Fact Check
ਕੀ ਕਿਸਾਨ ਅੰਦੋਲਨ ਦੇ ਦੌਰਾਨ ਵੰਡੀ ਗਈ ਸ਼ਰਾਬ? ਪੁਰਾਣੀ ਵੀਡੀਓ ਵਾਇਰਲ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਗੱਡੀ ਦੇ ਵਿਚ ਕੁਝ ਸਵਾਰ ਵਿਅਕਤੀ ਲੋਕਾਂ ਨੂੰ ਸ਼ਰਾਬ ਵੰਡਦੇ ਹੋਏ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ।
ਸੋਸ਼ਲ ਮੀਡੀਆ ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਕਿਸਾਨ ਅੰਦੋਲਨ, ਮੁਫ਼ਤ ਸ਼ਰਾਬ।”

ਅਸੀਂ ਪਾਇਆ ਕਿ ਕਈ ਅਧਿਕਾਰਿਕ ਟਵਿੱਟਰ ਹੈਂਡਲਾਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਅਸੀਂ ਪਾਇਆ ਕਿ ਫੇਸਬੁੱਕ ਤੇ ਵੀ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਤੋਡ਼ ਕੇ ਰਿਵਰਸ ਇਮੇਜ ਸਰਚ ਕੀਤਾ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋਈ ਵੀਡੀਓ ਇਕ ਫੇਸਬੁੱਕ ਪੇਜ,‘ਜਿੰਮ ਜਾਣ ਦੇ ਸ਼ੌਕੀਨ ਪੰਜਾਬੀ’ ਵੱਲੋਂ ਅਪ੍ਰੈਲ 11, 2020 ਨੂੰ ਅਪਲੋਡ ਕੀਤੀ ਮਿਲੀ।

ਸਰਚ ਦੇ ਦੌਰਾਨ ਹੀ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਹੋਰ ਫੇਸਬੁੱਕ ਪੇਜ The Trending India ਦੇ ਵੱਲੋਂ ਵੀ ਅਪ੍ਰੈਲ 11, 2020 ਨੂੰ ਅਪਲੋਡ ਕੀਤੀ ਮਿਲੀ।
ਹਾਲਾਂਕਿ ਆਪਣੀ ਸਰਚ ਦੌਰਾਨ ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਬਾਬਤ ਪੂਰੀ ਜਾਣਕਾਰੀ ਨਹੀਂ ਜੁਟਾ ਸਕੀ ਪਰ ਇਹ ਸਪੱਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ ਅਤੇ ਇਸ ਦਾ ਸਬੰਧ ਕਿਸਾਨ ਅੰਦੋਲਨ ਦੇ ਨਾਲ ਨਹੀਂ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਵਾਇਰਲ ਹੋ ਰਹੀ ਵੀਡੀਓ ਦਾ ਮੌਜੂਦਾ ਕਿਸਾਨ ਅੰਦੋਲਨ ਦੇ ਨਾਲ ਕੋਈ ਸਬੰਧ ਨਹੀਂ ਹੈ।
Result: Misleading
Sources
https://www.facebook.com/102352546515984/videos/635223240652058
https://www.facebook.com/848571601913702/videos/904120816687233
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044