ਸੋਸ਼ਲ ਮੀਡੀਆ ਤੇ ਸਾਦੇ ਕੱਪੜਿਆਂ ਵਿੱਚ ਇਕ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਬੁਲੇਟ ਪਰੂਫ਼ ਜੈਕੇਟ ਅਤੇ ਹੱਥ ਵਿਚ ਡੰਡਾ ਫੜਿਆ ਹੋਇਆ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਪੁਲਿਸ ਕਰਮੀ ਨਹੀਂ ਹੈ।
ਵਾਇਰਲ ਹੋ ਰਹੀ ਤਸਵੀਰ ਨੂੰ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਦੇ ਸਬੰਧ ਵਿਚ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ,”ਦਿੱਲੀ ਪੁਲਿਸ ਕਿੰਨੀ ਤਨਦੇਹੀ ਨਾਲ ਕੰਮ ਕਰਦੀ ਹੈ, ਕੀ ਬਚਾਰਿਆਂ ਨੂੰ ਵਰਦੀਆਂ ਪਾਉਣ ਦਾ ਸਮਾਂ ਨਹੀਂ ਮਿਲਿਆ, ਉਹ ਜੀਨਸ ਸਵੈਟਰ ਪਾ ਕੇ ਹੀ ਡਿਊਟੀ ਆ ਗਏ?”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ।

Fact Check/Verification
ਨਿਊਜ਼ਚੈਕਰ ਨੇ ਇਸ ਤੋਂ ਪਹਿਲਾਂ ਵੀ ਇਸ ਤਸਵੀਰ ਨੂੰ ਫੈਕਟ ਚੈੱਕ ਕੀਤਾ ਹੈ। ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਅਸਲ ਵਿਚ ਦਿੱਲੀ ਪੁਲਸ ਦੀ ਐਂਟੀ ਥੈਫਟ ਸਕਾਡ ਦਾ ਮੁਲਾਜ਼ਮ, ਅਰਵਿੰਦ ਕੁਮਾਰ ਹੈ।
ਤੁਸੀਂ ਸਾਡੇ ਵੱਲੋਂ ਕੀਤੇ ਗਏ ਫੈਕਟ ਚੈੱਕ ਨੂੰ ਇੱਥੇ ਪੜ੍ਹ ਸਕਦੇ ਹੋ।

ਦਿੱਲੀ ਪੁਲੀਸ ਨੇ ਆਪਣੇ ਟਵੀਟ ਦੇ ਜ਼ਰੀਏ ਦੱਸਿਆ ਸੀ ਕਿ ਵਾਇਰਲ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਭਾਜਪਾ ਜਾਂ ਏਬੀਵੀਪੀ ਦਾ ਮੈਂਬਰ ਨਹੀਂ ਸਗੋਂ ਦਿੱਲੀ ਪੁਲੀਸ ਦਾ ਮੁਲਾਜ਼ਮ ਹੈ।
ਦਿੱਲੀ ਪੁਲੀਸ ਨੇ ਆਪਣੇ ਬਿਆਨ ਵਿੱਚ ਵੀ ਸਪਸ਼ਟ ਕੀਤਾ ਸੀ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਵਿਅਕਤੀ ਅਰਵਿੰਦ ਕੁਮਾਰ ਇਕ ਕਾਂਸਟੇਬਲ ਹੈ ਜਿਸ ਨੂੰ ਜਾਮੀਆ ਵਿਚ ਹੋਈ ਹਿੰਸਾ ਦੇ ਦੌਰਾਨ ਨਿਊ ਫ਼ਰੈਂਡਜ਼ ਕਾਲੋਨੀ ਵਿੱਚ ਤੈਨਾਤ ਕੀਤਾ ਗਿਆ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। ਤਸਵੀਰ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਅਸਲ ਦੇ ਵਿਚ ਦਿੱਲੀ ਪੁਲਿਸ ਦਾ ਮੁਲਾਜ਼ਮ ਹੈ।
Result: False
Sources
https://twitter.com/DCPSEastDelhi/status/1207070525568110592
https://newschecker.in/english/aats-cop-arvind-kumar-misidentified-as-abvp-member-bharat-sharma/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044