ਅੱਜ ਪੰਜਾਬ ਤੋਂ 2 ਹਜ਼ਾਰ ਘੋੜੀ ਦੇ ਨਾਲ 20 ਹਜਾਰ ਨਿਹੰਗ ਸਿੰਘ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਰਵਾਨਾ। ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਦੇ ਵਿਚ ਸਿੱਖਾਂ ਦੀ ਇਕ ਵੀਡੀਓ ਕਲਿਪ ਨੂੰ ਮੌਜੂਦਾ ਕਿਸਾਨ ਅੰਦੋਲਨਾਂ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੇਂ ਕਿਸਾਨ ਕਾਨੂੰਨਾਂ ਨੂੰ ਵਾਪਿਸ ਲਏ ਜਾਣ ਦੇ ਲਈ ਵੱਡੀ ਗਿਣਤੀ ਦੇ ਵਿਚ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨ ਦਿੱਲੀ ਦੀ ਸੀਮਾ ਤੇ ਡੇਰਾ ਜਮਾ ਕੇ ਬੈਠੇ ਹਨ। ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦੇ ਵਿੱਚ ਹਾਲੀਆ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਕੱਲ੍ਹ ਫੇਰ ਤੋਂ ਦੋਵਾਂ ਧੜਿਆਂ ਵਿੱਚ ਬੈਠਕ ਹੋਣ ਜਾ ਰਹੀ ਹੈ।

ਇਸ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਹੰਗ ਸਿੱਖ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ।
Fact check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਦੀ ਪੁਸ਼ਟੀ ਦੇ ਲਈ Invid ਟੂਲ ਦੀ ਮਦਦ ਨਾਲ ਕਲਿੱਪ ਨੂੰ ਕੁਝ ਕੀ ਫਰੇਮ ਵਿਚ ਵੰਡਿਆ। ਗੂਗਲ ਰਿਵਰਸ ਇਮੇਜ ਦੇ ਨਾਲ ਸਰਚ ਕਰਨ ਤੋਂ ਬਾਅਦ ਸਾਨੂੰ ਇਸ ਵੀਡੀਓ ਦੇ ਬਾਰੇ ਵਿੱਚ ਸਟੀਕ ਜਾਣਕਾਰੀ ਨਹੀਂ ਮਿਲੀ।
Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ
ਉਨ੍ਹਾਂ ਸੀ ਕੁਝ ਕੀ ਵਰਡਜ਼ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣਾ ਸ਼ੁਰੂ ਕੀਤਾ ਇਸ ਦੌਰਾਨ ਸਾਨੂੰ Fouj96Crori Soldier96Crori ਨਾਮਕ ਯੂ ਟਿਊਬ ਚੈਨਲ ਤੇ ਦੋ ਜੁਲਾਈ 2020 ਨੂੰ ਅਪਲੋਡ ਕੀਤੀ ਇਕ ਵੀਡੀਓ ਮਿਲੀ। ਵੀਡਿਓ ਦੇ ਵਿਚ ਵਾਈਰਲ ਕਲਿੱਪ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਦਿੱਲੀ ਫਤਿਹ ਦਿਵਸ 2018 ਬੁੱਢਾ ਦਲ ਨਿਹੰਗ ਸਿੰਘ ਦਾ ਕੈਪਸ਼ਨ ਦਿੱਤਾ ਗਿਆ ਹੈ। ਵੀਡੀਓ ਨੂੰ ਜੁਲਾਈ ਮਹੀਨੇ ਵਿਚ ਅਪਲੋਡ ਕੀਤਾ ਗਿਆ ਹੈ। ਇਸ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਵੀਡੀਓ ਕਲਿੱਪ ਦਾ ਮੌਜੂਦਾ ਕਿਸਾਨ ਅੰਦੋਲਨ ਦੇ ਨਾਲ ਕੋਈ ਸਬੰਧ ਨਹੀਂ ਹੈ।
ਹੁਣ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਯੂ ਟਿਊਬ ਤੇ ਖੰਗਾਲਨਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕਈ ਵੀਡਿਓ ਮਿਲੀਆਂ ਜਿਸ ਦੇ ਵਿਚ ਵਾਈਰਲ ਕਲਿੱਪ ਵੀ ਮੌਜੂਦ ਸੀ।
Amanpreet Official ਨਾਮਕ ਯੂਟਿਊਬ ਚੈਨਲ ਤੇ ਵੀਡੀਓ ਨੂੰ ਸਾਲ 2019 ਵਿੱਚ ਅਪਲੋਡ ਕੀਤਾ ਗਿਆ ਸੀ।
ਵਾਇਰਲ ਵੀਡੀਓ ਨੂੰ ਹੋਰ ਸਰਚ ਕਰਨ ਦੇ ਦੌਰਾਨ ਤੇਜਿੰਦਰ ਸਿੰਘ ਨਾਮਕ ਯੂ ਟਿਊਬ ਚੈਨਲ ਤੇ ਵਾਇਰਲ ਵੀਡੀਓ ਮਿਲੀ। ਇਸ ਵੀਡੀਓ ਨੂੰ ਸਾਲ 2018 ਵਿੱਚ ਅਪਲੋਡ ਕੀਤਾ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਾਲ 2018 ਵਿਚ ਨਿਹੰਗ ਸਿੰਘਾਂ ਦੁਆਰਾ ਦਿੱਲੀ ਫਤਿਹ ਦਿਵਸ ਦੌਰਾਨ ਕੱਢੇ ਗਏ ਮਾਰਚ ਦੀ ਹੈ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044