Authors
Claim
ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਰਲੇਨਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਦਿੱਤੀ ਜਾਂਦੀ ਬਿਜਲੀ ਸਬਸਿਡੀ ਬੰਦ ਹੋ ਗਈ ਹੈ।
ਫ਼ੇਸਬੁਕ ਯੂਜ਼ਰ ‘ਕੁਲਦੀਪ ਸਿੰਘ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਫ੍ਰੀ ਬਿਜਲੀ ਵਾਲ਼ਾ ਬੁਖ਼ਾਰ ਖ਼ਤਮ, ਦਿੱਲੀ ਵਿੱਚ 46 ਲੱਖ ਪਰਿਵਾਰਾਂ ਦੀ ਮੁਫ਼ਤ ਜਾਂ ਸਬਸਿਡੀ ਵਾਲ਼ੀ ਬਿਜਲੀ ਸੇਵਾ ਬੰਦ’
Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਵੀਡੀਓ ਦੇ ਕੀ ਫਰੇਮਾਂ ਦੀ ਗੂਗਲ ਰਿਵਰਸ ਇਮੇਜ ਸਰਚ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ 14 ਅਪ੍ਰੈਲ, 2023 ਨੂੰ ਆਤਿਸ਼ੀ ਮਾਰਲੇਨਾ ਦੀ ਵੀਡੀਓ ਦੇ ਨਾਲ ਆਮ ਆਦਮੀ ਪਾਰਟੀ ਦੇ ਅਧਿਕਾਰਤ ਐਕਸ ਹੈਂਡਲ ਦੁਆਰਾ ਸਾਂਝੀ ਕੀਤੀ ਪੋਸਟ ਵਿੱਚ ਵਾਇਰਲ ਕਲਿਪ ਮਿਲੀ। ਕਰੀਬ ਦੋ ਮਿੰਟ ਲੰਬੇ ਵੀਡੀਓ ‘ਚ ਆਤਿਸ਼ੀ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਨੇ ਬਿਜਲੀ ਸਬਸਿਡੀ ਨਾਲ ਜੁੜੇ ਮੁੱਦੇ ਦੀ ਫਾਈਲ ਨੂੰ ਕਲੀਅਰ ਨਹੀਂ ਕੀਤਾ ਹੈ, ਇਸ ਲਈ ਆਉਣ ਵਾਲੇ ਸੋਮਵਾਰ ਤੋਂ ਬਿਜਲੀ ਬਿੱਲ ‘ਤੇ ਸਬਸਿਡੀ ਖਤਮ ਹੋ ਜਾਵੇਗੀ।
ਹੁਣ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਇਸ ਕਾਨਫਰੰਸ ਦੇ ਲੰਬੇ ਵਰਜ਼ਨ ਦੀ ਖੋਜ ਕੀਤੀ ਹੈ। ਸਾਨੂੰ 14 ਅਪ੍ਰੈਲ 2023 ਨੂੰ ਏਬੀਪੀ ਨਿਊਜ਼ ਦੁਆਰਾ ਸਾਂਝਾ ਕੀਤਾ ਗਿਆ ਇੱਕ ਵੀਡੀਓ ਮਿਲਿਆ । ਵਾਇਰਲ ਕਲਿੱਪ ਦਾ ਇੱਕ ਹਿੱਸਾ ਇਸ ਵੀਡੀਓ ਦੇ ਸ਼ੁਰੂ ਵਿੱਚ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਆਤਿਸ਼ੀ ਕਹਿੰਦੇ ਹਨ, ”ਅੱਜ ਤੋਂ ਦਿੱਲੀ ਦੇ 46 ਲੱਖ ਪਰਿਵਾਰਾਂ ਦੀ ਬਿਜਲੀ ਸਬਸਿਡੀ ਬੰਦ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਕੱਲ੍ਹ ਤੋਂ ਦਿੱਲੀ ਦੇ ਖਪਤਕਾਰਾਂ ਨੂੰ ਉਨ੍ਹਾਂ ਦੇ ਬਿਜਲੀ ਬਿੱਲਾਂ ਵਿੱਚ ਸਬਸਿਡੀ ਨਹੀਂ ਮਿਲੇਗੀ। ਇਸ ਲਈ ਜਿਨ੍ਹਾਂ ਲੋਕਾਂ ਨੂੰ ਜ਼ੀਰੋ ਬਿੱਲ ਆਉਂਦੇ ਸਨ, ਉਨ੍ਹਾਂ ਨੂੰ ਕੱਲ੍ਹ ਤੋਂ ਵਧੇ ਹੋਏ ਬਿੱਲ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਜਿਨ੍ਹਾਂ ਨੂੰ ਪਹਿਲਾਂ 50% ਦੀ ਛੋਟ ਮਿਲਦੀ ਸੀ, ਉਨ੍ਹਾਂ ਨੂੰ ਵੀ ਵਧੇ ਹੋਏ ਬਿੱਲ ਮਿਲਣੇ ਸ਼ੁਰੂ ਹੋ ਜਾਣਗੇ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਆਤਿਸ਼ੀ ਇਸ ਦਾ ਕਾਰਨ ਦੱਸਦੇ ਹੋਏ ਕਹਿੰਦੇ ਹਨ, “ਇਹ ਇਸ ਲਈ ਬੰਦ ਹੋ ਗਿਆ ਹੈ ਕਿਉਂਕਿ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਅਗਲੇ ਸਾਲ ਵੀ ਸਬਸਿਡੀ ਜਾਰੀ ਰੱਖਾਂਗੇ, LG ਨੇ ਉਸ ਸਬਸਿਡੀ ਦੀ ਫਾਈਲ ਆਪਣੇ ਕੋਲ ਰੱਖੀ ਹੈ।” ਉਹਨਾ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਫਾਈਲ LG ਤੋਂ ਵਾਪਸ ਨਹੀਂ ਆ ਜਾਂਦੀ, ਉਦੋਂ ਤੱਕ ‘ਆਪ’ ਸਰਕਾਰ ਬਿਜਲੀ ਸਬਸਿਡੀ ਨਹੀਂ ਦੇ ਸਕਦੀ। ਇਸ ਦੌਰਾਨ ਆਤਿਸ਼ੀ ਬਿਜਲੀ ਕੰਪਨੀਆਂ ਦੇ ਪੱਤਰ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਕਿ LG ਵੱਲੋਂ ਬਿਜਲੀ ਸਬਸਿਡੀ ਦੀ ਫਾਈਲ ਕਲੀਅਰ ਨਾ ਕਰਨ ਕਾਰਨ ਬਿਜਲੀ ਕੰਪਨੀਆਂ ਅੱਜ ਤੋਂ ਆਮ ਬਿਲਿੰਗ ਸ਼ੁਰੂ ਕਰ ਦੇਣਗੀਆਂ ਅਤੇ ਹੁਣ ਦਿੱਲੀ ਦੇ 46 ਲੱਖ ਪਰਿਵਾਰਾਂ ਨੂੰ ਬਿਨਾਂ ਸਬਸਿਡੀ ਦੇ ਬਿੱਲ ਅਦਾ ਕਰਨੇ ਪੈਣਗੇ।
ਇਸ ਮਾਮਲੇ ‘ਤੇ ਵਧੇਰੇ ਜਾਣਕਾਰੀ ਲਈ, ਅਸੀਂ ਇਸ ਨਾਲ ਸਬੰਧਤ ਮੀਡੀਆ ਰਿਪੋਰਟਾਂ ਦੀ ਖੋਜ ਕੀਤੀ। ਰਿਪੋਰਟਾਂ ਵੀ ਇਸ ਗੱਲ ਦੀ ਵੀ ਪੁਸ਼ਟੀ ਕਰਦੀਆਂ ਹਨ ਕਿ ਦਿੱਲੀ ਦੇ ਤਤਕਾਲੀ ਬਿਜਲੀ ਮੰਤਰੀ ਆਤਿਸ਼ੀ ਨੇ ਉਸ ਸਮੇਂ ਦੋਸ਼ ਲਾਇਆ ਸੀ ਕਿ ਦਿੱਲੀ ਸਰਕਾਰ ਦੁਆਰਾ ਦਿੱਤੀ ਗਈ ਬਿਜਲੀ ਸਬਸਿਡੀ ਦੀ ਫਾਈਲ ਦਿੱਲੀ ਦੇ ਉਪ ਰਾਜਪਾਲ ਦੁਆਰਾ ਰੋਕ ਦਿੱਤੀ ਗਈ ਸੀ। ਹਾਲਾਂਕਿ, ਜਾਂਚ ਦੌਰਾਨ, ਅਸੀਂ ਪਾਇਆ ਕਿ ਦਿੱਲੀ ਵਿੱਚ ਬਿਜਲੀ ਸਬਸਿਡੀ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਲੀ ਦੇ ਉਪ ਰਾਜਪਾਲ ਦੇ ਦਸਤਖਤ ਤੋਂ ਬਾਅਦ ਦਿੱਤੀ ਗਈ ਸੀ । ਉਪ ਰਾਜਪਾਲ ਵੀ.ਕੇ. ਸਕਸੈਨਾ ਦੇ ਦਫਤਰ ਨੇ ਆਤਿਸ਼ੀ ਮਾਰਲੇਨਾ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਅਤੀਸ਼ੀ ਮਾਰਲੇਨਾ ਦੁਆਰਾ ਅਪ੍ਰੈਲ 2023 ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦਾ ਇੱਕ ਅਧੂਰਾ ਵੀਡੀਓ ਹਾਲ ਹੀ ਦੇ ਦਿਨਾਂ ਦਾ ਦੱਸਿਆ ਜਾ ਰਿਹਾ ਹੈ।
Result: Missing Context
Sources
Video Shared by ABP News on 14th April 2023.
X post by AAP Delhi on 14th April 2023.
Report by Hindustan on 14th April 2023.
Report by Dainik Bhaskar.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044