ਸੋਸ਼ਲ ਮੀਡੀਆ ਤੇ ਇਕ ਔਰਤ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਹਸਪਤਾਲ ਦੇ ਬੈਡ ਤੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮਸ਼ਹੂਰ ਫੈਸ਼ਨ ਡਿਜ਼ਾਈਨਰ ਤੇ ਲੇਖਿਕਾ ਕਰੀਸਡਾ ਰੋਡਰੀਗਜ ਦੀ ਹੈ ਜਿਸ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਇਕ ਕੈਪਸ਼ਨ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਮੁਤਾਬਕ ਮਸ਼ਹੂਰ ਲੇਖਿਕਾ ਤੇ ਫੈਸ਼ਨ ਡਿਜ਼ਾਈਨਰ ਕਰੀਸਡਾ ਰੋਡਰੀਗਜ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਆਖ਼ਰੀ ਸੰਦੇਸ਼ ਦਿੱਤਾ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਤੇ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ ‘ਜਗਦੀਪ ਰੰਧਾਵਾ’ ਨੇ ਵੀ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕੀਤਾ ਇਸ ਪੋਸਟ ਨੂੰ ਹੁਣ ਤਕ 2100 ਤੋਂ ਵੱਧ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਕਈ ਹੋਰ ਫੇਸਬੁੱਕ ਪੇਜ ਤੇ ਯੂਜ਼ਰਾਂ ਨੇ ਵੀ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕੀਤਾ।

Crowd tangle ਦੇ ਡਾਟਾ ਮੁਤਾਬਕ ਵੀ ਇਸ ਤਸਵੀਰ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤੇ ਪੋਸਟ ਦੀ ਜਾਂਚ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ‘ਕਰੀਸਡਾ ਰੋਡਰੀਗਜ’ ਕੀ ਵਰਡ ਦੀ ਮੱਦਦ ਦੇ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਕਈ ਮੀਡੀਆ ਰਿਪੋਰਟਾਂ ਮਿਲੀਆਂ ਜਿਸ ਦੇ ਮੁਤਾਬਕ ਮਸ਼ਹੂਰ ਫੈਸ਼ਨ ਬਲਾਗਰ ਕਰੀਸਡਾ ਰੋਡਰੀਗਜ ਤਕਰੀਬਨ ਇੱਕ ਸਾਲ ਪੇਟ ਦੇ ਕੈਂਸਰ ਤੋਂ ਜੂਝ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਮੀਡੀਆ ਵੈੱਬਸਾਈਟ ‘Remezcla’ ਦੁਆਰਾ ਆਪਣੇ ਆਰਟੀਕਲ ਵਿੱਚ ਅਪਲੋਡ ਕੀਤੀ ਗਈ ਤਸਵੀਰ ਨੂੰ ਗੌਰ ਨਾਲ ਦੇਖਣ ਤੇ ਅਸੀਂ ਪਾਇਆ ਕਿ ਇਹ ਤਸਵੀਰ ਵਾਇਰਲ ਹੋ ਰਹੀ ਪੋਸਟ ਵਿਚ ਅਪਲੋਡ ਕੀਤੀ ਗਈ ਤਸਵੀਰ ਨਾਲ ਮੇਲ ਨਹੀਂ ਖਾਂਦੀ ਹੈ।

ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਦੇ ਇੰਸਟਾਗ੍ਰਾਮ ਅਕਾਉਂਟ ਦਾ ਰੁਖ ਕੀਤਾ। ਇੰਸਟਾਗ੍ਰਾਮ ਅਕਾਊਂਟ ਤੇ ਅਪਲੋਡ ਕੀਤੀ ਗਈਆਂ ਤਸਵੀਰਾਂ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਦਿਖਾਈ ਦੇ ਰਹੀ ਤਸਵੀਰ ਨੂੰ ਖੰਗਾਲਣ ਤੇ ਅਸੀਂ ਪਾਇਆ ਕਿ ਇਹ ਦੋਵੇਂ ਅਲੱਗ ਅਲੱਗ ਵਿਅਕਤੀ ਦੀਆਂ ਤਸਵੀਰਾਂ ਹਨ।

ਇਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਿੱਤੇ ਗਏ ਕੈਪਸ਼ਨ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਅਸੀਂ ਸਰਚ ਕੀਤਾ ਕਿ ਇਹ ਕਰੀਸਡਾ ਰੋਡਰੀਗਜ ਦਾ ਮੌਤ ਤੋਂ ਪਹਿਲਾਂ ਆਖ਼ਰੀ ਸੰਦੇਸ਼ ਸੀ?
ਕੁਝ ਕੀ ਵਰਡ ਦੀ ਮੱਦਦ ਨਾਲ ਸਰਚ ਕਰਨ ਤੇ ਸਾਨੂੰ ਸੋਸ਼ਲ ਮੀਡੀਆ ਯੂਜ਼ਰਾਂ ਦੇ ਦੁਆਰਾ ਦੁਆਰਾ ਸ਼ੇਅਰ ਕੀਤਾ ਗਿਆ ਇੱਕ ਭਾਵਨਾਤਮਕ ਵੀਡੀਓ ਮਿਲਿਆ।
ਵੀਡੀਓ ਵਿੱਚ ਕਰੀਸਡਾ ਰੋਡਰੀਗਜ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਮੇਰੇ ਕੋਲ ਇੱਕ ਬਿਲਕੁਲ ਨਵੀਂ ਕਾਰ ਹੈ ਜੋ ਮੇਰੇ ਲਈ ਕੁਝ ਨਹੀਂ ਕਰ ਸਕਦੀ, ਮੇਰੇ ਕੋਲ ਇੱਕ ਮਹਿਲ ਵਾਲਾ ਘਰ ਹੈ ਜੋ ਮੇਰੇ ਲਈ ਕੁਝ ਨਹੀਂ ਕਰ ਸਕਦਾ। ਮੈਂ ਹਫ਼ਤੇ ਦੇ ਕਿਸੇ ਵੀ ਦਿਨ ਇੱਕ ਜਹਾਜ਼ ਲੈ ਸਕਦੀ ਹਾਂ ਜੋ ਮੈਂ ਪਸੰਦ ਕਰਦਾ ਹਾਂ, ਪਰ ਇਹ ਮੇਰੇ ਲਈ ਕੁਝ ਨਹੀਂ ਕਰ ਸਕਦਾ। ਇਸ ਲਈ ਚੀਜ਼ਾਂ ਲਈ ਬੁਰਾ ਨਾ ਮਹਿਸੂਸ ਕਰੋ ਜੋ ਤੁਹਾਡੇ ਕੋਲ ਨਹੀਂ ਹਨ – ਪਰ ਜੋ ਚੀਜ਼ਾਂ ਤੁਹਾਡੇ ਕੋਲ ਹਨ, ਉਨ੍ਹਾਂ ਨਾਲ ਖੁਸ਼ ਰਹੋ, ਅੰਤ ਵਿੱਚ, ਇਹ ਯਕੀਨੀ ਬਣਾਓ ਕਿ ਤੁਸੀਂ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੋ”
ਇਸ ਦੇ ਨਾਲ ਹੀ ਸਾਨੂੰ ਕਈ ਲੇਖ ਵੀ ਮਿਲੇ ਜਿਸ ਮੁਤਾਬਕ ਇਹ ਕਰੀਸਡਾ ਰੋਡਰੀਗਜ ਦੇ ਆਖ਼ਰੀ ਸ਼ਬਦ ਸਨ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਦਿਖਾਈ ਦੇ ਰਹੀ ਔਰਤ ਦੀ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੰਸਟਾਗ੍ਰਾਮ ਅਕਾਉਂਟ Nichole Schweppe ਤੇ ਸਾਲ 2017 ਵਿੱਚ ਅਪਲੋਡ ਮਿਲੀ।

ਇਸ ਦੇ ਨਾਲ ਹੀ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਬਲੋਗਿੰਗ ਵੈੱਬਸਾਈਟ ਤੇ ਵੀ ਸਾਲ 2017 ਵਿੱਚ ਅਪਲੋਡ ਮਿਲੀ। ਬਲੋਗਿੰਗ ਵੈੱਬਸਾਈਟ ਦੁਆਰਾ ਪ੍ਰਕਾਸ਼ਿਤ ਆਰਟੀਕਲ ਦਾ ਸਿਰਲੇਖ ਸੀ, ਮੇਰੀ ਬ੍ਰੈਸਟ ਕੈਂਸਰ ਦੀ ਯਾਤਰਾ। ਮੈਂ ਕੀਮੋਥੈਰਿਪੀ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ।’ ਆਰਟੀਕਲ ਦੇ ਮੁਤਾਬਕ ਨਿਕੋਲ ਦੋ ਬੱਚੀਆਂ ਦੀ ਮਾਂ ਹਨ ਜਿਨ੍ਹਾਂ ਨੂੰ ਬ੍ਰੈਸਟ ਕੈਂਸਰ ਦੇ ਬਾਰੇ ਵਿਚ ਮਾਰਚ 2017 ਵਿਚ ਪਤਾ ਚੱਲਿਆ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਮਰਹੂਮ ਫੈਸ਼ਨ ਬਲਾਗਰ ਕਰੀਸਡਾ ਰੋਡਰੀਗਜ ਦੀ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਇਕ ਔਰਤ ਨਿਕੋਲ ਦੀ ਹੈ ਜਿਨ੍ਹਾਂ ਨੂੰ ਸਾਲ 2017 ਵਿੱਚ ਕੈਂਸਰ ਦਾ ਪਤਾ ਚਲਿਆ ਸੀ।
Result: Misleading Content/Partly False
Our Sources
Instagram post by Nichole Schweppe
Media report by Refinery29
Facebook Post by The Laureate
Report by Ambry Genetics
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ