Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਇੱਕ ਵਿਅਕਤੀ ਨੂੰ ਦੁੱਧ ਦੇ ਟਬ ‘ਚ ਨਹਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਕੇਰਲ ਦਾ ਹੈ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਕੁਝ ਕੀ ਵਰਡ ਦੇ ਜਰੀਏ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕਈ ਪੁਰਾਣੀ ਮੀਡਿਆ ਰਿਪੋਰਟਾਂ ਮਿਲੀਆਂ। ਇਹਨਾਂ ਰਿਪੋਰਟਾਂ ਦੇ ਮੁਤਾਬਕ ਇਹ ਵੀਡੀਓ ਤੁਰਕੀ ਦੇ ਇੱਕ ਦੁੱਧ ਦੇ ਪਲਾਂਟ ਦਾ ਹੈ। Navodaya Times ਦੁਆਰਾ 11 ਨਵੰਬਰ 2020 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਇਹ ਮਾਮਲਾ ਤੁਰਕੀ ਦੇ ਕੋਨਯਾ ਦਾ ਹੈ ਜਿਥੇ ਇੱਕ ਦੁੱਧ ਦੀ ਡੇਅਰੀ ਪਲਾਂਟ ‘ਚ ਵਿਅਕਤੀ ਦੇ ਦੁੱਧ ਦੇ ਟਬ ‘ਚ ਨਹਾਉਂਦੇ ਦਾ ਵੀਡੀਓ ਵਾਇਰਲ ਹੋਇਆ। ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ 2 ਲੋਕਾਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਸੀ।
ਸਰਚ ਦੇ ਦੌਰਾਨ ਵਾਇਰਲ ਵੀਡੀਓ ਨੂੰ ਲੈ ਕੇ ‘Punjab Kesari’ ਦੀ ਵੀਡੀਓ ਰਿਪੋਰਟ ਵੀ ਮਿਲੀ। ਪੰਜਾਬ ਕੇਸਰੀ ਦੀ ਰਿਪੋਰਟ ਮੁਤਾਬਕ, ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡੇਅਰੀ ਪਲਾਂਟ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਆਪਣੀ ਸਰਚ ਦੇ ਦੌਰਾਨ ਸਾਨੂੰ ਤੁਰਕੀ ਮੀਡਿਆ ਵੈਬਸਾਈਟ ‘TR24’ ਦੀ ਰਿਪੋਰਟ ਮਿਲੀ। ਰਿਪੋਰਟ ਵਿੱਚ ਸਾਨੂੰ ਖੇਤੀਬਾੜੀ ਮੰਤਰਾਲਾ ਦਾ ਬਿਆਨ ਮਿਲਿਆ ਜਿਸ ਮੁਤਾਬਕ ਨਿਰੀਖਣ ਦੌਰਾਨ ਪਾਇਆ ਗਿਆ ਕਿ ਕੰਮ ਵਾਲੀ ਥਾਂ ਮਨੁੱਖੀ ਸਿਹਤ ਅਤੇ ਸੁਰੱਖਿਆ ਲਈ ਖ਼ਤਰਾ ਹੈ ਜਿਸ ਤੋਂ ਬਾਅਦ ਉਤਪਾਦਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਕਾਰੋਬਾਰ ਦੇ ਸੰਚਾਲਨ ਨੂੰ ਵੀ ਰੋਕਣ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਨਾਲ ਹੀ 5 ਹਜ਼ਾਰ 570 ਤੁਰਕਿਸ਼ ਲਿਰਾ ਜੁਰਨਾਮਾ ਵੀ ਲਗਾਇਆ ਗਿਆ ਸੀ। ਤੁਰਕ ਦੇ ਖੇਤੀਬਾੜੀ ਮੰਤਰਾਲਾ ਨੇ ਟਵੀਟ ਕਰਕੇ ਵੀ ਇਹ ਜਾਣਕਾਰੀ ਦਿੱਤੀ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਕੇਰਲ ਦਾ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਸਾਲ 2020 ਦਾ ਅਤੇ ਤੁਰਕੀ ਦਾ ਹੈ ਜਿੱਥੇ ਕੋਨਯਾ ਸਥਿਤ ਇੱਕ ਦੁੱਧ ਦੇ ਪਲਾਂਟ ਅੰਦਰ ਕਰਮਚਾਰੀ ਦੁੱਧ ਦੇ ਟਬ ‘ਚ ਨਹਾ ਰਿਹਾ ਸੀ।
Result: False
Our Sources
Media report by Navodaya Times
Media report by Punjab Kesari
Tweet by Ministry of Agriculture and Forestry,Turkey
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.