Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਤੇਜਸ ਲੜਾਕੂ ਜਹਾਜ਼ ਦੀ ਆਲੋਚਨਾ ਕੀਤੀ।

ਵੀਡੀਓ ਵਿੱਚ ਭਾਰਤੀ ਹਵਾਈ ਸੈਨਾ ਦੇ ਮੁਖੀ ਕਹਿੰਦੇ ਹਨ,“ਮੈਂ ਭਾਰਤ ਸਰਕਾਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਇਸਨੂੰ ਨਾ ਉਡਾਇਆ ਜਾਵੇ ਅਤੇ ਇਸਨੂੰ ਹਵਾਈ ਸੈਨਾ ਵਿੱਚ ਸ਼ਾਮਲ ਨਾ ਕੀਤਾ ਜਾਵੇ ਪਰ ਉਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੋ ਅਤੇ ਦੇਖੋ ਇਹ ਅੱਜ ਹੋਇਆ। ਇਹ ਜਹਾਜ਼ ਨਹੀਂ ਹੈ। ਇਹ ਸਮੋਸਾ ਹੈ ਅਤੇ ਸਮੋਸੇ ਉੱਡਣ ਲਈ ਨਹੀਂ ਹਨ”
ਗੌਰਤਲਬ ਹੈ ਕਿ ਸ਼ੁੱਕਰਵਾਰ 21 ਨਵੰਬਰ, 2025 ਨੂੰ ਦੁਬਈ ਏਅਰ ਸ਼ੋਅ ਵਿੱਚ ਇੱਕ ਤੇਜਸ ਫਾਈਟਰ ਜੈਟ ਹਵਾਈ ਪ੍ਰਦਰਸ਼ਨ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਪਾਇਲਟ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਮੌਤ ਹੋ ਗਈ ਸੀ।
ਅਸੀਂ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤੀ ਪਰ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਜਾਂ ਭਾਰਤੀ ਹਵਾਈ ਸੈਨਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜਿਹਾ ਕੋਈ ਬਿਆਨ ਨਹੀਂ ਮਿਲਿਆ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਕੀਫ੍ਰੇਮ ਦੀ ਖੋਜ ਕੀਤੀ। ਸਾਨੂੰ 3 ਅਕਤੂਬਰ, 2025 ਨੂੰ ਨਿਊਜ਼ ਏਜੰਸੀ ANI ਭਾਰਤ ਦੇ ਯੂਟਿਊਬ ਚੈਨਲ ‘ਤੇ ਪ੍ਰਕਾਸ਼ਿਤ ਵੀਡੀਓ ਮਿਲੀ। ਲੱਭਿਆ। ਵਾਇਰਲ ਵੀਡੀਓ ਅਤੇ ਯੂਟਿਊਬ ਵੀਡੀਓ ਵਿੱਚ ਸੈਟਿੰਗ ਅਤੇ ਬੈਕਗਰਾਉਂਡ ਇੱਕੋ ਜਿਹੇ ਹਨ ਪਰ ਵਾਇਰਲ ਬਿਆਨ ਅਸਲ ਵੀਡੀਓ ਵਿੱਚ ਮੌਜੂਦ ਨਹੀਂ ਹੈ।
ਅਸੀਂ ਵੀਡੀਓ ਵਿੱਚ ਆਡੀਓ ਦੀ ਜਾਂਚ ਹਿਆ ਡੀਪਫੇਕ ਵੌਇਸ ਡਿਟੈਕਟਰ ਤੇ ਕੀਤੀ। ਹਿਆ ਡੀਪਫੇਕ ਵੌਇਸ ਡਿਟੈਕਟਰ ਨੇ ਵੀਡੀਓ ਵਿੱਚ ਆਡੀਓ ਦੇ ਡੀਪਫੇਕ ਹੋਣ ਦੀ ਸੰਭਾਵਨਾ ਜਤਾਈ। Resemble.ai ਨੇ ਵੀ ਆਡੀਓ ਦੇ ਨਕਲੀ ਹੋਣ ਦੀ ਪੁਸ਼ਟੀ ਕੀਤੀ।


PIB ਫੈਕਟ ਚੈਕ ਨੇ ਵੀ ਵੀਡੀਓ ਨੂੰ ਡਿਜਿਟਲੀ ਐਡੀਟਡ ਦੱਸਿਆ।

Sources
Resemble AI website
Hiya Deepfake Voice Detector
X post, PIB Fact Check, November 23, 2025
Youtube video, ANI Bharat, October 3, 2025
Shaminder Singh
November 7, 2025
Kushel Madhusoodan
August 8, 2025
Shaminder Singh
July 26, 2025