ਸੋਸ਼ਲ ਮੀਡੀਆ ਤੇ ਅਮਰੀਕਾ ਦੀ ਨਵੀਂ ਬਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਜਿਸ ਦੇ ਮੁਤਾਬਕ ਕਮਲਾ ਹੈਰਿਸ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵੀਟ ਨੂੰ ਸ਼ੇਅਰ ਕਰਦਿਆਂ ਇਕ ਯੂਜ਼ਰ ਨੇ ਲਿਖਿਆ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ।

ਵਾਇਰਲ ਹੋ ਰਹੇ ਸਕ੍ਰੀਨ ਸ਼ਾਟ ਦੇ ਮੈਸੇਜ ਦੇ ਮੁਤਾਬਕ,” ਮੈਂ ਭਾਰਤੀ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਦੇਖ ਕੇ ਹੈਰਾਨ ਹਾਂ। ਵਾਟਰ ਕੈਨਨ ਅਤੇ ਟੀਅਰ ਗੈਸ ਦੀ ਬਜਾਏ ਭਾਰਤੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ।” ਇਸ ਟਵੀਟ ਨੂੰ ਹੁਣ ਤਕ 27,000 ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਜਦਕਿ 8,000 ਤੋਂ ਵੱਧ ਲੋਕ ਇਸ ਟਵੀਟ ਨੂੰ ਰੀਟਵੀਟ ਕਰ ਚੁੱਕੇ ਹਨ।
Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਟਵੀਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਟਵੀਟ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਕਮਲਾ ਹੈਰਿਸ ਦੇ ਪਰਸਨਲ ਅਕਾਊਂਟ ਅਤੇ ਸਰਕਾਰੀ ਅਕਾਊਂਟ ਨੂੰ ਖੰਗਾਲਿਆ ਪਰ ਜਾਂਚ ਦੇ ਦੌਰਾਨ ਸਾਨੂੰ ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਕੋਈ ਵੀ ਟਵੀਟ ਨਹੀਂ ਮਿਲਿਆ।


ਅਸੀਂ ਟਵਿਟਰ ਅਡਵਾਂਸ ਸਰਚ ਦੀ ਕੁਝ ਕੀ ਵਰਡ ਦੀ ਮਦਦ ਨਾਲ ਇਸ ਟਵੀਟ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
ਸਰਚ ਦੇ ਦੌਰਾਨ ਸਾਨੂੰ ਕੈਨੇਡੀਅਨ ਮੈਂਬਰ ਪਾਰਲੀਮੈਂਟ ਜੈਕ ਹੈਰਿਸ ਦਾ ਇਕ ਵੀ ਮਿਲਿਆ ਅਸੀਂ ਪਾਇਆ ਕਿ ਜੈਕ ਫਹਿਰਿਸਤ ਵੱਲੋਂ ਕੀਤੇ ਗਏ ਟਵੀਟ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਟਵੀਟ ਵਿਚ ਸਮਾਨਤਾਵਾਂ ਹਨ। ਹਾਲਾਂਕਿ ਰੀਟਵੀਟ ਅਤੇ ਲਾਈਕ ਦੀ ਗਿਣਤੀ ਇੱਕ ਨਹੀਂ ਹੈ ਪਰ ਟਵੀਟ ਦਾ ਮੈਸੇਜ ਅਤੇ ਸਮਾਂ ਇਕ ਹੈ।

ਤੁਸੀਂ ਨੀਚੇ ਟਵੀਟ ਦੇ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਵਾਇਰਲ ਹੋ ਰਿਹਾ ਟਵੀਟ ਫ਼ਰਜ਼ੀ ਹੈ। ਕਮਲਾ ਹੈਰਿਸ ਨੇ ਕਿਸਾਨਾਂ ਦੇ ਹੱਕ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ ਹੈ।
Result: Manipulated
Sources
https://twitter.com/KamalaHarris
https://twitter.com/senkamalaharris
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044