ਵੀਰਵਾਰ, ਮਾਰਚ 28, 2024
ਵੀਰਵਾਰ, ਮਾਰਚ 28, 2024

HomeFact Checkਆਤਮਹੱਤਿਆ ਕਰਨ ਜਾ ਰਹੇ ਕਿਸਾਨ ਦੀ ਨੌਜਵਾਨਾਂ ਨੇ ਬਚਾਈ ਜਾਨ? ਸਕ੍ਰਿਪਟਡ ਵੀਡੀਓ...

ਆਤਮਹੱਤਿਆ ਕਰਨ ਜਾ ਰਹੇ ਕਿਸਾਨ ਦੀ ਨੌਜਵਾਨਾਂ ਨੇ ਬਚਾਈ ਜਾਨ? ਸਕ੍ਰਿਪਟਡ ਵੀਡੀਓ ਵਾਇਰਲ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇੱਕ ਮਿੰਟ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਖੇਤਾਂ ਦੇ ਵੱਲ ਭੱਜ ਕੇ ਜਾਂਦੇ ਹੋਏ ਦੇਖੇ ਜਾ ਸਕਦੇ ਹਨ। ਵੀਡੀਓ ਦੇ ਵਿੱਚ ਇੱਕ ਕਿਸਾਨ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਨੌਜਵਾਨ ਰੋਕਦੇ ਹਨ ਤੇ ਕਿਸਾਨ ਦੀ ਜਾਨ ਬਚਾਉਂਦੇ ਹਨ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਤਮਹੱਤਿਆ ਕਰਨ ਜਾ ਰਹੀ ਕਿਸਾਨ ਦੀ ਇਨ੍ਹਾਂ ਨੌਜਵਾਨਾਂ ਨੇ ਜਾਨ ਬਚਾਈ।

ਫੇਸਬੁਕ ਪੇਜ ‘ਪੰਜਾਬੀ ਪਰਿੰਦੇ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਆਤਮਹੱਤਿਆ ਕਰਨ ਜਾ ਰਹੇ ਕਿਸਾਨ ਦੀ ਨੌਜਵਾਨਾਂ ਨੇ ਬਚਾਈ ਜਾਨ ਕਿਸੇ ਨੂੰ ਇਸ ਬਾਰੇ ਪਤਾ ਹੋਵੇ ਤਾਂ ਪੂਰੀ ਜਾਣਕਾਰੀ ਜ਼ਰੂਰ ਦਿਉ।’

ਇਸ ਦੇ ਨਾਲ ਹੀ ਇੱਕ ਹੋਰ ਫੇਸਬੁੱਕ ਪੇਜ ‘ਪੰਜਾਬੀ ਪੇਜ’ ਨੇ ਵੀ ਵਾਇਰਲ ਵੀਡਿਓ ਨੂੰ ਅਸਲ ਦੱਸਦਿਆਂ ਹੋਇਆ ਸ਼ੇਅਰ ਕੀਤਾ। ਇਸ ਵੀਡੀਓ ਨੂੰ 9,000 ਵੱਧ ਯੂਜ਼ਰ ਦੇਖ ਚੁੱਕੇ ਹਨ।

Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਟੂਲ ਦੀ ਮਦਦ ਨਾਲ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੁਪਤ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਫੇਸਬੁੱਕ ਪੇਜ ‘ਜਸਵੀਰ ਇੰਜਨੀਅਰ’ ਦੁਆਰਾ ਆਪਣੇ ਅਕਾਊਂਟ ਤੇ 25 ਅਪ੍ਰੈਲ 2022 ਨੂੰ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਇਸ ਵੀਡੀਓ ਨੂੰ ਗੌਰ ਦੇ ਨਾਲ ਸੁਣਿਆ ਅਤੇ ਪਾਇਆ ਕਿ ਅੰਤ ਦੇ ਵਿਚ ਨੌਜਵਾਨ ਕਹਿੰਦੇ ਹਨ ਕਿ ਇਹ ਵੀਡੀਓ ਉਨ੍ਹਾਂ ਦੁਆਰਾ ਬਣਾਈ ਗਈ ਹੈ। ਵੀਡੀਓ ਦੇ ਵਿਚ ਨੌਜਵਾਨ ਕਿਸਾਨਾਂ ਨੂੰ ਆਤਮ ਹੱਤਿਆ ਨਾ ਕਰਨ ਦੀ ਅਪੀਲ ਵੀ ਕਰਦੇ ਸੁਣਾਈ ਦੇ ਰਹੇ ਹਨ।

ਫੇਸਬੁਕ ਪੇਜ ਜਸਵੀਰ ਇੰਜੀਨੀਅਰ ਤੇ ਸਾਨੂੰ ਕਈ ਹੋਰ ਵੀਡੀਓ ਮਿਲੀਆਂ ਜਿਨ੍ਹਾਂ ਨੂੰ ਮਨੋਰੰਜਨ ਤੇ ਜਾਗਰੂਕ ਕਰਨ ਦੇ ਲਈ ਬਣਾਇਆ ਗਿਆ ਹੈ।

ਆਤਮਹੱਤਿਆ ਕਰਨ ਜਾ ਰਹੇ ਕਿਸਾਨ ਦੀ ਨੌਜਵਾਨਾਂ ਨੇ ਬਚਾਈ ਜਾਨ? ਸਕ੍ਰਿਪਟਡ ਵੀਡੀਓ ਵਾਇਰਲ
Courtesy: Facebook/JasvirEngineer

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਜਸਵੀਰ ਇੰਜਨੀਅਰ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਨ੍ਹਾਂ ਵੀਡੀਓ ਨੂੰ ਮਨੋਰੰਜਨ ਤੇ ਜਾਗਰੂਕ ਕਰਨ ਦੇ ਉਦੇਸ਼ ਦੇ ਨਾਲ ਬਨਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੀ ਇਸ ਵੀਡੀਓ ਨੂੰ ਟਿਕ ਟੌਕ ਤੇ ਗੁੰਮਰਾਹਕੁਨ ਜਾਣਕਾਰੀ ਤੇ ਨਾਲ ਵਾਇਰਲ ਕਰ ਦਿੱਤਾ ਜਦਕਿ ਅਸਲ ਦੇ ਵਿਚ ਇਸ ਵੀਡੀਓ ਨੂੰ ਕਿਸਾਨਾਂ ਨੂੰ ਆਤਮਹੱਤਿਆ ਤੋਂ ਰੋਕਣ ਅਤੇ ਜਾਗਰੂਕ ਕਰਨ ਦੇ ਲਈ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀਆਂ ਕਈ ਵੀਡੀਓ ਨੂੰ ਗੁੰਮਰਾਹਕੁਨ ਜਾਣਕਾਰੀ ਦੇ ਨਾਲ ਸ਼ੇਅਰ ਕੀਤਾ ਜਾ ਚੁੱਕਾ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਕੁਝ ਫੇਸਬੁਕ ਪੇਜ ਤੇ ਸੋਸ਼ਲ ਮੀਡੀਆ ਯੂਜ਼ਰ ਸੱਚ ਮੰਨਦਿਆਂ ਸ਼ੇਅਰ ਕਰ ਰਹੇ ਹਨ।

Result: False Context/Missing Context

Our Sources

Facebook Video uploaded by Jasvir Engineer on April 25,2022
Telephonic Conversation with Jasvir Engineer

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular