Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਸ ਲਿੰਕ ਨੂੰ ਕਲਿੱਕ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰੱਖੜੀ ਅਤੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਨਾਗਰਿਕਾਂ ਨੂੰ 5,000 ਰੁਪਏ ਦੇ ਰਹੀ ਹੈ।

ਨਿਊਜ਼ਚੈਕਰ ਨੇ ਵਾਇਰਲ ਪੋਸਟ ਨਾਲ ਦਿੱਤੇ ਲਿੰਕ ਨੂੰ ਕਲਿਕ ਕੀਤਾ, ਜਿਹੜਾ ਸਾਨੂੰ ਇੱਕ ਵੈਬਸਾਈਟ ‘ਤੇ ਲੈ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਚੋਣ ਚਿੰਨ੍ਹ ਅਤੇ ਇੱਕ ਵਰਚੁਅਲ ਸਕ੍ਰੈਚ ਕਾਰਡ ਦੀਆਂ ਤਸਵੀਰਾਂ ਸਨ।
ਵੈਬਸਾਈਟ ‘ਤੇ ਹਿੰਦੀ ਟੈਕਸਟ ਵਿੱਚ ਲਿਖਿਆ ਸੀ, “ਜਨ ਧਨ ਯੋਜਨਾ ਰਾਹੀਂ, ਹਰ ਕਿਸੇ ਨੂੰ ਆਪਣੇ ਖਾਤੇ ਵਿੱਚ 5000 ਰੁਪਏ ਮੁਫ਼ਤ ਮਿਲਣਗੇ। ਆਪਣੇ ਖਾਤੇ ਵਿੱਚ ਪੈਸੇ ਪਾਉਣ ਲਈ ਕਾਰਡ ਨੂੰ ਸਕ੍ਰੈਚ ਕਰੋ। ਹਰ ਭਾਰਤੀ ਨਾਗਰਿਕ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਆਪਣੇ ਖਾਤੇ ਵਿੱਚ 5000 ਰੁਪਏ ਤੱਕ ਦਾ ਤੋਹਫ਼ਾ ਮਿਲੇਗਾ। ਆਪਣੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਨ ਲਈ ਇੱਥੇ ਕਲਿੱਕ ਕਰੋ।” ਇਸ ਦੇ ਨਾਲ ਉਪਭੋਗਤਾ ਨੂੰ ਪੁੱਛਿਆ ਗਿਆ ਕਿ ਕੀ ਉਹ UPI ਐਪਸ PhonePe ਜਾਂ PayTM ਦੀ ਵਰਤੋਂ ਕਰਕੇ “ਭੁਗਤਾਨ ਪ੍ਰਾਪਤ” ਕਰਨਗੇ।
ਨਿਊਜ਼ਚੈਕਰ ਨੇ “ਪ੍ਰਧਾਨ ਮੰਤਰੀ ਮੋਦੀ ਸਰਕਾਰ ₹5,000 ਗਿਵ ਅਵੇਅ ਪ੍ਰਧਾਨ ਮੰਤਰੀ ਜਨ ਧਨ ਯੋਜਨਾ” ਕੀਵਰਡ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਕੋਈ ਵੀ ਭਰੋਸੇਯੋਗ ਖ਼ਬਰ, ਰਿਪੋਰਟ ਜਾਂ ਅਜਿਹੀ ਯੋਜਨਾ ਬਾਰੇ ਅਧਿਕਾਰਤ ਐਲਾਨ ਨਹੀਂ ਮਿਲਿਆ। ਵੈਬਸਾਈਟ ਦਾ URL ਇੱਕ ਅਧਿਕਾਰਤ ਸਰਕਾਰੀ ਪੋਰਟਲ ਵਾਂਗ ਨਹੀਂ ਲੱਗ ਰਿਹਾ ਸੀ ਜਿਸ ਨਾਲ ਸਾਡਾ ਸ਼ੱਕ ਹੋਰ ਵੀ ਵੱਧ ਗਿਆ। ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY ) ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਅਜਿਹਹੇ ਕਿਸੀ ਐਲਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਅਸੀਂ ਵਾਇਰਲ ਲਿੰਕ ਨੂੰ ਸਕੈਮ ਡਿਟੈਕਟਰ ਤੇ ਸਰਚ ਕੀਤਾ। ਇਸ ਟੂਲ ਨੇ ਇਸ ਵੈਬਸਾਈਟ “ਪ੍ਰਸ਼ਨਯੋਗ ਅਤੇ ਵਿਵਾਦਪੂਰਨ ਫਲੈਗ” ਕੀਤਾ। ਇਸ ਦੇ ਨਾਲ 38.4/100 ਦਾ ਘੱਟ ਟਰੱਸਟ ਸਕੋਰ ਦਿੱਤਾ।
ਨਿਊਜ਼ਚੈਕਰ ਪਹਿਲਾਂ ਹੀ ਇਸੇ ਤਰ੍ਹਾਂ ਦੇ ਕਈ ਵਾਇਰਲ “ਗਿਵਵੇਅ” ਦੀ ਜਾਂਚ ਕਰ ਚੁੱਕੀ ਹੈ ਜਿਵੇਂ ਕਿ ਇੱਕ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਆਰਸੀਬੀ 3 ਜੂਨ, 2025 ਨੂੰ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਤੋਂ ਬਾਅਦ ਲਿੰਕ ‘ਤੇ ਕਲਿੱਕ ਕਰਨ ਜਾਂ ਵਰਚੁਅਲ ਕਾਰਡ ਸਕ੍ਰੈਚ ਕਰਨ ‘ਤੇ ਪ੍ਰਸ਼ੰਸਕਾਂ ਨੂੰ 5,000 ਰੁਪਏ ਇਨਾਮ ਦੇ ਰਹੀ ਹੈ। ਅਸੀਂ ਪਾਇਆ ਕਿ ਨਕਲੀ ਗਿਵਵੇਅ, ਅਕਸਰ ਮੁਕਾਬਲਿਆਂ ਜਾਂ ਇਨਾਮੀ ਪ੍ਰਮੋਸ਼ਨ ਦੇ ਰੂਪ ਵਿੱਚ ਘੁਟਾਲੇਬਾਜ਼ ਤੁਹਾਡੇ ਨਿੱਜੀ ਡੇਟਾ, ਪੈਸੇ ਚੋਰੀ ਕਰਨ, ਜਾਂ ਤੁਹਾਡੇ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਵਰਤਦੇ ਬਹੁਤ ਸਾਰੇ ਜਾਲਾਂ ਵਿੱਚੋਂ ਇੱਕ ਹਨ। ਨਿਊਜ਼ਚੈਕਰ ਨੇ ਪਹਿਲਾਂ ਵੀ ਇੱਕ ਜਾਅਲੀ ਗਿਵ ਅਵੇਅ ਨੂੰ ਫੈਕਟ ਚੈਕ ਕੀਤਾ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਦੇ ਮੌਕੇ ‘ਤੇ ਨਾਗਰਿਕਾਂ ਨੂੰ ਪੈਸੇ ਭੇਜੇਗੀ।
Sources
Scam Detector tool
Neelam Chauhan
November 24, 2025
Shaminder Singh
November 7, 2025
Shaminder Singh
August 16, 2025