Claim
ਭਾਰਤੀ ਕ੍ਰਿਕਟ ਟੀਮ ਨੇ 9 ਮਾਰਚ 2025 ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਏ ਚੈਂਪੀਅਨਜ਼ ਟਰਾਫੀ-2025 ਦੇ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ 12 ਸਾਲਾਂ ਬਾਅਦ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ। ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਅਜੇਤੂ ਰਹੀ ਅਤੇ ਭਾਰਤੀ ਟੀਮ ਨੇ ਸਾਰੀਆਂ ਟੀਮਾਂ ਨੂੰ ਹਰਾਇਆ।
ਇਸ ਦੌਰਾਨ ਸੋਸ਼ਲ ਮੀਡਿਆ ਤੇ 1 ਮਿੰਟ 59 ਸਕਿੰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਹੋਟਲ ਸਟਾਫ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਸ਼ਾਨਦਾਰ ਸਵਾਗਤ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦੁਬਈ ਵਿੱਚ 9 ਮਾਰਚ (ਐਤਵਾਰ) ਨੂੰ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਤੋਂ ਬਾਅਦ ਦੀ ਹੈ।

ਮਿੰਟ, ਨਿਊਜ਼18 ,ਟਾਈਮਜ਼ ਆਫ਼ ਇੰਡੀਆ ਅਤੇ ਦੈਨਿਕ ਜਾਗਰਣ ਸਮੇਤ ਕਈ ਪ੍ਰਮੁੱਖ ਮੀਡੀਆ ਅਦਾਰਿਆਂ ਨੇ ਇਸ ਵੀਡੀਓ ਨੂੰ ਮੈਚ ਤੋਂ ਬਾਅਦ ਦੀ ਆਪਣੀ ਕਵਰੇਜ ਵਿੱਚ ਸਾਂਝਾ ਕੀਤਾ।
Fact Check/Verification
ਨਿਊਜ਼ਚੈਕਰ ਨੇ ਵਾਇਰਲ ਵੀਡੀਓ ਦੇ ਕੀਫ੍ਰੇਮਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਇਹ ਵੀਡੀਓ ਚੈਂਪੀਅਨਜ਼ ਟਰਾਫੀ ਫਾਈਨਲ ਤੋਂ ਇੱਕ ਹਫ਼ਤਾ ਪਹਿਲਾਂ 2 ਮਾਰਚ, 2025 ਨੂੰ ਬੀਨਾ ਅਸ਼ਰ ਨਾਮਕ ਇੱਕ ਯੂਜ਼ਰ ਦੁਆਰਾ ਇੰਸਟਾਗ੍ਰਾਮ ‘ ਤੇ ਸਾਂਝਾ ਮਿਲਿਆ। ਅਸ਼ਰ ਨੇ ਇਸ ਵੀਡੀਓ ਨੂੰ 2 ਮਾਰਚ, 2025 ਨੂੰ ਆਪਣੇ ਫੇਸਬੁੱਕ ਪੇਜ ‘ਤੇ ਵੀ ਸਾਂਝਾ ਕੀਤਾ ਸੀ।
ਅਸੀਂ ਪਾਇਆ ਕਿ ਭਾਰਤ ਨੇ 2 ਮਾਰਚ, 2025 ਨੂੰ ਦੁਬਈ ਵਿੱਚ ਚੈਂਪੀਅਨਜ਼ ਟਰਾਫੀ ਦੇ ਗਰੁੱਪ-ਪੜਾਅ ਦੇ ਮੈਚ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਕੀਤਾ ਸੀ ਜਿਸ ਨੂੰ ਭਾਰਤ ਨੇ 44 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਜਾਪਦਾ ਹੈ ਕਿ ਇਹ ਵੀਡੀਓ 2 ਮਾਰਚ ਦੇ ਮੈਚ ਤੋਂ ਬਾਅਦ ਦੇ ਜਸ਼ਨਾਂ ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹਾਲਾਂਕਿ, ਨਿਊਜ਼ਚੈਕਰ ਅਜੇ ਤੱਕ ਸੁਤੰਤਰ ਤੌਰ ‘ਤੇ ਵੀਡੀਓ ਦੇ ਸਥਾਨ ਅਤੇ ਤਾਰੀਖ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ ਪਰ ਇਹ ਸਪਸ਼ਟ ਹੈ ਕਿ ਵਾਇਰਲ ਵੀਡੀਓ 9 ਮਾਰਚ ਨੂੰ ਭਾਰਤ ਦੇ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਦਾ ਨਹੀਂ ਹੈ। ਅਸੀਂ ਉਸ ਯੂਜ਼ਰ ਨਾਲ ਸੰਪਰਕ ਕੀਤਾ ਹੈ ਜਿਸਨੇ 2 ਮਾਰਚ ਨੂੰ ਵੀਡੀਓ ਪੋਸਟ ਕੀਤਾ ਸੀ।ਜਵਾਬ ਮਿਲਣ ‘ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Source
Instagram video, Beena Ashar, March 2, 2025