ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਦਿੱਲੀ ਸਰਕਾਰ ਨੇ ਘਟਾਏ Diesel ਦੇ ਰੇਟ?

ਕੀ ਦਿੱਲੀ ਸਰਕਾਰ ਨੇ ਘਟਾਏ Diesel ਦੇ ਰੇਟ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਏਬੀਪੀ ਨਿਊਜ਼ ਦੀ ਬ੍ਰੇਕਿੰਗ ਪਲੇਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਡੀਜ਼ਲ (Diesel) ਦੇ ਰੇਟ ਘਟਾ ਦਿੱਤੇ ਹਨ। ਬ੍ਰੈਕਿੰਗ ਪਲੇਟ ਅਨੁਸਾਰ ਡੀਜ਼ਲ ਦੇ ਰੇਟਾਂ ‘ਚ 8 ਰੁਪਏ ਅਤੇ 36 ਪੈਸੇ ਦਾ ਘਾਟਾ ਕੀਤਾ ਗਿਆ ਹੈ।

ਫੇਸਬੁੱਕ ਪੇਜ਼ ‘ਜੈਲੇ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ‘ ਨੇ ਵਾਇਰਲ ਗ੍ਰਾਫਿਕ ਪਲੇਟ ਨੂੰ ਸ਼ੇਅਰ ਕਰਦਿਆਂ ਲਿਖਿਆ, “ਆ ਹੁੰਦੀ ਆ ਇਮਾਨਦਾਰ ਸਰਕਾਰ ,, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਦਿੱਲੀ ਸਰਕਾਰ ਵੱਲੋਂ ਡੀਜ਼ਲ ਦੇ ਪ੍ਰਤੀ ਲੀਟਰ ਰੇਟ ‘ਚ 8.36 ਰੁਪਏ ਦੀ ਕਟੌਤੀ

Diesel

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਗ੍ਰਾਫਿਕ ਪਲੇਟ ਨੂੰ ਧਿਆਨ ਨਾਲ ਵੇਖਿਆ। ਗ੍ਰਾਫਿਕ ਪਲੇਟ ਨੈਸ਼ਨਲ ਮੀਡੀਆ ਅਦਾਰੇ ABP News ਦੀ ਹੈ। ਗੋਰ ਕਰਨ ਵਾਲੀ ਗੱਲ ਹੈ ਕਿ ਗ੍ਰਾਫਿਕ ਪਲੇਟ ‘ਚ ਤਰੀਕ 30 ਜੁਲਾਈ ਵੀਰਵਾਰ ਲਿਖੀ ਹੋਈ ਹੈ ਜਦਕਿ 30 ਜੁਲਾਈ 2021 ਨੂੰ ਦਿਨ ਸ਼ੁਕਰਵਾਰ ਪੈਂਦਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਦੇ ਜਰੀਏ ਵਾਇਰਲ ਬ੍ਰੈਕਿੰਗ ਪਲੇਟ ਨੂੰ Youtube ‘ਤੇ ਲੱਭਣਾ ਸ਼ੁਰੂ ਕੀਤਾ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ABP News ਦੇ Youtube ਚੈੱਨਲ ‘ਤੇ ਸਾਨੂੰ ਵਾਇਰਲ ਖਬਰ ਮਿਲੀ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਖਬਰ ਇੱਕ ਸਾਲ ਪੁਰਾਣੀ ਹੈ ਜਿਸਨੂੰ ਪਿਛਲੇ ਸਾਲ 30 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ। ਖਬਰ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਦਿੱਤਾ ਗਿਆ, “Delhi: Diesel Price Slashed By Rs 8.36 Per Litre: CM Arvind Kejriwal”

ਪੜਤਾਲ ਨੂੰ ਅੱਗੇ ਵਧਾਉਂਦਿਆ ਅਸੀਂ ਇਹ ਸਰਚ ਕੀਤਾ ਕਿ ਕੀ ਅਜਿਹਾ ਫੈਸਲਾ ਦਿੱਲੀ ਸਰਕਾਰ ਨੇ ਹਾਲ ਵਿੱਚ ਲਿਆ ਹੈ ਜਾਂ ਨਹੀਂ? ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਅਜਿਹੇ ਫੈਸਲੇ ਨੂੰ ਲੈ ਕੇ ਕੋਈ ਹਾਲੀਆ ਖਬਰ ਨਹੀਂ ਮਿਲੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਸਗੋਂ ਇੱਕ ਸਾਲ ਪੁਰਾਣੀ ਹੈ। ਪੁਰਾਣੀ ਖਬਰ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Result: Misleading

Our Sources

https://youtu.be/zRyNTDGLNqE

https://www.hindustantimes.com/delhi-news/delhi-govt-to-reduce-diesel-rate-by-rs-8-36-per-litre-will-cost-rs-73-64-says-cm-arvind-kejriwal/story-2ShFv2XKxle82LnX6kraMI.html

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular