Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਤਸਵੀਰਾਂ ਆਰਮੀ ਅਫਸਰ ਪਿਤਾ ਅਤੇ ਉਨ੍ਹਾਂ ਦੀਆਂ ਦੋ ਆਰਮੀ ਅਫਸਰ ਧੀਆਂ ਦੀ ਸ਼ਹਾਦਤ ਦੀਆਂ ਹਨ
ਵਾਇਰਲ ਹੋ ਰਹੀ ਦੋਵੇਂ ਤਸਵੀਰਾਂ ਅਸਬੰਧਤ ਹਨ
ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਦਾ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਇੱਕ ਆਰਮੀ ਅਧਿਕਾਰੀ ਪਿਤਾ ਅਤੇ ਉਸ ਦੀਆਂ ਦੋ ਆਰਮੀ ਅਧਿਕਾਰੀ ਧੀਆਂ ਦੀ ਸ਼ਹਾਦਤ ਦੀਆਂ ਹਨ।
ਵਾਇਰਲ ਕੋਲਾਜ ਵਿੱਚ ਦੋ ਤਸਵੀਰਾਂ ਹਨ। ਉੱਪਰਲੀ ਤਸਵੀਰ ਵਿੱਚ ਦੋ ਮਹਿਲਾ ਫੌਜੀ ਅਧਿਕਾਰੀ ਇੱਕ ਪੁਰਸ਼ ਅਧਿਕਾਰੀ ਨੂੰ ਬੈਜ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਹੇਠਲੀ ਤਸਵੀਰ ਵਿੱਚ ਕਈ ਵਰਦੀਧਾਰੀ ਆਪਣੇ ਮੋਢਿਆਂ ‘ਤੇ ਤਿਰੰਗੇ ਵਿੱਚ ਲਿਪਟੇ ਤਿੰਨ ਕਫ਼ਨ ਚੁੱਕੀ ਦਿਖਾਈ ਦੇ ਰਹੇ ਹਨ।
ਫੇਸਬੁੱਕ ਪੇਜ “ਝੱੜਤ ਪੰਜਾਬ ਦੀ” ਨੇ ਵਾਇਰਲ ਕੋਲਾਜ਼ ਨੂੰ ਸ਼ੇਅਰ ਕਰਦਿਆਂ ਲਿਖਿਆ,”ਆਪਣੇ ਦੇਸ਼ ਲਈ ਇਸ ਤੋਂ ਵੱਡੀ ਕੁਰਬਾਨੀ ਦੇਣ ਵਾਲਾ ਪਰਿਵਾਰ ਦੁਨੀਆ ਤੇ ਕੋਈ ਨਹੀ ਹੋ ਸਕਦਾ। ਵਾਹਿਗੁਰੂ ਜਰੂਰ ਲਿਖੋ।”

ਅਸੀਂ ਵਾਇਰਲ ਹੋ ਰਹੇ ਕੋਲਾਜ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਉੱਪਰ ਦਿੱਤੀ ਤਸਵੀਰ ਦੀ ਜਾਂਚ ਕੀਤੀ।

ਰਿਵਰਸ ਇਮੇਜ ਸਰਚ ਰਾਹੀਂ ਸਾਨੂੰ ਇਹ ਤਸਵੀਰ 4 ਨਵੰਬਰ, 2024 ਨੂੰ ਇੰਡੀਅਨ ਐਕਸਪ੍ਰੈਸ ਵੈਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਵਿੱਚ ਮਿਲੀ ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲੈਫਟੀਨੈਂਟ ਜਨਰਲ ਡੀ.ਪੀ. ਸਿੰਘ ਨੂੰ ਤਿੰਨ- ਸਟਾਰ ਰੈਂਕ ‘ਤੇ ਤਰੱਕੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਪੁਣੇ ਵਿੱਚ ਮਿਲਟਰੀ ਇੰਟੈਲੀਜੈਂਸ ਟ੍ਰੇਨਿੰਗ ਸਕੂਲ ਅਤੇ ਡਿਪੂ ਦੀ ਕਮਾਂਡ ਦਿੱਤੀ ਗਈ ਸੀ। ਇਸ ਨਿਯੁਕਤੀ ਦੌਰਾਨ, ਲੈਫਟੀਨੈਂਟ ਜਨਰਲ ਡੀ.ਪੀ. ਸਿੰਘ ਦੀਆਂ ਦੋ ਧੀਆਂ ਜੋ ਭਾਰਤੀ ਫੌਜ ਵਿੱਚ ਵੀ ਸੇਵਾ ਨਿਭਾ ਰਹੀਆਂ ਹਨ ਉਹਨਾਂ ਨੇ ਆਪਣੇ ਪਿਤਾ ਦੀ ਵਰਦੀ ‘ਤੇ ਨਿਸ਼ਾਨ ਲਗਾਇਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਇਹ ਤਸਵੀਰ 3 ਨਵੰਬਰ, 2024 ਨੂੰ ਆਰਮੀ ਟ੍ਰੇਨਿੰਗ ਕਮਾਂਡ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਅਪਲੋਡ ਕੀਤੀ ਗਈ ਮਿਲੀ। ਇਸ ਤਸਵੀਰ ਦੇ ਨਾਲ ਉੱਪਰ ਦਿੱਤੀ ਗਈ ਜਾਣਕਾਰੀ ਵੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਅਸੀਂ ਦੂਜੀ ਤਸਵੀਰ ਦੀ ਜਾਂਚ ਕੀਤੀ।

ਜਦੋਂ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਤਸਵੀਰ ਲਾਇਬ੍ਰੇਰੀ ਗੈਟੀ ਇਮੇਜਸ ਦੀ ਵੈਬਸਾਈਟ ‘ਤੇ ਵਾਇਰਲ ਤਸਵੀਰ ਨਾਲ ਮਿਲਦੀ-ਜੁਲਦੀ ਤਸਵੀਰ ਮਿਲੀ ਜੋ 13 ਜੂਨ, 2018 ਨੂੰ ਅਪਲੋਡ ਕੀਤੀ ਗਈ ਸੀ।

ਤਸਵੀਰ ਦੇ ਨਾਲ ਕੈਪਸ਼ਨ ਵਿੱਚ ਦੱਸਿਆ ਗਿਆ ਕਿ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ ਚਾਰ ਬੀਐਸਐਫ ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ 13 ਜੂਨ, 2018 ਨੂੰ ਜੰਮੂ ਦੇ ਪਲੌਰਾ ਬੀਐਸਐਫ ਹੈੱਡਕੁਆਰਟਰ ਵਿਖੇ ਇੱਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ ਸੀ ਅਤੇ ਹੋਰ ਬੀਐਸਐਫ ਜਵਾਨ ਸ਼ਹੀਦਾਂ ਦੇ ਤਾਬੂਤ ਚੁੱਕਦੇ ਹੋਏ ਦੇਖੇ ਗਏ ਸਨ।
ਇਸ ਤੋਂ ਇਲਾਵਾ ਸਾਨੂੰ ਗੈਟੀ ਵੈਬਸਾਈਟ ‘ਤੇ ਇਸੇ ਘਟਨਾ ਦੀ ਇੱਕ ਹੋਰ ਤਸਵੀਰ ਮਿਲੀ ਜੋ ਕਿ ਨਿਊਜ਼ ਏਜੰਸੀ ਏਐਫਪੀ ਦੁਆਰਾ ਲਈ ਗਈ ਹੈ। ਇਸ ਤਸਵੀਰ ਵਿੱਚਲਾ ਦ੍ਰਿਸ਼ ਵਾਇਰਲ ਤਸਵੀਰ ਨਾਲ ਮਿਲਦਾ-ਜੁਲਦਾ ਸੀ।

ਇਸ ਤੋਂ ਇਲਾਵਾ ਸਾਨੂੰ ਵਾਇਰਲ ਤਸਵੀਰ ਵਿੱਚ ਇੱਕ ਤਾਬੂਤ ਉੱਤੇ ਹੰਸ ਰਾਜ ਗੁਰਜਰ ਅਤੇ ਬੀਐਸਐਫ ਸ਼ਬਦ ਲਿਖੇ ਹੋਏ ਮਿਲੇ। ਸਾਨੂੰ 13 ਜੂਨ, 2018 ਦੀ ਘਟਨਾ ਨਾਲ ਸਬੰਧਤ ਇੱਕ ਖ਼ਬਰ ਰਿਪੋਰਟ ਵਿੱਚ ਇਹ ਨਾਮ ਮਿਲਿਆ।

13 ਜੂਨ, 2018 ਨੂੰ ਹਿੰਦੁਸਤਾਨ ਟਾਈਮਜ਼ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 12 ਜੂਨ, 2018 ਦੀ ਰਾਤ ਨੂੰ ਪਾਕਿਸਤਾਨੀ ਰੇਂਜਰਾਂ ਨੇ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸਬ-ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਗੋਲੀਬਾਰੀ ਕੀਤੀ, ਜਿਸ ਵਿੱਚ ਬੀਐਸਐਫ ਦੇ ਚਾਰ ਜਵਾਨ ਮਾਰੇ ਗਏ। ਸ਼ਹੀਦਾਂ ਵਿੱਚ ਸਹਾਇਕ ਕਮਾਂਡੈਂਟ ਜਤਿੰਦਰ ਸਿੰਘ, ਸਬ-ਇੰਸਪੈਕਟਰ ਰਜਨੀਸ਼ ਕੁਮਾਰ, ਅਸਿਸਟੈਂਟ ਸਬ-ਇੰਸਪੈਕਟਰ ਰਾਮਨਿਵਾਸ ਅਤੇ ਕਾਂਸਟੇਬਲ ਹੰਸਰਾਜ ਗੁਰਜਰ ਸ਼ਾਮਲ ਸਨ।
ਸਾਡੀ ਜਾਂਚ ਵਿੱਚ ਸਾਨੂੰ ਲੈਫਟੀਨੈਂਟ ਜਨਰਲ ਡੀ.ਪੀ. ਸਿੰਘ ਜਾਂ ਉਨ੍ਹਾਂ ਦੀਆਂ ਦੋ ਧੀਆਂ ਬਾਰੇ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ, ਜਿਵੇਂ ਕਿ ਵਾਇਰਲ ਦਾਅਵੇ ਵਿੱਚ ਦੱਸਿਆ ਗਿਆ ਹੈ। ਅਸੀਂ ਭਾਰਤੀ ਫੌਜ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਜਵਾਬ ਮਿਲਣ ‘ਤੇ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਆਰਮੀ ਅਫਸਰ ਪਿਤਾ ਅਤੇ ਉਨ੍ਹਾਂ ਦੀਆਂ ਦੋ ਆਰਮੀ ਅਫਸਰ ਧੀਆਂ ਦੀ ਸ਼ਹਾਦਤ ਦੇ ਦਾਅਵੇ ਨਾਲ ਵਾਇਰਲ ਕੋਲਾਜ਼ ਵਿੱਚ ਮੌਜੂਦ ਤਸਵੀਰਾਂ ਸਬੰਧਤ ਨਹੀਂ ਹਨ।
Our Sources
Article Published by indian express on 4th Nov 2024
Photos Posted by artrac_ia instagram account on 3rd Nov 2024
Images available on getty image
Article Published by hindustan times on 13th June 2018