਚੌਕ ਘਟਨਾ।’ ਹਾਲਾਂਕਿ, ਪੋਸਟ ਵਿੱਚ ਲਿਖਿਆ ਹੈ, “ਇਹ ਵੀਡੀਓ ਪੂਰੀ ਤਰ੍ਹਾਂ ਨਾਲ ਸਕ੍ਰਿਪਟਡ ਹੈ, ਸਾਰੀ ਵੀਡੀਓ ਸਿਰਫ਼ ਮਨੋਰੰਜਨ ਦੇ ਉਦੇਸ਼ ਅਤੇ ਜਾਗਰੂਕਤਾ ਲਈ ਹੈ”

ਇਸ ਯੂਜ਼ਰ ਦੇ ਅਕਾਊਂਟ ਦੀ ਖੋਜ ਕਰਨ ‘ਤੇ ਸਾਨੂੰ 22 ਮਾਰਚ, 2025 ਨੂੰ ਇਸ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਇੱਕ ਹੋਰ ਵੀਡੀਓ ਮਿਲਿਆ। ਇਹ ਵੀਡੀਓ ਵਾਇਰਲ ਵੀਡੀਓ ਨਾਲ ਮਿਲਦਾ ਜੁਲਦਾ ਹੈ।
ਸਜਾਂਚ ਵਿੱਚ ਸਾਨੂੰ ਪਤਾ ਲੱਗਾ ਕਿ ਇਸ ਕੰਟੇਂਟ ਕ੍ਰਿਅਟਰ ਨੇ ਇਸ ਵੀਡੀਓ ਨੂੰ 19 ਮਾਰਚ, 2025 ਨੂੰ ਆਪਣੇ ਫੇਸਬੁੱਕ ਪੇਜ ਤੇ ਵੀ ਸ਼ੇਅਰ ਕੀਤਾ ਸੀ। ਇਸ ਯੂਜ਼ਰ ਦੇ ਇਸਟਾਗ੍ਰਾਮ ‘ਤੇ ਫੇਸਬੁੱਕ ਅਕਾਊਂਟ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਹ ਕੰਟੇਂਟ ਕ੍ਰਿਅਟਰ ਜੋ ਸੋਸ਼ਲ ਮੀਡੀਆ ‘ਤੇ ਅਜਿਹੇ ਸਕ੍ਰਿਪਟਡ ਵੀਡੀਓ ਬਣਾਕੇ ਅਪਲੋਡ ਕਰਦਾ ਹੈ।
ਇਸ ਵਾਇਰਲ ਵੀਡੀਓ ਦੇ ਬਾਰੇ ਵਿੱਚ ਜਾਣਕਾਰੀ ਲਈ ਅਸੀਂ ਰਾਜੀਵ ਚੌਕ ਮੈਟਰੋ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ। ਅਸੀਂ ਉੱਥੇ ਇੱਕ ਸੁਰੱਖਿਆ ਅਧਿਕਾਰੀ ਨਾਲ ਗੱਲ ਕੀਤੀ, ਜਿਸਨੇ ਸਾਨੂੰ ਦੱਸਿਆ ਕਿ “ਇਹ ਵੀਡੀਓ ਮੈਟਰੋ ਸੁਰੱਖਿਆ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆਇਆ ਹੈ। ਹਾਲਾਂਕਿ, ਹਾਲ ਹੀ ਵਿੱਚ ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਜੇਕਰ ਸਟੇਸ਼ਨ ‘ਤੇ ਅਜਿਹੀ ਕੋਈ ਘਟਨਾ ਵਾਪਰੀ ਹੁੰਦੀ, ਤਾਂ ਇਸ ਸਬੰਧ ਵਿੱਚ ਇੱਕ ਰਿਪੋਰਟ ਜ਼ਰੂਰ ਦਰਜ ਕੀਤੀ ਜਾਂਦੀ।”
ਇਸ ਵੀਡੀਓ ਬਾਰੇ ਹੋਰ ਜਾਣਕਾਰੀ ਲਈ ਅਸੀਂ ਕੰਟੇਂਟ ਕ੍ਰਿਅਟਰ ਰਾਜ ਠਾਕੁਰ ਨਾਲ ਵੀ ਸੰਪਰਕ ਕੀਤਾ ਹੈ। ਉਹਨਾਂ ਦਾ ਜਵਾਬ ਮਿਲਣ ਤੋਂ ਬਾਅਦ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਸਲ ਨਹੀਂ ਸਗੋਂ ਸਕ੍ਰਿਪਟਡ ਵੀਡੀਓ ਹੈ।
Sources
Instagram & Facebook video by original creator Raj Thakur
Telephonic Conversation with Metro Police Rajiv Chowk