ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeFact CheckViralਕੀ Hima Das ਨੇ ਕਾਮਨਵੈਲਥ ਗੇਮਾਂ ਵਿੱਚ ਜਿੱਤਿਆ ਗੋਲਡ ਮੈਡਲ?

ਕੀ Hima Das ਨੇ ਕਾਮਨਵੈਲਥ ਗੇਮਾਂ ਵਿੱਚ ਜਿੱਤਿਆ ਗੋਲਡ ਮੈਡਲ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਦੌੜਾਕ ਹਿਮਾ ਦਾਸ (Hima Das) ਨੇ ਬਰਮਿੰਘਮ ਵਿਖੇ ਚੱਲ ਰਹੀਆਂ ਕਾਮਨਵੈਲਥ ਗੇਮਾਂ ਵਿਚ ਗੋਲਡ ਮੈਡਲ ਜਿੱਤਿਆ ਹੈ।

ਫੇਸਬੁੱਕ ਪੇਜ ਗੁਰਿੰਦਰ ਸਿੰਘ ਜੀਡੀ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਕ ਦਲਿਤ ਘਰ ਵਿੱਚੋਂ ਉੱਠੀ ਗ਼ਰੀਬ ਕੁੜੀ ਭਾਰਤ ਦੀ ਬੇਟੀ ਹਿਮਾ ਦਾਸ ਨੇ ਰਚਿਆ ਇਤਿਹਾਸ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ।’ ਇਸ ਵੀਡੀਓ ਨੂੰ ਹੁਣ ਤਕ ਦੋ ਲੱਖ ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਦੇਖ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਕਾਮਨਵੈਲਥ ਗੇਮਾਂ ਦਾ ਦੱਸਦਿਆਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਫੇਸਬੁੱਕ ਪੇਜ ਖੁਰਾਲਗਡ਼੍ਹ ਦਰਸ਼ਨ ਨੇ ਵੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹਿਮਾ ਦਾਸ ਨੇ ਭਾਰਤ ਲਈ ਸੋਨੇ ਦੇ ਮੈਡਲ ਜਿੱਤ ਕੇ ਦੂਜੀ ਵਾਰ ਇਤਿਹਾਸ ਰਚਿਆ।’

ਪੰਜਾਬੀ ਮੀਡੀਆ ਅਦਾਰਾ On Air ਨੇ ਵੀ ਵਾਇਰਲ ਵੀਡੀਓ ਨੂੰ ਕਾਮਨਵੈਲਥ ਗੇਮਾਂ ਵਿਚ ਹਿਮਾ ਦਾਸ ਦੇ ਗੋਲਡ ਜਿੱਤਣ ਦਾ ਦੱਸਦਿਆਂ ਸ਼ੇਅਰ ਕੀਤਾ। ਹਾਲਾਂਕਿ ਵਾਅਦੇ ਵਿੱਚ ਉਨ੍ਹਾਂ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਸੀ।

Hima Das ਨੇ ਕਾਮਨਵੈਲਥ ਗੇਮਾਂ ਵਿੱਚ ਜਿੱਤਿਆ ਗੋਲਡ ਮੈਡਲ

Crowd tangle ਦੀ ਡਾਟਾ ਦੇ ਮੁਤਾਬਕ ਵੀ ਸੋਸ਼ਲ ਮੀਡੀਆ ਤੇ ਇਸ ਵੀਡੀਓ ਦੇ ਬਾਰੇ ਵਿੱਚ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀਆਂ ਪੋਸਟ ਤੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਵਾਇਰਲ ਵੀਡਿਓ ਨੂੰ ਪੁਰਾਣਾ ਦੱਸਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਇਆ ਅਸੀਂ ਸੋਸ਼ਲ ਮੀਡੀਆ ਤੇ Hima Das ਦੀ ਦੌੜ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਦੇ ਵਿਚ ਸਾਨੂੰ ਬੋਰਡ ਤੇ ‘IAAF World Under 20 Champions Tampere 2018’ ਲਿਖਿਆ ਦਿਸਿਆ।

ਇਸ ਤੋਂ ਬਾਅਦ ਤੁਸੀਂ ਗੂਗਲ ਤੇ ਕੁਝ ਕੀਬੋਰਡ ਦੇ ਜ਼ਰੀਏ ਸਰਚ ਕੀਤਾ ਇਸ ਦੌਰਾਨ ਸਾਨੂੰ ਹਿੰਦੁਸਤਾਨ ਟਾਈਮਜ਼ ਦੁਆਰਾ 13 ਜੁਲਾਈ 2018 ਨੂੰ ਪ੍ਰਕਾਸ਼ਿਤ ਆਰਟੀਕਲ ਮਿਲਿਆ ਜਿਸ ਦੇ ਸਿਰਲੇਖ ਤੇ ਮੁਤਾਬਕ ਹਿਮਾ ਦਾਸ ਨੇ IAAF World Under 20 Champions ਵਿੱਚ ਇਤਿਹਾਸ ਸਿਰਜਿਆ।

ਰਿਪੋਰਟ ਦੇ ਮੁਤਾਬਕ ਹਿਮਾ ਦਾਸ ਨੇ ਮਹਿਲਾ 400 ਮੀਟਰ ਮੁਕਾਬਲੇ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਬਣਾਇਆ। ਰਿਪੋਰਟ ਦੇ ਵਿੱਚ ਸਾਨੂੰ ਵਰਲਡ ਅਥਲੈਟਿਕਸ ਦੁਆਰਾ ਕੀਤਾ ਗਿਆ ਟਵੀਟ ਵੀ ਮਿਲਿਆ।

ਵਰਲਡ ਅਥਲੈਟਿਕਸ ਦੁਆਰਾ 13 ਜੁਲਾਈ 2018 ਨੂੰ ਸ਼ੇਅਰ ਕੀਤੇ ਗਏ ਟਵੀਟ ਦੇ ਵਿਚ ਸਾਨੂੰ ਹਿਮਾ ਦਾਸ ਦੀ ਵਾਇਰਲ ਵੀਡੀਓ ਵੀ ਮਿਲੀ।

ਦੌੜ ਦੀ ਪੂਰੀ ਵੀਡੀਓ ਸਾਨੂੰ ਵਰਲਡ ਐਥਲੈਟਿਕਸ ਦੇ ਅਧਿਕਾਰਿਕ ਯੂਟਿਊਬ ਹੈਂਡਲ ਦੁਆਰਾ 12 ਅਗਸਤ 2021 ਨੂੰ ਅਪਲੋਡ ਮਿਲੀ। ਵਰਲਡ ਅਥਲੈਟਿਕ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਤੇ ਵਾਇਰਲ ਵੀਡੀਓ ਵਿੱਚ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ।

ਗੌਰਤਲਬ ਹੈ ਕਿ ਕਾਮਨਵੈਲਥ ਗੇਮਾਂ ਦੇ ਪ੍ਰੋਗਰਾਮ ਦੇ ਮੁਤਾਬਕ ਹਿਨਾ ਦਾਸ 6 ਅਗਸਤ ਨੂੰ ਦੌੜ ਵਿੱਚ ਹਿੱਸਾ ਲੈਣਗੇ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕੁੰਨ ਹੈ। ਵਾਇਰਲ ਹੋ ਰਹੀ ਵੀਡੀਓ ਸਾਲ 2018 ਵਿਚ ਫਿਨਲੈਂਡ ਵਿਖੇ ਹਿਮਾ ਦਾਸ ਦੁਆਰਾ ਵਰਲਡ ਅੰਡਰ 20 ਚੈਂਪੀਅਨਸ਼ਿਪ ਵਿਚ ਗੋਲਡ ਜਿੱਤਣ ਦੀ ਹੈ। ਵੀਡੀਓ ਦਾ ਬਰਮਿੰਘਮ ਵਿਖੇ ਚੱਲ ਰਹੀਆਂ ਕਾਮਨਵੈਲਥ ਗੇਮਾਂ ਨਾਲ ਕੋਈ ਸਬੰਧ ਨਹੀਂ ਹੈ। ਕਾਮਨਵੈਲਥ ਗੇਮਾਂ ਵਿਚ ਹਿਮਾ ਦਾਸ 6 ਅਗਸਤ ਨੂੰ ਸ਼ਾਮਲ ਹੋਣਗੇ।

Result: False

Our Sources

YouTube video uploaded by World Athletics on August 12, 2021
Media report published by Hindustan Times on July 13, 2018
Tweet made by World Athletics on July 13, 2018


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular