Fact Check
Germany ਨੇ ਪੈਟਰੋਲ ਦੇ ਰੇਟਾਂ ਵਿੱਚ ਵਾਧੇ ਦਾ ਕੀਤਾ ਇਸ ਤਰ੍ਹਾਂ ਵਿਰੋਧ?

ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿਚ ਕਾਰਾਂ ਨੂੰ ਸਡ਼ਕ ਤੇ ਖਡ਼੍ਹੇ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ (Germany) ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਇਸ ਤਰ੍ਹਾਂ ਪ੍ਰਦਰਸ਼ਨ ਕੀਤਾ।
ਤਸਵੀਰ ਦੇ ਨਾਲ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ 10 ਲੱਖ ਤੋਂ ਜ਼ਿਆਦਾ ਗੱਡੀਆਂ ਨੂੰ ਰੋਡ ਤੇ ਖੜ੍ਹਾ ਦੇਖ ਸਰਕਾਰ ਨੂੰ ਪੈਟਰੋਲ ਦੇ ਦਮ ਘਟਾਉਣੇ ਪਏ ਸਨ।
ਸੋਸ਼ਲ ਮੀਡੀਆ ਤੇ ਫੇਸਬੁੱਕ ਪੇਜ਼ ‘ਭੂਤਾਂ ਵਾਲੇ ਪੇਜ਼’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਸਵਾਲ ਕੀਤਾ ਕਿ ਕੀ ਭਾਰਤ ਵਿੱਚ ਵੀ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਹੋ ਸਕਦੇ ਹਨ। ਭੂਤਾਂ ਵਾਲੇ ਪੇਜ ਦੁਆਰਾ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਹੁਣ ਤਕ 600 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਦੇ ਲਈ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਵਾਇਰਲ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ rexfeatures.com ਨਾਮਕ ਸਟਾਕ ਇਮੇਜ਼ ਵੈੱਬਸਾਈਟ ਤੇ ਮਿਲੀ। ਵੈੱਬਸਾਈਟ ਤੇ ਅਪਲੋਡ ਇਸ ਤਸਵੀਰ ਦੀ ਕੈਪਸ਼ਨ ਦੇ ਮੁਤਾਬਕ ਇਹ ਤਸਵੀਰ ਸਾਲ 2012 ਤੇ ਚੀਨ ਦੀ ਹੈ ਜਦੋਂ ਨੈਸ਼ਨਲ ਡੇ ਦੇ ਮੌਕੇ ਤੇ Shenzhen, Guandong ਵਿਖੇ ਸੜਕ ਤੇ ਭਾਰੀ ਜਾਮ ਲੱਗ ਗਿਆ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

rexfeatures ਦੁਆਰਾ ਪ੍ਰਕਾਸ਼ਿਤ ਤਸਵੀਰ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਵਿਚ ਕਈ ਸਮਾਨਤਾਵਾਂ ਦਿਖਾਈ ਦੇ ਰਹੀਆਂ ਹਨ। ਤਸਵੀਰ ‘ਚ ਦਿਖਾਈ ਦੇ ਰਹੇ ਵਿਅਕਤੀਆਂ ਦੇ ਗਰੁੱਪ ਨੂੰ ਵੀ ਦੇਖਿਆ ਜਾ ਸਕਦਾ ਹੈ।

ਵਿਸ਼ਵ ਦੀ ਨਾਮਵਰ ਮੀਡੀਆ ਸੰਸਥਾਨ ‘ਦ ਟੈਲੀਗ੍ਰਾਫ’ ਨੇ ਵੀ ਇਸ ਤਸਵੀਰ ਨੂੰ ਆਪਣੇ ਆਰਟੀਕਲ ਦੇ ਵਿੱਚ ਪ੍ਰਕਾਸ਼ਿਤ ਕੀਤਾ। 1 ਅਕਤੂਬਰ 2012 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਸਰਕਾਰ ਨੇ ਚੀਨ ਦੇ ਵਿੱਚ ਛੁੱਟੀਆਂ ਦੇ ਦੌਰਾਨ ਸੜਕਾਂ ਤੇ ਆਵਾਜਾਈ ਨੂੰ ਮੁਫ਼ਤ ਕਰ ਦਿੱਤਾ ਸੀ।
ਅਸੀਂ ਪਾਇਆ ਕਿ ਸਾਲ 2012 ਨੂੰ ਚੀਨ ਵਿੱਚ ਲੱਗੇ ਟ੍ਰੈਫਿਕ ਜਾਮ ਨੂੰ ਦੇਸ਼ ਦੀਆਂ ਪ੍ਰਮੁੱਖ ਮੀਡੀਆ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਪ੍ਰਕਾਸ਼ਤ ਕੀਤਾ ਸੀ।

ਹੁਣ ਅਸੀਂ ਇਹ ਸਰਚ ਕੀਤਾ ਕਿ ਕੀ ਜਰਮਨੀ ਦੇ ਵਿਚ ਪੈਟਰੋਲ ਦੇ ਰੇਟਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜਾਂ ਨਹੀਂ। ਗੂਗਲ ਸਰਚ ਦੌਰਾਨ ਮਿਲੀਆਂ ਰਿਪੋਰਟਾਂ ਦੇ ਮੁਤਾਬਕ ਸਾਲ 2000 ਵਿੱਚ ਜਰਮਨੀ ਵਿਖੇ ਪੈਟਰੋਲ ਦੇ ਵੱਧ ਰਹੇ ਰੇਟਾਂ ਨੂੰ ਲੈ ਕੇ ਸੜਕ ਆਵਾਜਾਈ ਰੋਕ ਦਿੱਤੀ ਗਈ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਜਰਮਨੀ ਦੀ ਨਹੀਂ ਸਗੋਂ ਚੀਨ ਦੀ ਹੈ ਜਿਥੇ ਸਾਲ 2012 ‘ਚ ਚੀਨ ਦੇ ਸ਼ਹਿਰ ਸੇਂਨਜਾਨ ਵਿਖੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਸੀ।
Result: False
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044