Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਨਮ ਵਾਂਗਚੁਕ ਨੇ ਕਿਹਾ ਕਿ ਜੇਕਰ ਚੀਨ ਲੱਦਾਖ ਰਾਹੀਂ ਭਾਰਤ 'ਤੇ ਹਮਲਾ ਕਰਦਾ ਹੈ ਤਾਂ ਅਸੀਂ ਨਹੀਂ ਰੋਕਾਂਗੇ
ਸੋਨਮ ਵਾਂਗਚੁਕ ਵੱਲੋਂ ਚੀਨ ਬਾਰੇ ਦਿੱਤਾ ਗਿਆ ਇਹ ਬਿਆਨ ਗੁੰਮਰਾਹਕੁੰਨ ਹੈ।
ਸੋਸ਼ਲ ਮੀਡੀਆ ‘ਤੇ ਸੋਨਮ ਵਾਂਗਚੁਕ ਦਾ ਇੱਕ ਵੀਡੀਓ ਇਸ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਚੀਨ ਲੱਦਾਖ ਰਾਹੀਂ ਭਾਰਤ ‘ਤੇ ਹਮਲਾ ਕਰਦਾ ਹੈ, ਤਾਂ ਅਸੀਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਾਂਗੇ ਅਤੇ ਅਸੀਂ ਇਸਨੂੰ ਅੰਦਰ ਜਾਣ ਦਾ ਰਸਤਾ ਦਿਖਾਵਾਂਗੇ।
ਪਿਛਲੇ ਕਈ ਦਿਨਾਂ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਸਨ। ਵਾਤਾਵਰਣ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। ਇਸ ਅੰਦੋਲਨ ਦੀ ਅਗਵਾਈ ਲੇਹ ਐਪੈਕਸ ਬਾਡੀ (LAB) ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਨੇ ਕੀਤੀ ਸੀ। ਇਸ ਦੌਰਾਨ ਬੁੱਧਵਾਰ, 24 ਸਤੰਬਰ ਨੂੰ, ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਲੇਹ ਭਾਜਪਾ ਦਫ਼ਤਰ ਨੂੰ ਵੀ ਅੱਗ ਲਗਾ ਦਿੱਤੀ। ਹਿੰਸਾ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਸੋਨਮ ਵਾਂਗਚੁਕ ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਅਤੇ 26 ਸਤੰਬਰ ਨੂੰ ਸੋਨਮ ਵਾਂਗਚੁਕ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵਾਇਰਲ ਵੀਡੀਓ 1 ਮਿੰਟ 17 ਸੈਕਿੰਡ ਲੰਬਾ ਹੈ, ਜਿਸ ਵਿੱਚ ਸੋਨਮ ਵਾਂਗਚੁਕ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਇੱਥੇ ਇੱਕ ਮਸ਼ਹੂਰ ਕਾਮੇਡੀਅਨ ਹੈ ਜਿਸ ਨੇ ਕਿਹਾ ਸੀ ਕਿ ਜਦੋਂ ਚੀਨ ਹਮਲਾ ਕਰਦਾ ਹੈ, ਤਾਂ ਲੱਦਾਖ ਦੇ ਲੋਕ ਉਨ੍ਹਾਂ ਨੂੰ ਰੋਕਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ ਪਰ ਹੁਣ ਜੇਕਰ ਭਾਰਤ ਸਰਕਾਰ ਸਾਡੇ ਲਈ ਕੁਝ ਨਹੀਂ ਕਰ ਰਹੀ ਹੈ, ਤਾਂ ਅਗਲੀ ਵਾਰ ਜਦੋਂ ਉਹ ਆਉਣਗੇ, ਤਾਂ ਅਸੀਂ ਉਨ੍ਹਾਂ ਨੂੰ ਰਸਤਾ ਦਿਖਾਵਾਂਗੇ। ਅਸੀਂ ਉਨ੍ਹਾਂ ਨੂੰ ਨਹੀਂ ਰੋਕਾਂਗੇ। ਜਦੋਂ ਸਾਡੀ ਸੁਰੱਖਿਆ ਨਹੀਂ ਹੈ ਤਾਂ ਅਸੀਂ ਆਪਣੀਆਂ ਜਾਨਾਂ ਕਿਉਂ ਕੁਰਬਾਨ ਕਰੀਏ?” ਇਸ ਤੋਂ ਬਾਅਦ, ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰਨ ਲੱਗੀ ਕਿ ਇਹ ਕਿਵੇਂ ਕਹਿ ਸਕਦੇ ਹੋ।”

ਸੋਨਮ ਵਾਂਗਚੁਕ ਦੁਆਰਾ ਚੀਨ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਨੂੰ ਫਰੇਮਾਂ ਵਿੱਚ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਚ ਕੀਤਾ ਅਤੇ ਸਾਨੂੰ 12 ਮਾਰਚ, 2024 ਨੂੰ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਅਪਲੋਡ ਕੀਤੇ ਗਏ ਵਾਇਰਲ ਵੀਡੀਓ ਦਾ ਲੰਬਾ ਵਰਜਨ ਮਿਲਿਆ।

ਵੀਡੀਓ ਵਿੱਚ ਸੋਨਮ ਵਾਂਗਚੁਕ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਧੰਨਵਾਦ, ਜੁਲੇ, ਨਮਸਕਾਰ, ਆਦਾਬ। ਇਹ ਮੇਰੇ ਅਨਸ਼ਨ ਦੇ ਸੱਤਵੇਂ ਦਿਨ ਦਾ ਅੰਤ ਹੈ। ਪਾਣੀ ਅਤੇ ਨਮਕ ਤੇ ਅਨਸ਼ਨ ਜਾਰੀ ਹੈ। ਅੱਜ ਸਵੇਰੇ ਬਹੁਤ ਬਰਫ਼ਬਾਰੀ ਹੋਈ, ਪਰ ਹੁਣ ਸਭ ਠੀਕ ਹੈ। ਫਿਰ ਵੀ ਇੱਥੇ ਬਹੁਤ ਸਾਰੇ ਲੋਕ ਸਾਡੇ ਨਾਲ ਸ਼ਾਮਲ ਹੋਏ। ਕੱਲ੍ਹ 300-400 ਲੋਕ ਸਨ ਅਤੇ ਅੱਜ 400-500 ਲੋਕ ਸਨ। ਇਨ੍ਹਾਂ ਵਿੱਚ ਲੱਦਾਖ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਸ਼ਾਮਲ ਸਨ। ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਦੇ ਸਾਰੇ ਵਕੀਲ ਇੱਥੇ ਆਏ। ਭਿਕਸ਼ੂ ਆਏ ਅਤੇ ਫਿਰ ਸਾਬਕਾ ਸੈਨਿਕ ਇੱਥੇ ਆਏ।”
ਉਹ ਅੱਗੇ ਕਹਿੰਦੇ ਹਨ, “ਉਨ੍ਹਾਂ ਸਾਰਿਆਂ ਵਿੱਚ ਗੁੱਸਾ, ਨਿਰਾਸ਼ਾ ਅਤੇ ਬੇਵੱਸੀ ਦੀ ਭਾਵਨਾ ਸੀ। ਉਨ੍ਹਾਂ ਨੇ ਇੱਥੇ ਭਾਸ਼ਣ ਦਿੱਤੇ। ਇੱਕ ਸੇਵਾਮੁਕਤ ਸੈਨਿਕ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਸਨੇ ਪਾਕਿਸਤਾਨ ਨਾਲ ਕਈ ਜੰਗਾਂ ਲੜੀਆਂ ਅਤੇ ਉਸਨੇ ਦੇਖਿਆ ਕਿ ਲੱਦਾਖ ਦੇ ਸਿਵਲੀਅਨ ਵਲੰਟੀਅਰ, ਉਹ ਵਲੰਟੀਅਰ ਜੋ ਬਿਨਾਂ ਕਿਸੇ ਤਨਖਾਹ ਦੇ ਜੰਗ ਦੇ ਮੈਦਾਨਾਂ ਵਿੱਚ ਗਏ, ਗੋਲਾ ਬਾਰੂਦ ਢੋਣ ਦੜੇ ਲਈ, ਉਹ ਸੈਨਿਕਾਂ ਨਾਲੋਂ ਵੀ ਬਿਹਤਰ ਸਨ। ਦਰਅਸਲ, ਉਸਨੇ ਇੱਕ ਵਾਕ ਵਿੱਚ ਇਹ ਵੀ ਕਿਹਾ ਕਿ ਭਾਰਤ ਤੋਂ ਕਮਾਂਡੋ ਲਿਆਂਦੇ ਗਏ ਸਨ, ਜੋ ਬਹੁਤ ਚੰਗੇ ਹੋਣੇ ਚਾਹੀਦੇ ਸਨ, ਪਰ ਉਹ ਖੁਦ ਫਸ ਗਏ, ਅਤੇ ਇਨ੍ਹਾਂ ਵਲੰਟੀਅਰਾਂ ਨੂੰ ਉਨ੍ਹਾਂ ਨੂੰ ਬਚਾਉਣਾ ਪਿਆ। ਇਸ ਲਈ, ਲੱਦਾਖ ਦੇ ਅਜਿਹੇ ਸਮਰੱਥ ਲੋਕ ਇਨ੍ਹਾਂ ਪਹਾੜਾਂ ਵਿੱਚ ਹਨ। ਅਤੇ ਲੱਦਾਖ ਸਕਾਊਟਸ ਬਾਰੇ ਤਾਂ ਕੀ ਹੀ ਕਹਿਣਾ ਹੈ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਉਹ ਫਿਰ ਅੱਗੇ ਕਹਿੰਦੇ ਹਨ, “ਇੱਥੇ ਇੱਕ ਮਸ਼ਹੂਰ ਕਾਮੇਡੀਅਨ ਹੈ ਜਿਸਨੇ ਕਿਹਾ ਸੀ ਕਿ ਜਦੋਂ ਚੀਨ ਹਮਲਾ ਕਰਦਾ ਹੈ, ਤਾਂ ਲੱਦਾਖ ਦੇ ਲੋਕ ਉਨ੍ਹਾਂ ਨੂੰ ਰੋਕਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ। ਪਰ ਹੁਣ, ਜੇਕਰ ਭਾਰਤ ਸਰਕਾਰ ਸਾਡੇ ਲਈ ਕੁਝ ਨਹੀਂ ਕਰ ਰਹੀ, ਤਾਂ ਅਗਲੀ ਵਾਰ ਜਦੋਂ ਉਹ ਆਉਣਗੇ, ਤਾਂ ਅਸੀਂ ਉਨ੍ਹਾਂ ਨੂੰ ਰਸਤਾ ਦਿਖਾਵਾਂਗੇ। ਅਸੀਂ ਉਨ੍ਹਾਂ ਨੂੰ ਨਹੀਂ ਰੋਕਾਂਗੇ। ਜਦੋਂ ਸਾਡੀ ਸੁਰੱਖਿਆ ਨਹੀਂ ਹੈ ਤਾਂ ਅਸੀਂ ਆਪਣੀਆਂ ਜਾਨਾਂ ਕਿਉਂ ਕੁਰਬਾਨ ਕਰੀਏ? ਅਤੇ ਫਿਰ ਉਹਨਾਂ ਦੀ ਪੁਲਿਸ ਦੁਆਰਾ ਪੁੱਛਗਿੱਛ ਹੋਣ ਲੱਗੀ ਕਿ ਉਸਨੇ ਇਹ ਕਿਵੇਂ ਕਿਹਾ। ਮੈਨੂੰ ਲੱਗਦਾ ਹੈ ਕਿ “Don’t kill the messenger” ਕਹਿਣ ਦੀ ਬਜਾਏ ਸਮੱਸਿਆ ਨੂੰ ਹੱਲ ਕਰਨਾ ਬਿਹਤਰ ਹੈ। ਉਹ ਸਿਰਫ਼ ਆਪਣੀ ਨਿਰਾਸ਼ਾ ਦਾ ਪ੍ਰਗਟਾਵਾ ਕਰ ਰਹੇ ਹਨ; ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਸਮੱਸਿਆ ਦਾ ਹੱਲ ਕਰੋ। ਸਰਕਾਰ ਨੂੰ ਇਸ ਸਭ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਲੱਦਾਖ ਦੇ ਲੋਕਾਂ ਵਿੱਚ ਦੂਰੀ ਅਤੇ ਨਿਰਾਸ਼ਾ ਭਾਰਤ ਲਈ ਚੰਗੀ ਨਹੀਂ ਹੈ।”
ਅੰਤ ਵਿੱਚ, ਉਹ ਰਹੀਮਾਨ ਦੀ ਇੱਕ ਲਾਈਨ ਸੁਣਾਉਂਦੇ ਹੋਏ ਕਹਿੰਦੇ ਹਨ,”ਇੱਕ ਵਾਰ ਟੁੱਟ ਗਿਆ ਤਾਂ ਉਸ ਵਿੱਚ ਵੱਜੀ ਗੱਠ ਪਈ ਦੀ ਪਈ ਰਹਿ ਜਾਂਦੀ ਹੈ।” ਇਸ ਲਈ, ਇਸ ਸਭ ਦੇ ਮੱਦੇਨਜ਼ਰ, ਜੇਕਰ ਅਗਲੀ ਬਾਰ ਜੰਗ ਵਿੱਚ ਲੋਕਾਂ ਵਿੱਚ ਉਤਸ਼ਾਹ ਦੀ ਘਾਟ ਹੁੰਦੀ ਹੈ ਜਾਂ ਉਹ ਸਵੈ-ਇੱਛਾ ਨਾਲ ਨਹੀਂ ਆਉਂਦੇ, ਤਾਂ ਖੁਦ ਸਰਕਾਰ ਜ਼ਿੰਮੇਵਾਰ ਹੋਵੇਗੀ। ਮੈਨੂੰ ਉਮੀਦ ਹੈ ਕਿ ਸਰਕਾਰ ਅਜਿਹਾ ਕਦੇ ਨਹੀਂ ਕਰੇਗੀ ਅਤੇ ਆਪਣੇ ਵਾਅਦੇ ਪੂਰੇ ਕਰੇਗੀ। ਲੱਦਾਖ ਦੇ ਲੋਕ ਹਮੇਸ਼ਾ ਦੀ ਤਰ੍ਹਾਂ ਸੈਨਿਕਾਂ ਵਾਂਗ ਭਾਰਤ ਦੀ ਰੱਖਿਆ ਕਰਦੇ ਰਹਿਣਗੇ। ਜੈ ਹਿੰਦ। ਜੈ ਭਾਰਤ।”
ਸਾਨੂੰ ਇਹੀ ਬਿਆਨ 12 ਮਾਰਚ, 2024 ਨੂੰ ਉਹਨਾਂ ਦੇ ਯੂਟਿਊਬ ਅਕਾਊਂਟ ‘ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਦੇ ਦੂਜੇ ਹਿੱਸੇ ਵਿੱਚ ਮਿਲਿਆ। ਇਸ ਵੀਡੀਓ ਵਿੱਚ, ਉਹ ਆਪਣੇ ਵਰਤ ਦੇ ਸੱਤਵੇਂ ਦਿਨ ਬਾਰੇ ਵਿੱਚ ਅਪਡੇਟ ਦੇ ਰਿਹਾ ਸੀ। ਉਸਨੇ ਇਹ ਬਿਆਨ ਖੁਦ ਨਹੀਂ ਦਿੱਤੇ, ਸਗੋਂ ਇੱਕ ਸਥਾਨਕ ਕਾਮੇਡੀਅਨ ਦਾ ਹਵਾਲਾ ਦਿੱਤਾ, ਅਤੇ ਬਾਅਦ ਵਿੱਚ ਇਹ ਵੀ ਕਿਹਾ ਕਿ ਭਾਰਤ ਸਰਕਾਰ ਕਦੇ ਵੀ ਅਜਿਹਾ ਕੁਝ ਨਹੀਂ ਕਰੇਗੀ ਅਤੇ ਲੱਦਾਖ ਦੇ ਲੋਕ ਹਮੇਸ਼ਾ ਵਾਂਗ ਭਾਰਤ ਦੀ ਰੱਖਿਆ ਕਰਦੇ ਰਹਿਣਗੇ।

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਸੋਨਮ ਵਾਂਗਚੁਕ ਵੱਲੋਂ ਚੀਨ ਬਾਰੇ ਦਿੱਤਾ ਗਿਆ ਇਹ ਬਿਆਨ ਗੁੰਮਰਾਹਕੁੰਨ ਹੈ। ਦਰਅਸਲ, ਉਹਨਾਂ ਨੇ ਕਿਸੀ ਇੱਕ ਕਾਮੇਡੀਅਨ ਦੁਆਰਾ ਕਹੀ ਗਈ ਗੱਲ ਦੁਹਰਾਈ ਸੀ ਅਤੇ ਅੰਤ ਵਿੱਚ ਇਹ ਵੀ ਕਿਹਾ ਸੀ ਕਿ ਸਰਕਾਰ ਇਹ ਕਦੇ ਨਹੀਂ ਚਾਹੇਗੀ ਅਤੇ ਲੱਦਾਖ ਦੇ ਲੋਕ ਹਮੇਸ਼ਾ ਦੀ ਤਰ੍ਹਾਂ ਭਾਰਤ ਦੀ ਰੱਖਿਆ ਕਰਦੇ ਰਹਿਣਗੇ।
Our Sources
Video uploaded by sonam wangchuk instagram account on 12th March 2024
Video uploaded by sonam wangchuk youtube account on 12th March 2024
Neelam Chauhan
November 16, 2025
Vasudha Beri
November 13, 2025
Salman
September 26, 2025