ਸੋਸ਼ਲ ਮੀਡੀਆ ‘ਤੇ ਇੱਕ ਬਜ਼ੁਰਗ ਮਾਤਾ ਦੀ ਫਸਲ ਨੂੰ ਅੱਗ ਲੱਗਣ ਦੀ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕਰਦਿਆਂ ਬਜ਼ੁਰਗ ਮਾਤਾ ਜੀ ਦੀ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਫੇਸਬੁੱਕ ਪੇਜ ‘Manpreet Kaur Gill’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਗਰੀਬ ਮਾਤਾ ਦੀ ਸਾਰੀ ਕਣਕ ਮੱਚਗੀ। ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਜੋ ਇਸ ਮਾਤਾ ਦਾ ਪਤਾ ਲੱਗ ਸਕੇ।’ ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਦੇਖ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ‘ਤੇ ਆਏ ਕਮੈਂਟਾਂ ਨੂੰ ਪੜ੍ਹਿਆ। ਅਸੀਂ ਪਾਇਆ ਕਿ ਕੁਝ ਯੂਜ਼ਰਸ ਨੇ ਵੀਡੀਓ ਨੂੰ ਪੁਰਾਣਾ ਦੱਸਿਆ ਜਦਕਿ ਇੱਕ ਯੂਜ਼ਰ ਨੇ ਵੀਡੀਓ ਨੂੰ ਪੰਜਾਬ ਦੇ ਸੁਲਤਾਨਪੁਰ ਦਾ ਦੱਸਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕੁਝ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਫੇਸਬੁੱਕ ਪੇਜ ‘ਭਰਭੂਰ ਸਿੰਘ ਖ਼ਾਲਸਾ ਢਿੱਲਵਾਂ’ ਤੇ 25 ਅਪ੍ਰੈਲ 2019 ਨੂੰ ਅਪਲੋਡ ਮਿਲੀ ਜਿਸ ਦਾ ਕੈਪਸ਼ਨ ਸੀ,’ ਵੀਰ ਜੀ ਕਿਸੇ ਵੀ ਵੀਰ ਨੂੰ ਇਸ ਮਾਤਾ ਦਾ ਪਤਾ ਹੋਵੇ ਕਿਥੋ ਦੀ ਵੀਡੀਓ ਹੈ। ਜਰੂਰ ਦੱਸੋ ਵੀਰ ਜਿਸ ਨੂੰ ਨਹੀਂ ਪਤਾ ਅੱਗੇ ਸ਼ੇਅਰ ਕਰਦੋ ਆਪਾ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਹੈ। ਮੈਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਨੂੰ ਜਰੂਰ ਪਤਾ ਕਰਕੇ ਦੱਸੋ ਵੀਰ’
ਵਾਇਰਲ ਹੋ ਰਹੀ ਵੀਡੀਓ ਨੂੰ ਹੋਰ ਖੰਗਾਲਣ ਤੇ ਸਾਨੂੰ ‘ਭਰਭੂਰ ਸਿੰਘ ਖ਼ਾਲਸਾ ਢਿੱਲਵਾਂ’ ਦੇ ਪੇਜ ‘ਤੇ ਬਜ਼ੁਰਗ ਮਾਤਾ ਦਾ ਇੱਕ ਹੋਰ ਵੀਡੀਓ ਮਿਲਿਆ। ਵੀਡੀਓ ਵਿਚ ਭਰਭੂਰ ਸਿੰਘ ਖ਼ਾਲਸਾ ਮਾਤਾ ਦੀ ਪੈਸੇ ਪੱਖੋਂ ਸਹਾਇਤਾ ਭੈਂਟ ਕਰਦਾ ਹੈ। ਜਾਣਕਾਰੀ ਮੁਤਾਬਕ ਭਰਭੂਰ ਸਿੰਘ ਖ਼ਾਲਸਾ ਢਿੱਲਵਾਂ ਸਮਾਜਸੇਵੀ ਵੱਜੋਂ ਕੰਮ ਕਰਦੇ ਰਹੇ ਹਨ।
ਸਰਚ ਦੇ ਦੌਰਾਨ ਹੀ ਸਾਨੂੰ ਕਈ ਹੋਰ ਵੀਡੀਓ ਵੀ ਮਿਲੀਆਂ ਜਿਨ੍ਹਾਂ ਵਿਚ ਕਾਫੀ ਲੋਕ ਮਾਤਾ ਦੀ ਵਿੱਤੀ ਮਦਦ ਕਰਦੇ ਦਿਖਾਈ ਦੇ ਰਹੇ ਹਨ। ਫੇਸਬੁੱਕ ਪੇਜ ‘ਪਿੰਡਾਂ ਵਾਲੇ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਉਹ ਮਾਤਾ ਜੀ ਇਹਨਾ ਦੀ ਕਣਕ ਸੜਗੀ ਸੀ। ਇਹਨਾਂ ਦੀ ਰੋਂਦੇਹੋਏ ਦੀ ਵੀਡੀਓ ਵਾਇਰਲ ਹੋਈ ਸੀ। ਲਓ ਬਾਈ ਦੋਸਤੋ ਮਾਂ ਖੁਸ਼ ਐ ਹੁਣ 55000 ਰੁਪਏ ਮਾਤਾ ਨੂੰ ਸਹਾਇਤਾ ਪਹੁੰਚਾ ਦਿੱਤੀ ਜੀ ਪਿੰਡ ਦੀਪੇਵਾਲਾ ਨੇੜੇ ਸੁਲਤਾਨਪੁਰ ਲੋਧੀ। ਜਿਉਦਾ ਰਹਿ ਵੀਰਾਂ।’
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਦਾ ਹੈ। ਸਾਲ 2019 ਵਿੱਚ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਤਾ ਜੀ ਦੀ ਬਹੁਤ ਲੋਕਾਂ ਦੁਆਰਾ ਆਰਥਿਕ ਮਦਦ ਕੀਤੀ ਗਈ ਸੀ।
Result: Missing Context/False Context
Our Sources
Facebook post by Bharpur Singh Khalsa Dhilwan
Facebook post by Bharpur Singh Khalsa Dhilwan
Facebook post by Pinda wale
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ