Fact Check
ਪਾਕਿਸਤਾਨੀ ਫੌਜ ਦੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਅੱਗ ਲੱਗ ਗਈ? ਪੁਰਾਣੀ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ
Claim
ਪਾਕਿਸਤਾਨੀ ਫੌਜ ਦੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਅੱਗ ਲੱਗ ਗਈ

Fact
ਵਾਇਰਲ ਤਸਵੀਰ ਨੂੰ ਗੂਗਲ ਰਿਵੇਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਐਸੋਸੀਏਟਿਡ ਪ੍ਰੈਸ ਦੁਆਰਾ 27 ਅਪ੍ਰੈਲ, 2022 ਨੂੰ SCMP ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਵਾਇਰਲ ਤਸਵੀਰ ਦੇ ਨਾਲ ਲਿਖਿਆ ਸੀ, “ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਦੂਜੇ ਦਿਨ ਵੀ ਤੇਜ਼ ਧੂੰਆਂ ਛਾਇਆ ਰਿਹਾ ਜਦੋਂ ਭਾਰੀ ਗਰਮੀ ਦੀ ਲਹਿਰ ਦੌਰਾਨ ਇੱਕ ਵਿਸ਼ਾਲ ਲੈਂਡਫਿਲ ਨੂੰ ਅੱਗ ਲੱਗ ਗਈ, ਜਿਸ ਕਾਰਨ ਕੂੜਾ ਕਰਕਟ ਕਰਮਚਾਰੀਆਂ ਨੂੰ ਖਤਰਨਾਕ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ, “ਨਵੀਂ ਦਿੱਲੀ ਲੈਂਡਫਿਲ ਸਾਈਟ ‘ਤੇ ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਲੜ ਰਹੇ ਹਨ।” ਤਸਵੀਰ ਲਈ ਇਸਦੇ ਕਰੈਡਿਟ AFP ਨੂੰ ਦਿੱਤੇ ਗਏ ਹਨ।

ਆਉਟਲੁੱਕ ਦੁਆਰਾ 27 ਅਪ੍ਰੈਲ, 2022 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਸਾਨੂੰ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ ਤਸਵੀਰ ਮਿਲੀ। ਤਸਵੀਰ ਨਾਲ ਦੱਸਿਆ ਗਿਆ ਕਿ ਉੱਤਰੀ ਦਿੱਲੀ ਦੇ ਭਲਸਵਾ ਲੈਂਡਫਿਲ ਸਾਈਟ ‘ਤੇ ਅੱਗ ਲੱਗ ਗਈ। ਇਹ ਵੀ ਕਿਹਾ ਕਿ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਪੰਜ ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਹਨ।

ਅਪ੍ਰੈਲ 2022 ਵਿੱਚ ਦਿੱਲੀ ਦੇ ਭਲਸਵਾ ਲੈਂਡਫਿਲ ਵਿੱਚ ਲੱਗੀ ਅੱਗ ਬਾਰੇ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਇਥੇ ਪੜ੍ਹੀ ਜਾ ਸਕਦੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਦਿੱਲੀ ਦੀ ਇੱਕ ਪੁਰਾਣੀ ਤਸਵੀਰ ਨੂੰ ਪਾਕਿਸਤਾਨੀ ਫੌਜ ਦੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਅੱਗ ਲੱਗਣ ਦੇ ਦਾਅਵੇ ਨਾਲ ਸ਼ੇਅਰ ਕਰ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ।
Sources
Report Published By SCMP, Dated April 27, 2022
Report By Outlook, Dated April 27, 2022
Report By Financial Express, Dated April 27, 2022