Claim
ਦਿੱਲੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਏਬੀਪੀ ਨਿਊਜ਼ ਦੁਆਰਾ ਜਾਰੀ ਕੀਤੇ ਗਏ ਓਪੀਨੀਅਨ ਪੋਲ ‘ਚ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਏਬੀਪੀ ਨਿਊਜ਼ ਦੇ ਓਪੀਨੀਅਨ ਪੋਲ ‘ਚ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਚੋਂ ਭਾਜਪਾ ਨੂੰ 49 ਸੀਟਾਂ, ਆਪ ਨੂੰ 16 ਅਤੇ ਕਾਂਗਰਸ ਨੂੰ 5 ਸੀਟਾਂ ਮਿਲਣ ਦੀ ਉਮੀਦ ਹੈ।

Fact
ਅਸੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਏਬੀਪੀ ਨਿਊਜ਼ ਦੁਆਰਾ ਜਾਰੀ ਕੀਤੇ ਗਏ ਇੱਕ ਓਪੀਨੀਅਨ ਪੋਲ ਦਾ ਦੱਸਕੇ ਸ਼ੇਅਰ ਕੀਤੇ ਜਾ ਰਹੀ ਕਲਿਪ ਨੂੰ ਧਿਆਨ ਨਾਲ ਦੇਖਿਆ। ਸਾਨੂੰ ਓਪੀਨੀਅਨ ਪੋਲ ਦੇ ਅੰਕੜਿਆਂ ਵਿੱਚ ਗਲਤੀਆਂ ਨਜ਼ਰ ਆਈਆਂ। ਇਸ ਕਲਿਪ ਵਿੱਚ ਸਕ੍ਰੀਨ ਦੇ ਸਿਖਰ ‘ਤੇ ‘ਆਪ’ ਲਈ 16 ਸੀਟਾਂ ਦਿੱਤੀਆਂ ਗਈਆਂ ਹਨ ਜਦੋਂ ਕਿ ਹੇਠਾਂ ਟਿੱਕਰ ਵਿੱਚ 15 ਸੀਟਾਂ ਦਿਖਾਈ ਦੇ ਰਹੀਆਂ ਹਨ।

ਅਸੀਂ “ABP ਨਿਊਜ਼”, “ਓਪੀਨੀਅਨ ਪੋਲ” ਅਤੇ “ਦਿੱਲੀ” ਵਰਗੇ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਏਬੀਪੀ ਦੁਆਰਾ ਪ੍ਰਕਾਸ਼ਿਤ ਅਜਿਹੀ ਕੋਈ ਵੀ ਵੀਡੀਓ ਰਿਪੋਰਟ ਨਹੀਂ ਮਿਲੀ। ਹੁਣ ਅਸੀਂ ਏਬੀਪੀ ਨਿਊਜ਼ ਦੀ ਅਧਿਕਾਰਤ ਵੈੱਬਸਾਈਟ ‘ਤੇ “ਦਿੱਲੀ ਚੋਣ 2025 ਓਪੀਨੀਅਨ ਪੋਲ” ਕੀਵਰਡ ਦੀ ਖੋਜ ਕੀਤੀ ਪਰ ਸਾਨੂੰ ਵੈੱਬਸਾਈਟ ‘ਤੇ ਵੀ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ। ਏਬੀਪੀ ਨਿਊਜ਼ ਦੇ ਯੂਟਿਊਬ ਚੈਨਲ ‘ਤੇ ਵੀ ਦਿੱਲੀ ਚੋਣਾਂ ਨੂੰ ਲੈ ਕੇ ਅਜਿਹੇ ਕਿਸੇ ਵੀ ਓਪੀਨੀਅਨ ਪੋਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੋਰ ਜਾਂਚ ਅਤੇ ਏਬੀਪੀ ਨਿਊਜ਼ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕਰਨ ਤੋਂ ਬਾਅਦ ਵੀ ਸਾਨੂੰ ਓਪੀਨੀਅਨ ਪੋਲ ਨਹੀਂ ਮਿਲਿਆ। ਹਾਲਾਂਕਿ, ਅਸੀਂ ਪਾਇਆ ਕਿ ਵਾਇਰਲ ਕਲਿੱਪ ਨੂੰ ਏਬੀਪੀ ਨਿਊਜ਼ ਦੇ ਅਧਿਕਾਰਤ ਐਕਸ ਹੈਂਡਲ ਦੁਆਰਾ ਫਰਜ਼ੀ ਕਰਾਰ ਦਿੱਤਾ ਗਿਆ।

ਏਬੀਪੀ ਨਿਊਜ਼ ਨੇ ਵੀ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ਤੇ ਵੀ ਇਸ ਓਪੀਨੀਅਨ ਪੋਲ ਨੂੰ ਫਰਜ਼ੀ ਕਰਾਰ ਦਿੱਤਾ ਹੈ ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਕਲਿਪ ਫਰਜ਼ੀ ਹੈ।
Result: False
Sources
X Post By @ABPNews, Dated December 17, 2024
Official Website Of ABP News
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।