ਕਈ ਸੋਸ਼ਲ ਮੀਡੀਆ ਯੂਜ਼ਰ ਇਹ ਦਾਅਵਾ ਕਰ ਰਹੇ ਹਨ ਕਿ ਹਿਮਾ ਦਾਸ ਨੇ ਮਿਲਖਾ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਰਿਕਾਰਡ ਤੋੜਨ ਦੇ ਬਾਵਜੂਦ ਦੇਸ਼ ਦੇ ਮੀਡੀਆ ਨੇ ਇਹ ਖ਼ਬਰ ਨਹੀਂ ਦਿਖਾਈ ਕਿਉਂਕਿ ਹੀਮਾ ਦਾਸ ਸੁਵਰਨ ਨਹੀਂ ਹਨ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈੱਕ ਕੀਤਾ ਜਾ ਚੁੱਕਾ ਹੈ।

ਹਿਮਾ ਦਾਸ ਨੇ ਸਾਲ 2018 ਵਿੱਚ ਵਿਸ਼ਵ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੀ ਚਾਰ ਸੌ ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਇਸ ਦੇ ਨਾਲ ਹੀ ਏਸ਼ਿਆਈ ਖੇਡਾਂ ਵਿੱਚ ਦੋ ਗੋਲਡ ਅਤੇ ਇਕ ਸਿਲਵਰ ਮੈਡਲ ਵੀ ਜਿੱਤ ਚੁੱਕੇ ਹਨ ਹਾਲ ਹੀ ਵਿਚ ਹੋਈਆਂ ਕਾਮਨਵੈਲਥ ਗੇਮਾਂ ਵਿਚ 0.02 ਸੈਕਿੰਡ ਦੇ ਮਾਮੂਲੀ ਅੰਤਰ ਤੋਂ ਮੈਡਲ ਪਦਕ ਲੈਣ ਤੋਂ ਵਾਂਝੀ ਰਹਿ ਗਈ ਹਿਮਾ ਦਾਸ ਨੇ ਭਵਿੱਖ ਵਿਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਦੀ ਗੱਲ ਕਹਿੰਦੇ ਹੋਏ ਬਾਕੀ ਜੇਤੂਆਂ ਨੂੰ ਵਧਾਈ ਦਿੱਤੀ।
ਹਿਮਾ ਦਾਸ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਫੇਕ ਨਿਊਜ਼ ਵਾਇਰਲ ਹੋ ਚੁੱਕੀਆਂ ਹਨ ਹਾਲ ਹੀ ਵਿੱਚ ਇੱਕ ਵੀਡੀਓ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਗਿਆ ਸੀ ਕਿ ਹਿਮਾ ਦਾਸ ਨੇ ਕਾਮਨਵੈਲਥ ਗੇਮਾਂ ਵਿਚ ਗੋਲਡ ਮੈਡਲ ਜਿੱਤ ਲਿਆ ਹੈ। Newschecker ਦੀ ਪੜਤਾਲ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਸੀ।
ਇਸ ਕੜੀ ਵਿੱਚ ਸੋਸ਼ਲ ਮੀਡੀਆ ਤੇ ਹੁਣ ਇਹ ਦਾਅਵਾ ਵਾਇਰਲ ਹੋ ਰਿਹਾ ਹੈ ਕਿ ਹਿਮਾ ਦਾਸ ਨੇ ਮਿਲਖਾ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪਡ਼ਤਾਲ ਦਿੱਲੀ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਫਲਾਇੰਗ ਸਿੱਖ ਦੇ ਨਾਮ ਤੋਂ ਮਸ਼ਹੂਰ ਮਰਹੂਮ ਅਥਲੀਟ ਮਿਲਖਾ ਸਿੰਘ ਅਤੇ ਹਿਮਾ ਦਾਸ ਦਾ ਸਭ ਤੋਂ ਉੱਤਮ ਪ੍ਰਦਰਸ਼ਨ ਕੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
worldathletics.org ਨਾਮਕ ਵੈੱਬਸਾਈਟ ਤੇ ਮੌਜੂਦ ਜਾਣਕਾਰੀ ਦੇ ਮੁਤਾਬਕ 200 ਮੀਟਰ ਦੌਡ਼ ਵਿੱਚ ਮਿਲਖਾ ਸਿੰਘ ਦਾ ਵਿਅਕਤੀਗਤ ਰਿਕਾਰਡ 20.7 ਸੈਕਿੰਡ ਹੈ ਜਦ ਕਿ ਹਿਮਾ ਦਾਸ ਦਾ ਵਿਅਕਤੀਗਤ ਰਿਕਾਰਡ 22.88 ਸੈਕਿੰਡ ਹੈ। ਜੇਕਰ 400 ਮੀਟਰ ਦੀ ਦੌੜ ਦੀ ਗੱਲ ਕਰੀਏ ਤਾਂ ਇਸ ਵਿੱਚ ਮਿਲਖਾ ਸਿੰਘ ਦਾ ਰਿਕਾਰਡ 45.6 ਸੈਕਿੰਡ ਹੈ ਜਦਕਿ ਹਿਮਾ ਦਾਸ ਦਾ ਰਿਕਾਰਡ 50.79 ਸੈਕਿੰਡ ਹੈ।


ਇਸ ਤੋਂ ਇਲਾਵਾ olympics.com ਵੈਬਸਾਈਟ ਤੇ ਮੌਜੂਦ ਅੰਕੜਿਆਂ ਦੇ ਮੁਤਾਬਕ ਵੀ ਮਿਲਖਾ ਸਿੰਘ ਅਤੇ ਹਿਮਾ ਦਾਸ ਦੇ ਸਭ ਤੋਂ ਉੱਤਮ ਪ੍ਰਦਰਸ਼ਨ ਨੂੰ ਲੈ ਕੇ ਦਿੱਤੀ ਗਈ ਜਾਣਕਾਰੀ ਦੇ ਨਾਲ ਮਿਲਦੀ ਜੁਲਦੀ ਜਾਣਕਾਰੀ ਪ੍ਰਾਪਤ ਹੋਈ।

ਇਸ ਦੇ ਨਾਲ ਸੋਸ਼ਲ ਮੀਡਿਆ ਤੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਸਾਲ 2018 ਵਿਚ ਫਿਨਲੈਂਡ ਵਿਖੇ ਹਿਮਾ ਦਾਸ ਦੁਆਰਾ ਵਰਲਡ ਅੰਡਰ 20 ਚੈਂਪੀਅਨਸ਼ਿਪ ਵਿਚ ਗੋਲਡ ਜਿੱਤਣ ਦੀ ਹੈ।
Conclusion
ਸਾਡੀ ਜਾਨ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਹਿਮਾ ਦਾਸ ਦੁਆਰਾ ਮਿਲਖਾ ਸਿੰਘ ਦਾ ਰਿਕਾਰਡ ਤੋੜਨ ਦੇ ਨਾਮ ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਮਾਮੂਲੀ ਜਿਹੇ ਅੰਤਰਾਲ ਤੋਂ 2022 ਦੀਆਂ ਕਾਮਨਵੈਲਥ ਖੇਡਾਂ ਵਿਚ ਪਦਕ ਪਾਉਣ ਤੋਂ ਵਾਂਝਾ ਰਹਿਣ ਵਾਲੀ ਹਿਮਾ ਦਾਸ ਨੇ ਫਲਾਇੰਗ ਸਿੱਖ ਦੇ ਨਾਮ ਤੋਂ ਮਸ਼ਹੂਰ ਮਰਹੂਮ ਅਥਲੀਟ ਮਿਲਖਾ ਸਿੰਘ ਦਾ ਰਿਕਾਰਡ ਨਹੀਂ ਤੋੜਿਆ ਹੈ।
Result: False
Our Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ