Fact Check
ਦਮਨ ਬਾਜਵਾ ਆਮ ਆਦਮੀ ਪਾਰਟੀ ਦੀ ਵਿਧਾਇਕ ਨਹੀਂ ਹਨ, ਫਰਜ਼ੀ ਦਾਅਵਾ ਵਾਇਰਲ

Claim
ਆਮ ਆਦਮੀ ਪਾਰਟੀ ਦੀ ਵਿਧਾਇਕ ਦਮਨ ਬਾਜਵਾ ਤੋਂ ਰਿਸ਼ਵਤ ਲੈਣ ਦਾ ਮਾਮਲਾ ਸਾਮ੍ਹਣਾ ਆਇਆ ਸੀ ਜਿਸ ਤੇ ਦਮਨ ਬਾਜਵਾ ਨੇ ਸਪਸ਼ਟੀਕਰਨ ਦਿੱਤਾ।
Fact
ਦਮਨ ਬਾਜਵਾ ਆਮ ਆਦਮੀ ਪਾਰਟੀ ਦੀ ਵਿਧਾਇਕ ਨਹੀਂ ਹਨ। ਦਮਨ ਬਾਜਵਾ ਭਾਜਪਾ ਆਗੂ ਹਨ।
ਸੋਸ਼ਲ ਮੀਡਿਆ ਤੇ ਮੀਡਿਆ ਅਦਾਰਾ ਰੋਜ਼ਾਨਾ ਟਾਈਮਜ਼ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕ ਦਮਨ ਬਾਜਵਾ ਦਾ ਰਿਸ਼ਵਤ ਲੈਣ ਦਾ ਮਾਮਲਾ ਸਾਮ੍ਹਣਾ ਆਇਆ ਸੀ ਜਿਸ ਤੇ ਦਮਨ ਬਾਜਵਾ ਨੇ ਸਪਸ਼ਟੀਕਰਨ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਮਨ ਬਾਜਵਾ ਆਪ ਵਿਧਾਇਕ ਹਨ।
ਮੀਡਿਆ ਅਦਾਰਾ ‘ਰੋਜ਼ਾਨਾ ਟਾਈਮਜ਼’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,ਬੀਜੇਪੀ ਦੇ ਜਾਲ ‘ਚ ਫਸੀ ਭਗਵੰਤ ਮਾਨ ਦੀ MLA! ਲਾਲਚ ਦੇ ਲੱਗੇ ਸੀ ਪੱਟਣ? ਇਸ ਵੀਡੀਓ ਨੂੰ ਹੁਣ ਤਕ 70,000 ਤੋਂ ਵੱਧ ਯੂਜ਼ਰ ਦੇਖ ਚੁਕੇ ਹਨ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਦਮਨ ਬਾਜਵਾ ਨੂੰ ਲੈ ਕੇ ETV ਭਾਰਤ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਦਾ ਸਿਰਲੇਖ ਸੀ, “Bathinda News: ਭਾਜਪਾ ਆਗੂ ਦਮਨ ਥਿੰਦ ਬਾਜਵਾ ਨਾਲ 5 ਕਰੋੜ ਦੀ ਠੱਗੀ, ਪ੍ਰਧਾਨਗੀ ਦੇ ਬਦਲੇ ਮੰਗੀ ਸੀ ਵੱਡੀ ਰਕਮ !”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਖਬਰ ਅਨੁਸਾਰ, “ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਨੇ ਭਾਜਪਾ ਦੀ ਸੂਬਾ ਸਕੱਤਰ ਤੇ ਮਹਿਲਾ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਉਣ ਬਹਾਨੇ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਆਪਣੇ ਆਪ ਨੂੰ ਭਾਜਪਾ ਆਗੂ ਦੱਸਦਾ ਹੈ। ਥਾਣਾ ਕੈਂਟ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।” ਇਸ ਰਿਪੋਰਟ ਵਿੱਚ ਦਮਨ ਬਾਜਵਾ ਨੂੰ ਭਾਜਪਾ ਆਗੂ ਦੱਸਿਆ ਹੋਇਆ ਹੈ ਨਾ ਕਿ ਆਪ ਆਗੂ।

ਅਸੀਂ ਅੱਗੇ ਵਧਦੇ ਹੋਏ ਦਮਨ ਬਾਜਵਾ ਦੇ ਫੇਸਬੁੱਕ ਪੇਜ ਨੂੰ ਸਰਚ ਕੀਤਾ। ਓਥੇ ਮੌਜੂਦ ਜਾਣਕਾਰੀ ਅਨੁਸਾਰ ਦਮਨ ਬਾਜਵਾ ਭਾਜਪਾ ਦੀ ਆਗੂ ਹਨ ਨਾ ਕਿ ਆਮ ਆਦਮੀ ਪਾਰਟੀ ਦੀ। ਅਸੀਂ ਦਮਨ ਬਾਜਵਾ ਬਾਰੇ ਹੋਰ ਸਰਚ ਕੀਤੀ ਤਾਂ ਪਾਇਆ ਕਿ ਭਾਜਪਾ ਦਾ ਪੱਲਾ ਫੜਨ ਤੋਂ ਪਹਿਲਾਂ ਦਮਨ ਬਾਜਵਾ ਕਾਂਗਰਸ ਦੀ ਟਿਕਟ ਤੋਂ 2017 ਦੇ ਵਿਧਾਇਕ ਚੋਣ ਲੜ ਚੁੱਕੇ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਦਮਨ ਬਾਜਵਾ ਭਾਜਪਾ ਆਗੂ ਹਨ ਨਾ ਕਿ ਆਮ ਆਦਮੀ ਪਾਰਟੀ ਦੀ। ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
Result: False
Our Sources
Facebook page of Daaman Thind Bajwa
Media report published by ETV Bharat on June 25, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ