Claim
ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਚਾਰੋਂ ਗੋਲਡਨ ਬੂਟ 12 ਕਰੋੜ ਰੁਪਏ ‘ਚ ਵੇਚ ਦਿੱਤੇ ਹਨ ਅਤੇ ਇਹ ਸਾਰਾ ਪੈਸਾ ਫਲਸਤੀਨੀ ਬੱਚਿਆਂ ਦੀ ਮਦਦ ‘ਦੇ ਲਈ ਜਾਵੇਗਾ।

Fact
ਦਾਅਵੇ ਦੀ ਸੱਚਾਈ ਜਾਣਨ ਦੇ ਲਈ, ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ। ਇਸ ਤੋਂ ਬਾਅਦ ਅਸੀਂ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਖੰਗਾਲਿਆ ਪਰ ਸਾਨੂੰ ਰੋਨਾਲਡੋ ਦੇ ਅਧਿਕਾਰਿਕ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਅਜਿਹੀ ਕੋਈ ਪੋਸਟ ਨਹੀਂ ਮਿਲੀ, ਜਿਸ ਤੋਂ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਉਹਨਾਂ ਨੇ ਆਪਣੇ ਚਾਰੋਂ ਗੋਲਡਨ ਬੂਟ ਦਾਨ ਕਰ ਦਿੱਤੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਗੂਗਲ ‘ਤੇ ਸਰਚ ਕਰਦੇ ਹੋਏ, ਸਾਨੂੰ ਪ੍ਰਮੁੱਖ ਸਪੋਰਟਸ ਨਿਊਜ਼ ਵੈੱਬਸਾਈਟ ESPN ਦੁਆਰਾ ਸਾਲ 2017 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਵਿੱਚ ਕ੍ਰਿਸਟੀਆਨੋ ਰੋਨਾਲਡੋ ਵੱਲੋਂ ਦਿੱਤੇ ਗਏ ਦਾਨ ਦਾ ਜ਼ਿਕਰ ਹੈ ਪਰ ਗੋਲਡਨ ਬੂਟ ਦਾਨ ਕਰਨ ਦਾ ਕੋਈ ਜ਼ਿਕਰ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਰੋਨਾਲਡੋ ਨੂੰ ਸਾਲ 2015 ਵਿੱਚ ਚੌਥਾ ਗੋਲਡਨ ਬੂਟ ਮਿਲਿਆ ਸੀ।
ਸਰਚ ਦੇ ਦੌਰਾਨ, ਸਾਨੂੰ ਸਪੋਰਟਸਕੀਡਾ ਦੀ ਵੈੱਬਸਾਈਟ ‘ਤੇ ਸਾਲ 2012 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਗੋਲਡਨ ਬੂਟ ਦਾਨ ਕਰਨ ਤੋਂ ਇਨਕਾਰ ਕੀਤਾ ਹੈ। ਇਸ ਤੋਂ ਇਲਾਵਾ AFP ਨੇ ਸਾਲ 2019 ਵਿੱਚ ਪ੍ਰਕਾਸ਼ਿਤ ਫੈਕਟ ਚੈਕ ਵਿੱਚ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕ੍ਰਿਸਟੀਆਨੋ ਰੋਨਾਲਡੋ ਦੁਆਰਾ 12 ਕਰੋੜ ਰੁਪਏ ਵਿੱਚ ਆਪਣੇ ਚਾਰੋਂ ਗੋਲਡਨ ਬੂਟ ਵੇਚਣ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
Result: False
Our Sources
Ronaldo Social Media Handles
Report Published by ESPN
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044