Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਨੇਪਾਲ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਦੀ ਹੈ ਇਹ ਵੀਡੀਓ
ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਇੰਡੋਨੇਸ਼ੀਆ ਦੇ ਉੱਤਰੀ ਮਲੂਕੂ ਦੇ ਟਰਨੇਟ ਦੀ ਹੈ।
ਸੋਸ਼ਲ ਮੀਡੀਆ ‘ਤੇ ਪੁਲਿਸ ‘ਤੇ ਹਮਲਾ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੇਪਾਲ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਤੇ ‘ਤੇ ਪੱਥਰ ਸੁੱਟਦੇ ਅਤੇ ਹਮਲਾ ਕਰਦੇ ਦੇਖਿਆ ਜਾ ਸਕਦਾ। ਇਸ ਦੌਰਾਨ ਪੁਲਿਸ ਢਾਲਾਂ ਦੀ ਮਦਦ ਨਾਲ ਆਪਣਾ ਬਚਾਅ ਕਰਦੀ ਦਿਖਾਈ ਦੇ ਰਹੀ ਹੈ।

4 ਸਤੰਬਰ ਨੂੰ ਨੇਪਾਲ ਸਰਕਾਰ ਨੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ 8 ਸਤੰਬਰ ਨੂੰ ਨੇਪਾਲ ਵਿੱਚ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਸੋਮਵਾਰ ਨੂੰ ਅੰਦੋਲਨ ਦੌਰਾਨ ਤਕਰੀਬਨ 20 ਲੋਕਾਂ ਦੀ ਮੌਤ ਅਤੇ ਸੈਂਕੜੇ ਜ਼ਖਮੀ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਸਰਕਾਰੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਦੇਖਿਆ ਤੇ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਯੂ ਟਿਊਬ ਯੂਜ਼ਰ Fabianchanel23 ਦੁਆਰਾ ਸਿਤੰਬਰ 2, 2025 ਨੂੰ ਅਪਲੋਡ ਮਿਲੀ। ਧਿਆਨ ਦੇਣ ਯੋਗ ਹੈ ਕਿ ਨੇਪਾਲ ‘ਚ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ 8 ਸਤੰਬਰ ਨੂੰ ਸ਼ੁਰੂ ਹੋਇਆ ਸੀ।

ਸਾਨੂੰ ਇਹ ਵੀਡੀਓ ਇਕ ਫੇਸਬੁੱਕ ਯੂਜ਼ਰ ਦੁਆਰਾ 1 ਸਿਤੰਬਰ, 2025 ਨੂੰ ਅਪਲੋਡ ਮਿਲੀ। ਯੂਜ਼ਰ ਨੇ ਇਸ ਵੀਡੀਓ ਨਾਲ ਲੋਕੇਸ਼ਨ ਟਰਨੇਟ, ਇੰਡੋਨੇਸ਼ੀਆ ਟੈਗ ਕੀਤੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਉੱਪਰ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਗੂਗਲ ਸਰਚ ਕੀਤੀ ਅਤੇ ਸਾਨੂੰ 4 ਸਿਤੰਬਰ 2025 ਨੂੰ ਯੂ ਟਿਊਬ ਤੇ ਅਪਲੋਡ ਇੱਕ ਵੀਡੀਓ ਮਿਲੀ।

ਇਸ ਵੀਡੀਓ ਨਾਲ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ,”ਇੰਡੋਨੇਸ਼ੀਆ ਉੱਤਰੀ ਮਲੂਕੂ ਦੇ ਟਰਨੇਟ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਨਾਲ ਹਿੱਲ ਗਿਆ। ਵਿਦਿਆਰਥੀ ਸੜਕਾਂ ‘ਤੇ ਉਤਰ ਆਏ, ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਦੇ ਬੈਰੀਕੇਡਾਂ ਨੂੰ ਟੱਕਰ ਮਾਰਦੇ ਹੋਏ ਪੱਥਰਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਸੀ, ਧੂੰਏਂ ਅਤੇ ਚੀਕਾਂ ਨੇ ਸੜਕਾਂ ਨੂੰ ਜੰਗ ਦੇ ਮੈਦਾਨਾਂ ਵਿੱਚ ਬਦਲ ਦਿੱਤਾ।
ਉੱਪਰ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਅਸੀਂ ਗੂਗਲ ਮੈਪ ‘ਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਜਗ੍ਹਾ ਦੀ ਖੋਜ ਕੀਤੀ ਤਾਂ ਸਾਨੂੰ ਇਹ ਜਗ੍ਹਾ ਉੱਤਰੀ ਮਾਲੁਕੂ ਤੇ ਮਿਲੀ। ਤੁਸੀਂ ਵਾਇਰਲ ਵੀਡੀਓ ਅਤੇ ਗੂਗਲ ਮੈਪ ਦੀਆਂ ਤਸਵੀਰਾਂ ਵਿੱਚ ਸਮਾਨਤਾਵਾਂ ਹੇਠਾਂ ਦਿੱਤੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ।



ਇਸ ਦੇ ਨਾਲ ਹੀ ਅਸੀਂ ਪਾਇਆ ਕਿ ਪ੍ਰਦਰਸ਼ਨਕਾਰੀਆਂ ਤੇ ਪਾਣੀ ਬਰਸਾ ਰਹੀ ਬੱਸ ਦੇ ਉੱਤੇ “ਕੋਰਪਸ ਸਭਾਰਾ” ਦਾ ਲੋਗੋ ਦਿਖ ਰਿਹਾ ਹੈ।

Korps Sabhara ਇੰਡੋਨੇਸ਼ੀਆਈ ਰਾਸ਼ਟਰੀ ਪੁਲਿਸ ਦੇ ਅੰਦਰ ਇੱਕ ਵਿਸ਼ੇਸ਼ ਇਕਾਈ ਹੈ ਜਿਸਨੂੰ ਜਨਤਕ ਵਿਵਸਥਾ ਬਣਾਈ ਰੱਖਣ ਅਤੇ ਗਸ਼ਤ, ਸੁਰੱਖਿਆ ਅਤੇ ਜਨਤਕ ਸੇਵਾ ਵਰਗੇ ਮੁੱਖ ਰੋਕਥਾਮ ਵਾਲੇ ਪੁਲਿਸ ਕਾਰਜ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਆਪਣੀ ਜਾਂਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਮਿਲਦਾ ਜੁਲਦਾ ਵੀਡੀਓ ਵੱਖਰੇ ਐਂਗਲ ਤੋਂ ਫਿਲਮਾਇਆ ਗਿਆ ਮਿਲਿਆ। ਇੰਸਟਾਗ੍ਰਾਮ ਤੇ ਅਪਲੋਡ ਇਸ ਵੀਡੀਓ ਦੇ ਕੈਪਸ਼ਨ ਦੇ ਮੁਤਾਬਕ 1 ਸਤੰਬਰ, 2025 ਨੂੰ ਟਰਨੇਟ ਸਿਟੀ ਕੌਂਸਲ (DPRD) ਦਫ਼ਤਰ ਦੇ ਸਾਹਮਣੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਤਣਾਅਪੂਰਨ ਹੋ ਗਿਆ ਜਿਸ ਕਾਰਨ ਹਫੜਾ-ਦਫੜੀ ਮਚ ਗਈ।
halmaheranesia ਦੁਆਰਾ 1 ਸਿਤੰਬਰ, 2025 ਨੂੰ ਲਾਈਵ ਵੀਡੀਓ ਵਿੱਚ ਵੀ ਵਾਇਰਲ ਵੀਡੀਓ ਨਾਲ ਮਿਲਦੇ ਦ੍ਰਿਸ਼ ਦੇਖੇ ਜਾ ਸਕਦੇ ਹਨ।

ਦਰਅਸਲ ਅਗਸਤ ਮਹੀਨੇ ਵਿੱਚ, ਇੰਡੋਨੇਸ਼ੀਆ ਵਿੱਚ ਸੰਸਦ ਮੈਂਬਰਾਂ ਦੇ ਭੱਤੇ ਵਧਾਉਣ ਦੇ ਪ੍ਰਸਤਾਵ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਾ ਫੈਲ ਗਈ। ਵਿਰੋਧ ਪ੍ਰਦਰਸ਼ਨ ਸਭ ਤੋਂ ਪਹਿਲਾਂ ਰਾਜਧਾਨੀ ਜਕਾਰਤਾ ਵਿੱਚ ਸ਼ੁਰੂ ਹੋਏ ਅਤੇ ਇਸ ਦੌਰਾਨ ਇੱਕ ਡਿਲੀਵਰੀ ਡਰਾਈਵਰ ਦੀ ਅਰਧ ਸੈਨਿਕ ਪੁਲਿਸ ਬਲ ਦੇ ਵਾਹਨ ਦੁਆਰਾ ਕੁਚਲੇ ਜਾਨ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਇਹ ਹਿੰਸਕ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਵਿੱਚ ਫੈਲ ਗਿਆ ਅਤੇ ਕਈ ਸ਼ਹਿਰਾਂ ਵਿੱਚ ਝੜਪਾਂ, ਅਗਜ਼ਨੀ ਅਤੇ ਲੁੱਟਮਾਰ ਹੋਈ। ਇਸ ਦੌਰਾਨ ਕਈ ਸੰਸਦ ਮੈਂਬਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਇੰਡੋਨੇਸ਼ੀਆ ਦੇ ਉੱਤਰੀ ਮਲੂਕੂ ਦੇ ਟਰਨੇਟ ਦੀ ਹੈ।
Our Sources
Video posted by YouTube account , Dated September 4, 2025
Visuals available on halmaheranesia video report on September 1, 2025
Visuals available on Google Maps
(With Inputs from Runjay Kumar)