Fact Check
Weekly Wrap: ਸ਼ਹੀਦ ਭਗਤ ਸਿੰਘ ਦੀ ਤਸਵੀਰ ਤੋਂ ਲੈ ਕੇ ਅਕਾਲੀ ਲੀਡਰ ਦੀ ਐਡੀਟਡ ਵੀਡੀਓ ਤਕ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਹਨਾਂ ਦਿਨੀ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੀ ਫਰਜ਼ੀ ਤਸਵੀਰ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਰਹੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ ਇਹ ਤਸਵੀਰ
ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਨਜ਼ਰ ਆ ਰਿਹਾ ਸਿੱਖ ਨੌਜਵਾਨ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਹੈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ।

ਕੀ ਇਹ ਤਸਵੀਰ ਮਹਾਤਮਾ ਗਾਂਧੀ ਦੀ ਹੈ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਮਹਾਤਮਾ ਗਾਂਧੀ ਅਤੇ ਉਹਨਾਂ ਦਾ ਹੱਤਿਆਰਾ ਨੱਥੂ ਰਾਮ ਗੌਡਸੇ ਹੈ।ਵਾਇਰਲ ਹੋ ਰਹੀ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਅੰਗ੍ਰੇਜ਼ੀ ਫਿਲਮ ‘Nine Hours to Rama’ ਦੇ ਇੱਕ ਸੀਨ ਨੂੰ ਮਹਾਤਮਾ ਗਾਂਧੀ ਦੀ ਅਸਲੀ ਤਸਵੀਰ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦੀ ਐਡੀਟਡ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਲੀਡਰ ਦਵਿੰਦਰ ਸਿੰਘ ਬਿਹਲਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ,’ਕਦੀ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ’।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ। ਅਸਲ ਵਿੱਚ ਵਾਇਰਲ ਵੀਡੀਓ ਇੱਕ ਸਪਸ਼ਟੀਕਰਨ ਵੀਡੀਓ ਦਾ ਹਿੱਸਾ ਹੈ।

ਬਿਹਾਰ ਵਿੱਚ ਸ਼ਰਾਬ ਤਸਕਰੀ ਦੇ ਨਾਮ ਤੇ ਨੌਜਵਾਨਾਂ ਦੀ ਸਾਲਾਂ ਪੁਰਾਣੀ ਤਸਵੀਰ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜ ਵਿਅਕਤੀਆਂ ਨੇ ਆਪਣੇ ਸ਼ਰੀਰ ‘ਤੇ ਕੁਝ ਬੋਤਲਾਂ ਲਟਕਾਈਆਂ ਹੋਇਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬਿਹਾਰ ਦੀ ਹੈ। ਕੁਝ ਸੋਸ਼ਲ ਮੀਡਿਆ ਯੂਜ਼ਰ ਇਸ ਨੂੰ ਬਿਹਾਰ ਵਿੱਚ ਲਾਗੂ ਸ਼ਰਾਬਬੰਦੀ ਨਾਲ ਜੋੜਕੇ ਸ਼ੇਅਰ ਕਰ ਰਹੇ ਹਨ।ਵਾਇਰਲ ਹੋ ਰਹੀ ਪੋਸਟ ਫਰਜੀ ਹੈ। ਵਾਇਰਲ ਹੋ ਰਹੀ ਤਸਵੀਰ 2014 ਤੋਂ ਹੀ ਇੰਟਰਨੈਟ ‘ਤੇ ਮੌਜੂਦ ਹੈ।

ਨਹੀਂ ਬਦਲਿਆ ਗਿਆ ਸੁਪਰੀਮ ਕੋਰਟ ਦਾ ਆਦਰਸ਼ ਵਾਕ ਸੱਤਿਅਮੇਵ ਜਯਤੇ
ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਆਪਣਾ ਆਦਰਸ਼ ਵਾਕ ਬਦਲਕੇ ਸੱਤਿਅਮੇਵ ਜਯਤੇ ਦੀ ਥਾਂ ਤੇ ਧਤੋ ਧਰਮਸਤੋਂ ਜੈ:। ਕਰ ਦਿੱਤਾ ਹੈ।ਸੁਪਰੀਮ ਕੋਰਟ ਨੂੰ ਲੈ ਕੇ ਵਾਇਰਲ ਹੋ ਰਹੀ ਖਬਰ ਫਰਜੀ ਹੈ। ਸੁਪਰੀਮ ਕੋਰਟ ਦਾ ਆਦਰਸ਼ ਵਾਕ ਨਹੀਂ ਬਦਲਿਆ ਗਿਆ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044