ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸੰਸਦ ਵਿੱਚ ਗਧਾ ਅੰਦਰ ਵੜ ਗਿਆ। ਸੋਸ਼ਲ ਮੀਡਿਆ ਯੂਜ਼ਰ ਇਸ ਵੀਡੀਓ ਨੂੰ ਸੱਚ ਦੱਸਦਿਆਂ ਸ਼ੇਅਰ ਕਰ ਰਹੇ ਹਨ।

Fact Check/Verification
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤੀ ਪਰ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਇਹ ਵੀਡੀਓ ਯੂਟਿਊਬ ‘ਤੇ ਇੱਕ ਸ਼ਾਰਟਸ ਤੇ ਅਪਲੋਡ ਮਿਲਿਆ ਜਿਸ ‘ਤੇ “ਅਰਬੀਅਨ ਸਪੀਡ1” ਨਾਮ ਦੇ ਇੱਕ ਟਿੱਕਟੋਕ ਅਕਾਊਂਟ ਦਾ ਵਾਟਰ ਮਾਰਕ ਸੀ।

ਅਸੀਂ ਟੂਲਸ ਦੀ ਮਦਦ ਨਾਲ ਇਸ ਖਾਤੇ ਨੂੰ ਐਕਸੈਸ ਕੀਤਾ। ArabianSpeed1 ਨਾਮ ਦੇ TikTok ਖਾਤੇ ‘ਤੇ ਵੀਡੀਓ ਦੇ ਕੈਪਸ਼ਨ ਤੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ AI ਨਾਲ ਬਣਾਇਆ ਗਿਆ ਸੀ।

ਇਸ ਤੋਂ ਇਲਾਵਾ ਇਸ ਖਾਤੇ ਦੀ ਸਰਚ ਕਰਨ ‘ਤੇ ਸਾਨੂੰ ਕਈ ਵੀਡੀਓ ਮਿਲੀਆਂ ਜਿਨ੍ਹਾਂ ਵਿੱਚ ਵੱਖ-ਵੱਖ ਜਾਨਵਰਾਂ ਨੂੰ ਸੰਸਦ ਵਰਗੇ ਮਾਹੌਲ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ ਹੈ।

ਵਾਇਰਲ ਕਲਿੱਪ ਨੂੰ ਨੇੜਿਓਂ ਦੇਖਣ ‘ਤੇ ਸਾਨੂੰ ਕਈ ਖਾਮੀਆਂ ਦਿਖੀਆਂ ਜਿਵੇਂ ਕਿ ਕਈ ਲੋਕਾਂ ਦੇ ਚਿਹਰਿਆਂ ‘ਤੇ ਅਸਾਧਾਰਨ ਚਮਕ, ਦੋ ਲੋਕ ਉੱਥੇ ਬੈਠੇ ਦਿਖਾਈ ਦਿੰਦੇ ਹਨ ਜਿੱਥੇ ਕੁਰਸੀਆਂ ਨਹੀਂ ਹਨ ਅਤੇ ਗਧੇ ਦਾ ਸਿਰ ਇੱਕ ਫਰੇਮ ਵਿੱਚ ਇੱਕ ਮੇਜ਼ ਨਾਲ ਮਿਲਾਇਆ ਹੋਇਆ ਹੈ।
ਇਸ ਤੋਂ ਇਲਾਵਾ ਨੀਲੀ ਜੈਕੇਟ ਅਤੇ ਚਿੱਟੀ ਕਮੀਜ਼ ਪਹਿਨੇ ਇੱਕ ਆਦਮੀ ਸ਼ੁਰੂਆਤੀ ਫਰੇਮ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੰਦਾ, ਪਰ ਅਗਲੇ ਹੀ ਪਲ ਅਚਾਨਕ ਕਿਸੇ ਹੋਰ ਜਗ੍ਹਾ ‘ਤੇ ਦਿਖਾਈ ਦਿੰਦਾ ਹੈ। ਇਸ ਤੋਂ ਸ਼ੱਕ ਹੋਇਆ ਕਿ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਬਣਾਇਆ ਗਿਆ ਹੋ ਸਕਦਾ ਹੈ।

ਵੀਡੀਓ ਦੀ ਜਾਂਚ ਕਰਦੇ ਸਮੇਂ, ਅਸੀਂ ਇਸ ਨੂੰ AI ਟੂਲ Hive Moderation ‘ਤੇ ਚੈਕ ਕੀਤਾ। ਟੂਲ ਦੇ ਮੁਤਾਬਕ ਇਹ ਵੀਡੀਓ ਦੇ ਦ੍ਰਿਸ਼ 97.4 ਪ੍ਰਤੀਸ਼ਤ AI-ਜਨਰੇਟਡ ਹੈ।

ਸਾਈਟ ਇੰਜਣ ਨੇ ਵੀ ਵਾਇਰਲ ਵੀਡੀਓ ਦੇ ਦ੍ਰਿਸ਼ ਦਾ ਵਿਸ਼ਲੇਸ਼ਣ ਕੀਤਾ ਅਤੇ 87% ਸੰਭਾਵਨਾ ਪਾਈ ਕਿ ਇਹ ਏਆਈ ਜਨਰੇਟਡ ਹੈ।

IsItAI ਨੇ ਵੀਡੀਓ ਦੇ ਦ੍ਰਿਸ਼ ਨੂੰ 88% ਸਪਸ਼ਟ ਤੌਰ ‘ਤੇ AI-ਜਨਰੇਟਡ ਕੀਤਾ ਦੱਸਿਆ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਏਆਈ ਜਨਰੇਟਡ ਹੈ।
Sources
Video published by YouTube Magar dada gameing on 5 Dec 2025
TikTok post by @arabianspeed1
Self Analysis
Hive Moderation tool
Was it AI tool
Is it AI tool
Sight engine tool