ਮੰਗਲਵਾਰ, ਅਪ੍ਰੈਲ 23, 2024
ਮੰਗਲਵਾਰ, ਅਪ੍ਰੈਲ 23, 2024

HomeFact Checkਕੀ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੇ ਹਾਲ ਹੀ ਵਿੱਚ...

ਕੀ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੇ ਹਾਲ ਹੀ ਵਿੱਚ ਬਾਬਾ ਰਾਮਦੇਵ ਨਾਲ ਕੀਤੀ ਮੁਲਾਕਾਤ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਹੋਲੇ ਮਹੱਲੇ ਤੋ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਨੇ ਅਯੁੱਧਿਆ ਪਹੁੰਚ ਸੁਆਮੀ ਰਾਮਦੇਵ ਨਾਲ ਕਮਰਾ ਬੰਦ ਮੀਟਿੰਗ ਕੀਤੀ

Fact
ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੂੰ ਬਾਬਾ ਰਾਮਦੇਵ ਨਾਲ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋਲੇ ਮਹੱਲੇ ਤੋ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਨੇ ਅਯੁੱਧਿਆ ਪਹੁੰਚ ਸੁਆਮੀ ਰਾਮਦੇਵ ਨਾਲ ਕਮਰਾ ਬੰਦ ਮੀਟਿੰਗ ਕੀਤੀ।

ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੇ ਹਾਲ ਹੀ ਵਿੱਚ ਬਾਬਾ ਰਾਮਦੇਵ ਨਾਲ ਕੀਤੀ ਮੁਲਾਕਾਤ
Courtesy: Facebook/SantaDeWaris1984

ਫੇਸਬੁੱਕ ਯੂਜ਼ਰ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹੋਲੇ ਮਹੱਲੇ ਤੋ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਜੀ ਅਤੇ ਸਰਸੇ ਵਾਲੇ ਨੂੰ ਮਾਫ ਕਰਣ ਵਾਲਾ ਜੱਥੇਦਾਰ ਗੁਰਬਚਨ ਸਿੰਘ ਵੀ ਪਹੁੰਚੇ ਅਯੁੱਧਿਆ ਸੁਆਮੀ ਰਾਮਦੇਵ ਨਾਲ ਕੀਤੀ ਕਮਰਾ ਬੰਦ ਮੀਟਿੰਗ।’

ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੇ ਹਾਲ ਹੀ ਵਿੱਚ ਬਾਬਾ ਰਾਮਦੇਵ ਨਾਲ ਕੀਤੀ ਮੁਲਾਕਾਤ
Courtesy: Facebook/BabaniyaKahaniya

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਵੀਡੀਓ ਨੂੰ ਗੂਗਲ ਤੇ ਕੀ ਵਰਡ ‘ਹਰਨਾਮ ਸਿੰਘ ਧੁਮਾ ਬਾਬਾ ਰਾਮਦੇਵ’ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਵਾਇਰਲ ਹੋ ਰਹੀ ਵੀਡੀਓ ਡੇਲੀ ਮੋਸ਼ਨ ਤੇ 1 ਅਗਸਤ 2020 ਨੂੰ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਪਾਇਆ ਕਿ ਡੇਲੀ ਮੋਸ਼ਨ ਤੇ ਅਪਲੋਡ ਵੀਡੀਓ ਵਾਇਰਲ ਵੀਡੀਓ ਨਾਲ ਹੁਬੂਹੁ ਮੇਲ ਖਾਂਦੀ ਹੈ।

ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੇ ਹਾਲ ਹੀ ਵਿੱਚ ਬਾਬਾ ਰਾਮਦੇਵ ਨਾਲ ਕੀਤੀ ਮੁਲਾਕਾਤ
Courtesy: Daily Motion

ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਵੀਡੀਓ ਨੂੰ YouTube ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਲੰਬਾ ਵਰਜ਼ਨ ਮੀਡਿਆ ਅਦਾਰਾ ‘Punjabiyat TV’ ਦੁਆਰਾ ਮਈ 19, 2020 ਨੂੰ ਅਪਲੋਡ ਮਿਲੀ। ਹਾਲਾਂਕਿ, ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵੀਡੀਓ ਕਿਥੋਂ ਦਾ ਹੈ ਪਰ ਇਹ ਸਪਸ਼ਟ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ।

ਵਾਇਰਲ ਵੀਡੀਓ ਦੀ ਪੁਸ਼ਟੀ ਦੇ ਲਈ ਅਸੀਂ ਦਮਦਮੀ ਟਕਸਾਲ ਦੇ ਦਫਤਰ ਵਿੱਚ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵੀਡੀਓ ਕਿਥੋਂ ਦੀ ਹੈ ਪਰ ਪੁਰਾਣੀ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Our Sources

Video uploaded by Daily Motion on August 1, 2020
Video uploaded by Punjabiat TV on May 19, 2020

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular