Claim
ਇਜ਼ਰਾਈਲ-ਫਲਸਤੀਨ ਵਿਚਾਲੇ ਚੱਲ ਰਹੇ ਸੰਘਰਸ਼ ਦੀਆਂ ਵੀਡੀਓ
Fact
ਵਾਇਰਲ ਹੋ ਰਿਹਾ ਪਹਿਲਾ ਵੀਡੀਓ ਹਾਲੀਆ ਨਹੀਂ ਸਗੋਂ 4 ਸਾਲ ਪੁਰਾਣਾ ਹੈ ਜਦਕਿ ਦੂਜੀ ਵੀਡੀਓ ਤਕਰੀਬਨ 8 ਸਾਲ ਪੁਰਾਣੀ ਹੈ।
ਪਿਛਲੇ ਸ਼ਨੀਵਾਰ ਇਜ਼ਰਾਈਲ ਤੇ ਗਾਜ਼ਾ ਪੱਟੀ ਤੋਂ ਵੱਡਾ ਹਮਲਾ ਹੋਇਆ। ਫਲਸਤੀਨੀ ਸਮੂਹ ਹਮਾਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਾਸ ਦੇ ਮੁਤਾਬਕ ਉਹਨਾਂ ਨੇ ਇਜ਼ਰਾਈਲ ‘ਤੇ ਲਗਭਗ 5000 ਰਾਕੇਟ ਦਾਗੇ। ਇਸ ਹਮਲੇ ਵਿੱਚ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਉਸ ਤੋਂ ਬਾਅਦ ਲਗਾਤਾਰ ਇਜ਼ਰਾਈਲ-ਫਲਸਤੀਨ ਵਿਚਾਲੇ ਸੰਘਰਸ਼ ਚਾਰ ਦਿਨਾਂ ਤੋਂ ਚੱਲ ਰਿਹਾ ਹੈ। ਕਈ ਵੀਡੀਓ ਅਤੇ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਇਹਨਾਂ ਵੀਡੀਓ ਨੂੰ ਹਾਲੀਆ ਇਜ਼ਰਾਈਲ ਅਤੇ ਫਲਸਤੀਨ ਦੇ ਅਤਵਾਦੀ ਸੰਗਠਨ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦਾ ਦੱਸਿਆ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਇੱਕ ਇਕ ਕਰਕੇ ਇਹਨਾਂ ਵੀਡੀਓ ਦੀ ਜਾਂਚ ਸ਼ੁਰੂ ਕੀਤੀ।
Fact Check/Verification
ਪਹਿਲੀ ਵੀਡੀਓ
ਵਾਇਰਲ ਹੋ ਰਹੀ ਪਹਿਲੀ ਵੀਡੀਓ ਦੇ ਵਿੱਚ ਕੁਝ ਜਵਾਨਾਂ ਦੇ ਕਾਫ਼ਿਲੇ ਉੱਤੇ ਬਮਬਾਰੀ ਹੁੰਦੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਮਾਸ ਖਿਲਾਫ ਇਜ਼ਰਾਇਲੀ ਦੁਆਰਾ ਕੀਤੀ ਜਾ ਰਹੀ ਬਮਬਾਰੀ ਦਾ ਵੀਡੀਓ ਹੈ। ਫੇਸਬੁੱਕ ਯੂਜ਼ਰ “Shamsher Singh Moolniwasi” ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, “ਇਜ਼ਰਾਈਲ ਕਿੰਨੀ ਤੇਜ਼ੀ ਨਾਲ ਅੱਤਵਾਦੀ ਦੇ ਚਿਹਰੇ ਤੋਂ ਮੁਸਕਰਾਹਟ ਪੂੰਝਦਾ ਹੈ।”

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ੍ਰੇਮ ਕੱਢ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਵਾਇਰਲ ਵੀਡੀਓ YouTube ‘ਤੇ ਮਾਰਚ 2019 ਦਾ ਅਪਲੋਡ ਮਿਲਿਆ। YouTube ਅਕਾਊਂਟ أورينت نيوز – Orient” ਨੇ 4 ਮਾਰਚ 2019 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਇਸ ਨੂੰ ਸੀਰੀਆ ਦਾ ਦੱਸਿਆ।
ਸਾਨੂੰ ਮਾਮਲੇ ਨੂੰ ਲੈ ਕੇ ਇੱਕ ਰਿਪੋਰਟ ਵੀ ਮਿਲੀ। ਜਾਣਕਾਰੀ ਦੇ ਮੁਤਾਬਕ,”ਵੀਡੀਓ ਕਲਿੱਪ ਸੀਰੀਆ ਦੇ ਡੇਰ ਏਜ਼-ਜ਼ੋਰ ਦਾ ਹੈ ਜਿਥੇ ਅਸਦ ਸੰਪਰਦਾਇਕ ਮਿਲੀਸ਼ੀਆ ਦੇ ਇੱਕ ਫੌਜੀ ਕਾਫਲੇ ਤੇ ਵਿਸਫੋਟ ਹਮਲੇ ਹੋਇਆ।”
ਦੂਜੀ ਵੀਡੀਓ
ਵਾਇਰਲ ਹੋ ਰਹੀ ਦੂਜੀ ਵੀਡੀਓ ਦੇ ਵਿੱਚ ਹਥਿਆਰਬੰਦ ਵਿਅਕਤੀਆਂ ਨੂੰ ਜ਼ਮੀਨ ‘ਤੇ ਮੱਥਾ ਟੇਕਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਾਸ ਲੜਾਕੇ ਇਜ਼ਰਾਈਲ ‘ਚ ਦਾਖਲ ਹੋਣ ਤੋਂ ਬਾਅਦ ਮੱਥਾ ਟੇਕ ਰਹੇ ਹਨ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਕੀਫ੍ਰੇਮ ਕੱਢ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੋਰਾਨ ਸਾਨੂੰ ਵਾਇਰਲ ਵੀਡੀਓ 28 ਮਾਰਚ, 2015 ਨੂੰ ‘ਕਨਾਤ ਅਲ-ਹਲੇਬ ਅਲ-ਯੁਮ’ ਨਾਮਕ ਇੱਕ ਪ੍ਰਮਾਣਿਕ ਫੇਸਬੁੱਕ ਪੇਜ ‘ਤੇ ਮਿਲੀ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਇਦਲਿਬ ਦੇ ਪੂਰੇ ਸ਼ਹਿਰ ਨੂੰ ਜਿੱਤਣ ਤੋਂ ਬਾਅਦ ਫੌਜ ਨੇ ਹਾਨਾਨੋ ਸਕੁਏਅਰ ‘ਚ ਰੱਬ ਨੂੰ ਮੱਥਾ ਟੇਕਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਦੋਂ ਵੀਡੀਓ ਦੇ ਇੱਕ ਹੋਰ ਕੀ ਫ੍ਰੇਮ ਦੀ ਖੋਜ ਕੀਤੀ। ਸਾਨੂੰ 28 ਮਾਰਚ, 2022 ਨੂੰ ਅਨਾਬਲਾਡੀ ਨਾਮ ਦੀ ਇੱਕ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਵਾਇਰਲ ਹੋ ਰਹੀ ਵੀਡੀਓ ਦਾ ਫ੍ਰੇਮ ਮਿਲਿਆ। ਰਿਪੋਰਟ ਮੁਤਾਬਕ ਇਹ ਤਸਵੀਰ 28 ਮਾਰਚ 2015 ਨੂੰ ਇਦਲਿਬ ਸ਼ਹਿਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਮੱਥਾ ਟੇਕ ਰਹੇ ਇਸਲਾਮੀ ਸਮੂਹਾਂ ਦੀ ਹੈ।

ਇਸ ਤੋਂ ਇਲਾਵਾ ਸਾਨੂੰ ਅਨਾਬਲਾਦੀ ਨਿਊਜ਼ ਵੈਬਸਾਈਟ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਵਾਇਰਲ ਵੀਡੀਓ ਮਿਲਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਦਲਿਬ ਸ਼ਹਿਰ ਨੂੰ ਇਸਲਾਮਿਕ ਸਮੂਹਾਂ ਦੇ ਸੈਨਿਕਾਂ ਨੇ ਸਿਰਫ ਚਾਰ ਦਿਨਾਂ ਵਿਚ ਜਿੱਤ ਲਿਆ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਹੋ ਰਿਹਾ ਪਹਿਲਾ ਵੀਡੀਓ ਹਾਲੀਆ ਨਹੀਂ ਸਗੋਂ 4 ਸਾਲ ਪੁਰਾਣਾ ਹੈ ਜਦਕਿ ਦੂਜੀ ਵੀਡੀਓ ਤਕਰੀਬਨ 8 ਸਾਲ ਪੁਰਾਣੀ ਹੈ। ਇਹਨਾਂ ਵੀਡੀਓ ਦਾ ਹਾਲੀਆ ਇਜ਼ਰਾਇਲ ਫਲਸਤੀਨ ਵਿਚਾਲੇ ਚੱਲ ਰਹੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Result: False
Our Sources
Facebook post by Halab Today TV on 28 March 2015
Report published by Enab Baladi on 28 March 2022
Video published by YouTube Channel Enab Baladi Newspaper on 28 March 2022
YouTube video uploaded by Orient on May 4, 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।