ਮੌਜੂਦਾ ਕਿਸਾਨ ਅੰਦੋਲਨ ਲੈ ਕੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਲਿੱਪ ਵਾਇਰਲ ਕੀਤੀ ਜਾ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪ੍ਰਦਰਸ਼ਨਕਾਰੀ ਕਿਸਾਨ ਹਨ। ਵੀਡੀਓ ਦੇ ਵਿੱਚ ਪ੍ਰਦਰਸ਼ਨਕਾਰੀ ਖ਼ਾਲਿਸਤਾਨ ਦੇ ਨਾਅਰੇ ਲਾਉਂਦੇ ਹੋਏ ਸੁਣਾਈ ਦੇ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਕਲਿੱਪ ਦੇ ਵਿੱਚ ਨਜ਼ਰ ਆ ਰਹੇ ਲੋਕ ਕਿਸਾਨ ਹਨ ਅਤੇ ਇਹ ਵੀਡੀਓ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ
ਇਕ ਟਵਿਟਰ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ,”ਇਹ ਹਿੰਦੁਸਤਾਨ ਦਾ ਗ਼ਰੀਬ ਕਿਸਾਨ ਹੈ।ਇਨ੍ਹਾਂ ਦੀ ਮੰਗਾਂ ਨੂੰ ਸਰਕਾਰ ਪੂਰਾ ਕਰੇ।”
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਵੀਡੀਓ ਦੇ ਵਿੱਚ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਕਿਸੀ ਵੀ ਵੈਬਸਾਈਟ ਤੇ ਵਾਇਰਲ ਹੋ ਰਹੀ ਵੀਡੀਓ ਨਹੀਂ ਮਿਲੀ।
ਅਸੀਂ ਵੀਡੀਓ ਦੇ ਕੁਝ ਸਕਰੀਨਸ਼ੋਟ ਨੂੰ ਲੈ ਕੇ ‘ਗੂਗਲ ਰਿਵਰਸ ਇਮੇਜ਼ ਸਰਚ’ ਦੀ ਮਦਦ ਨਾਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡਿਆ ਏਜੇਂਸੀ “The Times of India “ , “Hindustan Times” ਅਤੇ “Jagbani” ਦੇ 25 ਮਈ , 2016 ਨੂੰ ਪ੍ਰਕਾਸ਼ਿਤ ਕੀਤੇ ਗਏ ਆਰਟੀਕਲ ਮਿਲੇ।
Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ
ਇਹਨਾਂ ਰਿਪੋਰਟਾਂ ਦੇ ਮੁਤਾਬਕ ਸ਼ਿਵ ਸੈਨਾ ਵਲੋਂ ਰੱਖੀ ਗਈ ”ਲਲਕਾਰ ਰੈਲੀ” ਨੂੰ ਰੋਕਣ ਲਈ ਨੂੰ ਵੱਡੀ ਗਿਣਤੀ ”ਚ ਸਿੱਖ ਸੰਗਠਨ ਬਿਆਸ ਦਰਿਆ ”ਤੇ ਇਕੱਠੇ ਹੋਏ ਸਨ। ਸ਼ਿਵ ਸੈਨਾ ਵਲੋਂ ਰੱਖੀ ਗਈ ”ਲਲਕਾਰ ਰੈਲੀ’ ਨੂੰ ਲੈਕੇ ਬਿਆਸ ਦਰਿਆ ”ਤੇ ਭਾਰੀ ਗਿਣਤੀ ”ਚ ਪੁਲਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ ਕਿਉਂਕਿ ਜੇਕਰ ਸ਼ਿਵ ਸੈਨਾ ਦੀ ਰੈਲੀ ਇੱਥੇ ਆਉਂਦੀ ਹੈ ਤਾਂ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਭਾਰੀ ਟਕਰਾਅ ਵਾਲੇ ਹਾਲਾਤ ਬਣ ਸਕਦੇ ਸਨ।

ਜ਼ਿਕਰਯੋਗ ਹੈ ਕਿ ਹਿੰਦੂ ਸੁਰੱਖਿਆ ਕਮੇਟੀ ਅਤੇ ਅਖਿਲ ਭਾਰਤੀ ਹਿੰਦੂ ਵਿਦਿਆਰਥੀ ਸੰਗਠਨ ਵਲੋਂ 25 ਮਈ , 2016 ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ”ਲਲਕਾਰ ਰੈਲੀ” ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਾਅਦ ਸੋਸ਼ਲ ਮੀਡੀਆ ”ਤੇ ਜੰਗ ਛਿੜ ਗਈ ਸੀ। ਜਿੱਥੇ ਸਿੱਖ ਸੰਗਠਨਾਂ ਦਾ ਕਹਿਣਾ ਸੀ ਕਿ ਉਹ ਇਸ ਰੈਲੀ ਨੂੰ ਅੰਮ੍ਰਿਤਸਰ ”ਚ ਦਾਖਲ ਨਹੀਂ ਹੋਣ ਦੇਣਗੇ, ਉੱਥੇ ਹੀ ਸ਼ਿਵ ਸੈਨਾ ਨੇ ਕਿਹਾ ਸੀ ਜੇਕਰ ਸਿੱਖ ਸੰਗਠਨਾਂ ਨੇ ਉਨ੍ਹਾਂ ਦੀ ਰੈਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ। ”ਲਲਕਾਰ ਰੈਲੀ’ ਦੇ ਵਿਰੋਧ ਵਿੱਚ ਉਥੇ ਮੌਜੂਦ ਸਿੱਖ ਸੰਗਠਨਾਂ ਦੇ ਵਲੋਂ ਸ਼ਿਵ ਸੈਨਾ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਕੀਤੀ। ਅੰਮ੍ਰਿਤਸਰ ਨੇੜੇ ਬਿਆਸ ਦਰਿਆ ਤੇ ਭਾਰੀ ਗਿਣਤੀ ”ਚ ਪੁਲਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਸਾਨੂੰ “You Tube” ਤੇ ਇਸ ਵਿਰੋਧ ਪ੍ਰਦਰਸ਼ਨ ਦੀ ਵੀਡੀਓ ਵੀ ਮਿਲੀ ਜਿਸਨੂੰ 25 ਮਈ , 2016 ਨੂੰ ਅਪਲੋਡ ਕੀਤਾ ਗਿਆ ਸੀ।
Conclusion
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਦਾ ਕਿਸਾਨ ਆਰਡੀਨੈਂਸ ਬਿੱਲ ਦੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਕੋਈ ਸੰਬੰਧ ਨਹੀਂ ਹੈ। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ 3 ਸਾਲ ਪੁਰਾਣੀ ਜਿਥੇ ਸਿੱਖ ਸੰਗਠਨਾਂ ਨੇ ਸ਼ਿਵ ਸੈਨਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ।
Result: Fabricated
Sources
HT– https://www.hindustantimes.com/punjab/sikh-hardliners-hold-anakh-rally-at-beas-bridge-to-challenge-shiv-sena-in-absentia-after-cancellation-of-lalkar-rally/story-v6KzHSiNeju8Vcbt8rlHXK.html
YouTube– https://www.youtube.com/watch?v=t5oP0XGk4Cw&t=12s
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 999949904