ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੋਬਾਇਲ ਟਾਵਰ ਨੂੰ ਜਲਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ (Gujarat) ਦੇ ਵਿੱਚ ਲੋਕਾਂ ਨੇ 5ਜੀ ਟਾਵਰ ਨੂੰ ਅੱਗ ਲਗਾ ਦਿੱਤੀ।
ਫੇਸਬੁੱਕ ਪੇਜ ਪੀ ਬੀ 32 ਨਵਾਂਸ਼ਹਿਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਗੁਜਰਾਤ ਵਿਖੇ ਸਾਡ਼ਿਆ 5ਜੀ ਟਾਵਰ।’ ਇਸ ਵੀਡੀਓ ਨੂੰ ਹੁਣ ਤੱਕ 12 ਲੱਖ ਲੋਕ ਵੇਖ ਚੁੱਕੇ ਹਨ ਜਦਕਿ 39,000 ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ।

ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਫੇਸਬੁੱਕ ਅਤੇ ਵਟਸਐਪ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।
Crowe tangle ਤੇ ਕੁਝ ਕੀ ਵਰਡ ਰਾਹੀਂ ਸਰਚ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਤਕਰੀਬਨ 1.50 ਲੱਖ ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਇਸ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਯੂਟਿਊਬ ਨਿਊਜ਼ ਚੈਨਲ ਹਿੰਦੀ ਐਕਸਪ੍ਰੈਸ ਤੇ 27 ਜਨਵਰੀ 2018 ਨੂੰ ਅਪਲੋਡ ਮਿਲੀ ਜਿਸ ਦੇ ਮੁਤਾਬਕ ਇਹ ਘਟਨਾ ਅੰਬਾਲਾ ਦੇ ਬਰਾੜਾ ਜ਼ਿਲ੍ਹੇ ਦੀ ਹੈ।
ਆਪਣੀ ਸਰਚ ਦੇ ਦੌਰਾਨ ਹੀ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੰਡੀਆ ਟੀ ਵੀ ਦੁਆਰਾ ਆਪਣੇ ਅਧਿਕਾਰਿਕ ਯੂ ਟਿਊਬ ਚੈਨਲ ਤੇ 20 ਜਨਵਰੀ 2018 ਨੂੰ ਅਪਲੋਡ ਮਿਲੀ। ਇੰਡੀਆ ਟੀਵੀ ਨੇ ਇਸ ਘਟਨਾ ਨੂੰ ਪੰਜਿਮ,ਗੋਆ ਦਾ ਦੱਸਿਆ।
ਹੁਣ ਅਸੀਂ ਇਹ ਸਰਚ ਕੀਤਾ ਕਿ ਭਾਰਤ ਵਿਚ 5ਜੀ ਟਾਵਰ ਸਥਾਪਿਤ ਕੀਤੇ ਗਏ ਹਨ ਜਾਂ ਨਹੀਂ। ਮੀਡੀਆ ਏਜੰਸੀ ਬਿਜਨੈੱਸ ਸਟੈਂਡਰਡ ਦੀ ਰਿਪੋਰਟ ਦੇ ਮੁਤਾਬਕ, ਟੈਲੀਕਾਮ ਕੰਪਨੀ ਏਅਰਟੈੱਲ ਅਤੇ ਉਪਕਰਨ ਨਿਰਮਾਤਾ ਹੂਵਾਈ ਨੇ ਫਰਵਰੀ 2018 ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਪਰੀਖਣ ਸੈੱਟ ਦੇ ਤਹਿਤ ਭਾਰਤ ਦਾ ਪਹਿਲਾ 5ਜੀ ਨੈੱਟਵਰਕ ਪ੍ਰੀਖਣ ਸਫ਼ਲਤਾਪੂਰਵਕ ਪੂਰਾ ਕੀਤਾ ਹੈ।
ਹਾਲ ਹੀ ਦੇ ਵਿਚ ਇਕ ਪ੍ਰੈਸ ਨੋਟ ਵਿੱਚ ਦੂਰਸੰਚਾਰ ਵਿਭਾਗ ਨੇ ਦੂਰ ਸੰਚਾਰ ਸੇਵਾ ਪ੍ਰਦਾਤਾਵਾਂ ਨੂੰ 5ਜੀ ਤਕਨੀਕ ਦੇ ਉਪਯੋਗ ਅਤੇ ਅਨੁਪ੍ਰਯੋਗਾਂ ਦੇ ਪ੍ਰੀਖਣ ਕਰਨ ਦੀ ਅਨੁਮਤੀ ਦਿੱਤੀ ਹੈ। ਭਾਰਤ ਦੇ ਵਿੱਚ ਫ਼ਿਲਹਾਲ 5ਜੀ ਟਾਵਰ ਨਹੀਂ ਹਨ।
Gujarat ਦੀ ਨਹੀਂ ਹੈ ਵਾਇਰਲ ਵੀਡੀਓ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਸਾਨੂੰ Reuters ਦੁਆਰਾ ਪ੍ਰਕਾਸ਼ਿਤ ਫੈਕਟ ਚੈੱਕ ਮਿਲਿਆ। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਪਿਛਲੇ ਸਾਲ ਨਾਈਜੀਰੀਆ ਦਾ ਦੱਸਕੇ ਸ਼ੇਅਰ ਕੀਤਾ ਗਿਆ ਸੀ।

ਭਾਰਤ ਵਿਚ ਕੋਰੋਨਾਵਾਇਰਸ ਮਾਹਾਵਾਰੀ ਦੇ ਦੌਰਾਨ 5ਜੀ ਟਾਵਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਜਾਣਕਾਰੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ 5ਜੀ ਟਾਵਰਾਂ ਦੇ ਕਾਰਨ ਫੈਲ ਰਹੀ ਬਿਮਾਰੀ ਨੂੰ ਕੋਰੋਨਾ ਦਾ ਨਾਮ ਦਿੱਤਾ ਜਾ ਰਿਹਾ ਹੈ ਇਸ ਦਾਮਨ ਲੈ ਕੇ ਤੁਸੀਂ Newschecker ਦਾ ਫੈਕਟ ਚੈੱਕ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤਕਰੀਬਨ 3 ਸਾਲ ਪੁਰਾਣੀ ਹੈ। ਹਾਲਾਂਕਿ, ਘਟਨਾ ਦੇ ਬਾਰੇ ਵਿਚ ਜਾਣਕਾਰੀ ਨਹੀਂ ਜੁਟਾਏ ਪਾਏ ਹਾਂ।
Result: False
Sources
https://www.youtube.com/watch?v=eSbv3HQV0H0
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044