Claim
ਕੀ ਪਿਓ ਨੇ ਆਪਣੀ ਹੀ ਧੀ ਨਾਲ ਕਰਵਾਇਆ ਵਿਆਹ
Fact
ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ 24 ਸਾਲ ਧੀ ਨੇ ਆਪਣੇ 50 ਸਾਲਾ ਪਿਓ ਦੇ ਨਾਲ ਵਿਆਹ ਕਰਵਾ ਲਿਆ।
ਮੀਡਿਆ ਅਦਾਰਾ ‘ਦ ਸਮਰ ਨਿਊਜ਼’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ,”ਪਿਓ ਨੇ ਧੀ ਨਾਲ ਕਰਵਾਇਆ ਵਿਆਹ। ਕਹਿੰਦਾ ਧੀ ਨਾਲ ਵਿਆਹ ਕਰਨ ‘ਚ ਕਾਹਦੀ ਸ਼ਰਮ। ਪਵਿੱਤਰ ਰਿਸ਼ਤੇ ਦੀ ਵੀ ਨਹੀਂ ਰੱਖੀ ਲਾਜ। ਵੇਖੋ ਵੀਡੀਓ ‘ਚ ਕਿਵੇਂ ਬੇਸ਼ਰਮੀ ਨਾਲ ਦੇ ਰਹੇ ਜਵਾਬ”

ਇਸ ਦੇ ਨਾਲ ਹੀ ਕਈ ਹੋਰ ਫੇਸਬੁੱਕ ਪੇਜ ਅਤੇ ਯੂਜ਼ਰਾਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦਾ ਲੰਬਾ ਵਰਜ਼ਨ ਅੰਕਿਤਾ ਕਰੋਟਿਆ ਨਾਮ ਦੇ ਫੇਸਬੁੱਕ ਪੇਜ ਤੇ 2 ਨਵੰਬਰ, 2024 ਨੂੰ ਅਪਲੋਡ ਮਿਲਿਆ। ਤਕਰੀਬਨ 7 ਮਿੰਟ ਲੰਬੀ ਇਸ ਵੀਡੀਓ ਦੇ 47 ਸਕਿੰਡ ਤੇ ਸਾਨੂੰ ਇਕ ਡਿਸਕਲੇਮਰ ਮਿਲਿਆ। ਡਿਸਕਲੇਮਰ ਮੁਤਾਬਜ ਇਹ ਵੀਡੀਓ ਸਿਰਫ ਮਨੋਰੰਜਨ ਦੇ ਉਦੇਸ਼ ਲਈ ਬਣਾਈ ਗਈ ਹੈ। ਡਿਸਕਲੇਮਰ ਵਿੱਚ ਲਿਖਿਆ ਹੈ, “ਵੀਡੀਓ ਦਾ ਉਦੇਸ਼ ਨਸਲ, ਰੰਗ, ਵੰਸ਼, ਰਾਸ਼ਟਰੀ ਮੂਲ, ਉਮਰ, ਧਰਮ, ਵਿਆਹੁਤਾ ਜਾਂ ਮਾਤਾ-ਪਿਤਾ ਦੀ ਸਥਿਤੀ, ਸਰੀਰਕ ਜਾਂ ਮਾਨਸਿਕ ਅਸਮਰਥਤਾ ਦਾ ਅਪਮਾਨ ਜਾਂ ਬਦਨਾਮ ਕਰਨ ਦਾ ਨਹੀਂ ਹੈ।”

ਇਹ ਵੀਡੀਓ ਸਾਨੂੰ ਅੰਕਿਤਾ ਕਰੋਟੀਆ ਦੇ ਯੂ ਟਿਊਬ ਚੈਨਲ ਰੋਇਲ ਟਾਈਗਰ ਤੇ ਵੀ ਅਪਲੋਡ ਮਿਲੀ। ਅਸੀਂ ਇਸ ਯੂ ਟਿਊਬ ਚੈਨਲ ਤੇ ਅਪਲੋਡ ਹੋਰ ਵੀਡੀਓ ਨੂੰ ਵੀ ਦੇਖਿਆ। ਕਈ ਹੋਰ ਵੀਡੀਓ ਵਿਚ ਵੀ ਸਾਨੂੰ ਹੁਬੂਹੁ ਐਕਟਰ ਦਿਖੇ ਜਿਸ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈਕੇ ਹੋਰ ਜਾਣਕਾਰੀ ਦੇ ਲਈ ਅੰਕਿਤਾ ਕਰੋਟਿਆ ਨੂੰ ਸੰਪਰਕ ਕੀਤਾ। ਹਾਲਾਂਕਿ, ਉਹਨਾਂ ਦੇ ਨਾਲ ਸਾਡਾ ਸੰਪਰਕ ਨਹੀਂ ਹੋ ਸਕਿਆ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Result: Missing Context
Sources
YouTube Video by Royal Tiger, Dated November 2, 2024
Facebook Video uploaded by Ankita Karotiya, Dated November 2, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।