Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਦੇ ਹੱਥ ਵਿੱਚ ਤਖ਼ਤੀ ਫੜੀ ਦੇਖੀ ਜਾ ਸਕਦੀ ਹੈ ਜਿਸ ਤੇ ਲਿਖਿਆ ਹੈ ‘ਅਸੀਂ ਅੰਦਰਖਾਤੇ ਬੀਜੇਪੀ ਨਾਲ ਹਾਂ।’
ਸੋਸ਼ਲ ਮੀਡੀਆ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ ‘Europe vich Punjabi’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਧੰਨਵਾਦ ਨੰਨੀ ਛਾਂ ਜੀ ਇਸ ਜਾਣਕਾਰੀ ਲਈ,, ਵੈਸੇ ਇਸ ਗੱਲ ਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ। ਅੱਜ ਵੀ ਤੁਹਾਡੇ ਟੱਬਰ ਦੀਆਂ ਕੋਈ ਕਾਲ ਰਿਕੋਡਿੰਗ ਕਢਵਾ ਲਵੇ ਤਾਂ 90% ਕਾਲਾਂ ਭਾਜਪਾ ਨੂੰ ਕੀਤੀਆਂ ਮਿਲਣਗੀਆਂ।”
ਅਸੀਂ ਪਾਇਆ ਕਿ ਕਈ ਹੋਰਨਾਂ ਫੇਸਬੁੱਕ ਯੂਜ਼ਰ ਅਤੇ ਫੇਸਬੁੱਕ ਪੇਜ ਦੁਆਰਾ ਵੀ ਇਸ ਤਸਵੀਰ ਨੂੰ ਹੂਬਹੂ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੰਸਦ ਦੇ ਮੌਨਸੂਨ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਤੱਕੀਆਂ ਚੁੱਕੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਮੰਤਰੀਆਂ ਨੂੰ ਰੋਕ ਕੇ ਇਸ ਮੁੱਦੇ ਦਾ ਹੱਲ ਕੱਢਣ ਦੇ ਲਈ ਆਖਿਆ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਦੇ ਹੱਥ ਵਿੱਚ ਤਖ਼ਤੀ ਫੜੀ ਦੇਖੀ ਜਾ ਸਕਦੀ ਹੈ ਜਿਸ ਤੇ ਲਿਖਿਆ ਹੈ ‘ਅਸੀਂ ਅੰਦਰਖਾਤੇ ਬੀਜੇਪੀ ਨਾਲ ਹਾਂ।’
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਹਰਸਿਮਰਤ ਕੌਰ ਬਾਦਲ ਦੀ ਅਸਲ ਤਸਵੀਰ ਪੀਟੀਸੀ ਨਿਊਜ਼ ਦੁਆਰਾ 20 ਜੁਲਾਈ 2022 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਮਿਲੀ।
ਪੀਟੀਸੀ ਦੁਆਰਾ ਆਰਟੀਕਲ ਵਿੱਚ ਪ੍ਰਕਾਸ਼ਿਤ ਤਸਵੀਰ ਵਿੱਚ ਹਰਸਿਮਰਤ ਕੌਰ ਬਾਦਲ ਦੇ ਹੱਥ ਵਿੱਚ ਬੰਦੀ ਸਿੰਘਾਂ ਦੀ ਤਸਵੀਰ ਦਿਖਾਈ ਦੇ ਰਹੀ ਹੈ।
ਇਸ ਨਾਲ ਹੀ ਸਰਚ ਦੇ ਦੌਰਾਨ ਸਾਨੂੰ ਉਸ ਤਸਵੀਰ ਹਰਸਿਮਰਤ ਕੌਰ ਬਾਦਲ ਦੇ ਦੁਆਰਾ ਆਪਣੇ ਅਧਿਕਾਰਕ ਟਵਿੱਟਰ ਅਕਾਉਂਟ ਤੇ ਵੀ ਅਪਲੋਡ ਮਿਲੀ। ਹਰਸਿਮਰਤ ਕੌਰ ਬਾਦਲ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਦਿੱਤਾ,’ਪਹਿਲਾਂ ਪਾਰਲੀਮੈਂਟ ਦੇ ਬਾਹਰ ਤੇ ਬਾਅਦ ‘ਚ ਅੰਦਰ ਵੀ, ਇੱਕ ਵਾਰ ਫ਼ੇਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਅੱਗੇ ਆਪਣੇ ਪੰਥ ਦੇ ਹੱਕ ਦੀ ਅਵਾਜ਼ ਬੁਲੰਦ ਕੀਤੀ। ਗੁਰੂ ਸਾਹਿਬ ਬਲ ਬਖ਼ਸ਼ਣ ਅਤੇ ਜਦੋਂ ਤੱਕ ਫ਼ਤਿਹ ਨਹੀਂ ਮਿਲਦੀ, ਇੱਕ ਨਿਮਾਣੀ ਸਿੱਖ ਵਜੋਂ ਆਪਣਾ ਫ਼ਰਜ਼ ਨਿਭਾਉਂਦੀ ਰਹਾਂਗੀ।’ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿੱਚ ਹਰਸਿਮਰਤ ਕੌਰ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲ ਪੋਸਟਰ ਫੜਿਆ ਹੋਇਆ ਹੈ।
Result: Altered Photo/Video
Our Sources
Media report published by PTC News on July 20, 2022
Tweet made by Member Parliament Harsimrat Kaur Badal on July 20, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.