Claim
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁਮਾ ਨੂੰ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਅੱਗੇ ਹੱਥ ਜੋੜੀ ਅਤੇ ਨਤਮਸਤਕ ਹੁੰਦਿਆਂ ਦੇਖਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਈ ਗਈ ਸਜ਼ਾ ਤੋਂ ਬਾਅਦ ਅਕਾਲੀ ਆਗੂ ਸੁਖਬੀਰ ਬਾਦਲ ਨੇ ਪਹਿਲਾਂ ਦਰਬਾਰ ਸਾਹਿਬ ਦੇ ਬਾਹਰ ਪਰਕਿਰਮਾ ਵਿੱਚ ਪਹਿਰੇਦਾਰ ਦੀ ਭੂਮਿਕਾ ਨਿਭਾਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੀਲ੍ਹ ਚੇਅਰ ਉੱਤੇ ਬੈਠੇ ਸਨ ਅਤੇ ਉਹਨਾਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਦੇ ਗਲ਼ ਵਿੱਚ ਸਜ਼ਾ ਸਬੰਧੀ ਤਖ਼ਤੀ ਵੀ ਸੀ ਤੇ ਹੱਥ ਵਿੱਚ ਪਹਿਰੇਦਾਰਾਂ ਵਾਲਾ ਬਰਸ਼ਾ ਫੜ੍ਹਿਆ ਹੋਇਆ ਸੀ।
ਐਕਸ ਯੂਜ਼ਰ ‘ਸੰਦੀਪ ਸਿੰਘ ਦਿਓਲ’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਕੀ ਸੋਚਦੇ ਹੋ ਤਸਵੀਰ ਦੇਖਣ ਸਾਰ ਤੁਸੀਂ”

Fact Check/Verification
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਪੜਤਾਲ ਕਰਦਿਆਂ ਅਸੀਂ ਤਸਵੀਰ ਨੂੰ ਗੂਗਲ ਲੈਨਜ ਦੀ ਮਦਦ ਦੇ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਅਸਲ ਤਸਵੀਰ ਮੀਡਿਆ ਅਦਾਰਾ ‘ਮਿੰਟ’ ਦੁਆਰਾ ਅਪਲੋਡ ਮਿਲੀ। ਕੈਪਸ਼ਨ ਦੇ ਮੁਤਾਬਕ, ਸੁਖਬੀਰ ਸਿੰਘ ਬਾਦਲ ਆਪਣੀ ਸਜ਼ਾ ਦੇ ਪਹਿਲੇ ਦਿਨ ਦਰਬਾਰ ਸਾਹਿਬ ਦੇ ਗੇਟ ਦੇ ਬਾਹਰ ਵਹੀਲਚੇਅਰ ਤੇ ਤਖ਼ਤੀ ਪਾ ਕੇ ਬੈਠੇ।

ਹੁਬੂਹੁ ਤਸਵੀਰ ਸਾਨੂੰ ਕਈ ਹੋਰ ਮੀਡਿਆ ਅਦਾਰਿਆਂ ਦੁਆਰਾ ਵੀ ਅਪਲੋਡ ਮਿਲੀ। ਮੀਡਿਆ ਅਦਾਰਿਆਂ ਦੁਆਰਾ ਅਪਲੋਡ ਤਸਵੀਰ ਦੇ ਵਿੱਚ ਹਰਨਾਮ ਸਿੰਘ ਧੁਮਾ ਦੀ ਤਸਵੀਰ ਨਹੀਂ ਹੈ। ਅਸੀਂ ਪਾਇਆ ਕਿ ਅਸਲ ਤਸਵੀਰ ਨਾਲ ਛੇੜਛਾੜ ਕਰਕੇ ਹਰਨਾਮ ਸਿੰਘ ਧੁਮਾ ਦੀ ਤਸਵੀਰ ਨੂੰ ਨਾਲ ਜੋੜਿਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਦੇ ਵਿੱਚ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁਮਾ ਨਹੀਂ ਹਨ।
Result: Altered Media
Our Sources
Media report published by Mint, Dated December 3, 2024
Media report published by MSN, Dated December 3, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।