Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਮੁਸਲਿਮ ਵਿਅਕਤੀ ਨੇ ਮਹਿਲਾ ਪੁਲਿਸ ਅਧਿਕਾਰੀ ਨਾਲ ਕੀਤੀ ਬਦਸਲੂਕੀ
ਵੀਡੀਓ ਅਸਲ ਵਿੱਚ ਸਕ੍ਰਿਪਟਡ ਹੈ ਅਤੇ ਇਸਨੂੰ ਅਮਿਤ ਦੀਕਸ਼ਿਤ ਨਾਮ ਦੇ ਇੱਕ ਕੰਟੇੰਟ ਕ੍ਰਿਏਟਰ ਦੁਆਰਾ ਬਣਾਇਆ ਗਿਆ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਵਿਅਕਤੀ ਨੇ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਬਦਸਲੂਕੀ ਕੀਤੀ ਅਤੇ ਅਧਿਕਾਰੀ ਨੂੰ ਪੈਸੇ ਦੀ ਪੇਸ਼ਕਸ਼ ਕਰਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ।
1 ਮਿੰਟ 6 ਸਕਿੰਟ ਦੀ ਇਸ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਇਸਲਾਮੀ ਟੋਪੀ ਪਹਿਨੇ ਹੋਏ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਉਸਦੀ ਵਰਦੀ ਉਤਾਰਨ ਦੀ ਧਮਕੀ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਉਹ ਅਤੇ ਉਸਦਾ ਸਾਥੀ ਪੁਲਿਸ ਕਰਮੀ ਗਾਲ੍ਹਾਂ ਕੱਢਦੇ ਵੀ ਦਿਖਾਈ ਦੇ ਰਹੇ ਹਨ।
ਇਹ ਵੀਡੀਓ X ‘ਤੇ ਇੱਕ ਵਾਇਰਲ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ,”ਪੁਲਿਸ ਵਿੱਚ ਸ਼ੇਰਨੀ ਰਹਿੰਦੀ ਹੈ ਪੈਸੇ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇਇਹਨਾਂ ਨੂੰ ਦੇਖੋ ਕਾਨੂੰਨ ਦਾ ਵੀ ਡਰ ਨਹੀਂ ਹੈ।”

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਦੇਖਿਆ ਤੇ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ 21 ਸਤੰਬਰ, 2025 ਨੂੰ ਅਮਿਤ ਦੀਕਸ਼ਿਤ ਸੋਸ਼ਲ ਮੈਸੇਜ ਨਾਮ ਦੇ ਯੂ ਟਿਊਬ ਅਕਾਊਂਟ ‘ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਵੀਡੀਓ ਦਾ ਕੈਪਸ਼ਨ ਸੀ “ਪੁਲਿਸ ਦੇ ਸਾਹਮਣੇ ਕੀਤੀ ਅਧਿਆਪਕ ਦੀ ਕੁਟਾਈ।”

ਲਗਭਗ 5 ਮਿੰਟ ਦੇ ਵੀਡੀਓ ਵਿੱਚ ਸਾਨੂੰ 2 ਮਿੰਟ ਅਤੇ 8 ਸਕਿੰਟਾਂ ਤੋਂ ਵਾਇਰਲ ਵੀਡੀਓ ਵਾਲਾ ਵਾਲੇ ਦ੍ਰਿਸ਼ ਮਿਲਿਆ। ਹਾਲਾਂਕਿ, ਵੀਡੀਓ ਦੇ ਸ਼ੁਰੂ ਵਿੱਚ ਸਾਨੂੰ ਇੱਕ ਡਿਸਕਲੇਮਰ ਦਿਖਿਆ ਜਿਸ ਵਿੱਚ ਲਿਖਿਆ ਸੀ, “ਇਸ ਵੀਡੀਓ ਵਿੱਚ ਦਰਸਾਏ ਗਏ ਨਾਮ, ਪਾਤਰ, ਜਗ੍ਹਾ ਅਤੇ ਘਟਨਾਵਾਂ ਕਾਲਪਨਿਕ ਹਨ। ਇਸਦਾ ਕਿਸੇ ਵੀ ਮ੍ਰਿਤਕ ਵਿਅਕਤੀ ਜਾਂ ਜੀਵਤ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ।”
ਇੰਨਾ ਹੀ ਨਹੀਂ ਸਾਨੂੰ ਇਸ ਯੂਟਿਊਬ ਵੀਡੀਓ ਵਿੱਚ ਦਿਖਾਈ ਦੇ ਰਹੇ ਕੁਝ ਕਲਾਕਾਰ ਮੋਂਟੀ ਦੀਪਕ ਸ਼ਰਮਾ ਨਾਮ ਦੇ ਇੱਕ ਯੂਟਿਊਬ ਅਕਾਊਂਟ ਦੁਆਰਾ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ, ਜਿਸ ਵਿੱਚ ਉਹ ਵੱਖ-ਵੱਖ ਕਿਰਦਾਰ ਨਿਭਾਉਂਦੇ ਦਿਖਾਈ ਦੇ ਰਹੇ ਹਨ।

ਇਸ ਸਾਲ ਮਾਰਚ ਵਿੱਚ, ਅਸੀਂ ਇੱਕ ਹੋਰ ਵੀਡੀਓ ਦੀ ਜਾਂਚ ਕੀਤੀ ਸੀ ਜਿਸ ਵਿੱਚ ਇੱਕ ਆਦਮੀ ਇਸਲਾਮੀ ਟੋਪੀ ਪਹਿਨ ਕੇ ਇੱਕ ਅਧਿਕਾਰੀ ਨੂੰ ਧਮਕੀ ਦੇ ਰਿਹਾ ਸੀ। ਇਹ ਵੀਡੀਓ ਅਸਲ ਵਿੱਚ ਮੋਂਟੀ ਦੀਪਕ ਸ਼ਰਮਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ। ਅਸੀਂ ਉਸ ਸਮੇਂ ਮੋਂਟੀ ਦੀਪਕ ਸ਼ਰਮਾ ਨਾਲ ਵੀ ਸੰਪਰਕ ਕੀਤਾ ਸੀ। ਉਹਨਾਂ ਨੇ ਸਪੱਸ਼ਟ ਕੀਤਾ ਕਿ ਵੀਡੀਓ ਪੂਰੀ ਤਰ੍ਹਾਂ ਸਕ੍ਰਿਪਟਡ ਹੈ ਅਤੇ ਵੀਡੀਓ ਵਿੱਚ ਸਾਰੇ ਲੋਕ ਅਦਾਕਾਰ ਸਨ।
ਹਾਲਾਂਕਿ, ਜਦੋਂ ਅਸੀਂ ਮੌਜੂਦਾ ਵਾਇਰਲ ਵੀਡੀਓ ਅਤੇ ਮੋਂਟੀ ਸ਼ਰਮਾ ਦੇ ਵੀਡੀਓ ਦੀ ਤੁਲਨਾ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਦੋਵਾਂ ਵੀਡੀਓਜ਼ ਵਿੱਚ ਜਗ੍ਹਾ ਅਤੇ ਮੁਸਲਿਮ ਆਦਮੀ ਦਾ ਕਿਰਦਾਰ ਨਿਭਾ ਰਿਹਾ ਵਿਅਕਤੀ ਇੱਕੋ ਹੀ ਹੈ।

ਕਿਉਂਕਿ ਇਹ ਵੀਡੀਓ ਅਮਿਤ ਦੀਕਸ਼ਿਤ ਨਾਮ ਦੇ ਯੂਟਿਊਬ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ ਤਾਂ ਅਸੀਂ ਅਮਿਤ ਦੀਕਸ਼ਿਤ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਸਕ੍ਰਿਪਟਡ ਸੀ ਅਤੇ ਇਸ ਵਿੱਚ ਸਾਰੇ ਲੋਕ ਅਦਾਕਾਰ ਸਨ।
ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਸਕ੍ਰਿਪਟਡ ਹੈ ਅਤੇ ਇਸ ਨੂੰ ਅਮਿਤ ਦੀਕਸ਼ਿਤ ਨਾਮ ਦੇ ਇੱਕ ਕੰਟੇੰਟ ਕ੍ਰਿਏਟਰ ਦੁਆਰਾ ਬਣਾਇਆ ਗਿਆ ਹੈ।
Our Sources
Video uploaded by Amit Dixit on 21st Sep 2025
Telephonic Conversation with Amit Dixit